ਮੈਂ ਬੜਾ ਸਜੋਆਂ ਦਰਦ ਆਪਣੇ ਨੂੰ

ਮੈਂ ਬੜਾ ਸਜੋਆਂ ਦਰਦ ਆਪਣੇ ਨੂੰ
ਇਹ ਦਰਦ ਹੁਣ ਖਿਡੰਦਾ ਜਾਦਾ ਏ,
ਇਹ ਭੇਤ ਮੇਰਾ ਹੁਣ ਦੁਨੀਆ ਅੱਗੇ
ਹੋਲੀ-ਹੋਲੀ ਖੁੱਲਦਾ ਜਾਦਾਂ ਏ !
ਹਾਸੇ-ਖੇੜੇ ਚੰਗੇ ਲਗਦੇ ਨਹੀਂ
ਹੁਣ ਵੈਣ ਹੀ ਚੰਗੇ ਲਗਦੇ ਨੇ,
ਇਹ ਨੈਣਾਂ ਦੇ ਦਰਿਆ ਹੁਣ
ਵਹਿੰਦੇ ਹੀ ਚੰਗੇ ਲਗਦੇ ਨੇ !
ਮੁੱਕ ਜਾਣੇ ਦਰਿਆ ਦੇ ਪਾਣੀ
ਇੱਹ ਹੰਝੂ ਮੇਰੈ ਮੁੱਕਣੇ ਨਹੀਂ,
ਜੌ ਦਿੱਤੇ ਜ਼ਖਮ ਇੱਸ ਜਿੰਦਗੀ ਨੇ
ਉੱਹ ਮੋਤ ਤੋਂ ਪਹਿਲਾ ਸੁਕਣੇ ਨਹੀਂ !
ਮਲਹਮ ਕੀ ਲਾਵਾਂ ਜ਼ਖਮਾ ਤੇ
ਜਦ ਜੀਨੇ ਦੀ ਕੋਈ ਆਸ ਨਹੀ,
ਮੈਂ ਹਾਂ ਉੱਹ ਦਰਦਾਂ ਦਾ ਦਰਿਆ
ਜਿਸ ਦਾ ਕੋਈ ਨਿਕਾਸ ਨਹੀਂ !
ਦੁੱਖ,ਤਕਲੀਫ਼ਾ,ਤੰਗੀਆ ਦੀ
ਜਿਸ ਵਿੱਚ ਬਣੀ ਭੜਾਸ ਜਿਹੀ,
ਕੋਸਿਸ ਬਹੁਤੀ ਕੀਤੀ ਏ
ਕਿਸੇ ਸਾਗ਼ਰ ਨਾਲ ਜਾ ਰਲਣੇ ਦੀ,
ਕਿਸੇ "ਜੇਹਲਮ" ਜਾਂ "ਚੇਨਾਵ" ਦੀ ਕੁੱਖੋ
ਨਵਾਂ ਜਨਮ ਇੱਕ ਜਨਣੇ ਦੀ !
ਪਰ ਕੀ ਦਸਾਂ ਇੱਥੇਂ ਤਾਂ ਸਭ
ਛੋਟੇ-ਛੋਟੇ ਨਾਲੇ ਨੇ,
ਰੰਗ ਹੀ ਸੁਰਖ ਗੁਲਾਬੀ ਨੇ
ਦਿਲ ਕਾਲੇ ਸ਼ਾਹ ਕਾਲੇ ਨੇ !
"ਰਵੀ" ਨੇ ਤਾਂ ਮੁੱਢ ਤੋਂ ਹੀ
ਦੁਖਾਂ ਨਾਲ ਪ੍ਰੀਤ ਨਿਭਾਈ ਏ,
ਲਖਾਂ ਤੋ ਮਹਿੰਗੀ ਜਿੰਦ ਆਪਣੀ
ਕਖਾਂ ਦੇ ਮੁੱਲ ਗਵਾਈ ਏ !
 
Top