ਬਦਲਿਆ ਯਾਰ ਲਈ

ਬਦਲਿਆ ਯਾਰ ਲਈ, ਬਦਲ ਇੱਕ ਯਾਰ ਮੈਂ
ਸੁੱਟ ਕੇ ਸਭ ਪ੍ਰੇਮ ਕਟਾਰਾਂ, ਚੁੱਕ ਲਏ ਹਥਿਆਰ ਮੈਂ

ਖਾਬਾਂ ਵਿੱਚ ਰਹਿ ਜੋ ਸੋਚਿਆ, ਹੈ ਓਦਾਂ ਕੁਝ ਨਹੀਂ ਭੋਰਾ
ਕਈ ਵਾਰੀ ਚੰਗਾ ਦਿਸਦਾ, ਕਈ ਵਾਰੀ ਲੱਗਦਾ ਝੋਰਾ
ਨਿਭਾਈਆਂ ਬੇਲੋੜ ਰਵਾਇਤਾਂ, ਖੁਦ ਤੋਂ ਹੀ ਰਹਿਣ ਸ਼ਿਕਾਇਤਾਂ
ਭੁੱਲ ਕੇ ਹੁਣ ਜਿਸ ਨਾਲ ਲਾਈ, ਇੱਕ ਥਾਂ ਓਹਨੇ ਸੁਰਤ ਟਿਕਾਈ
ਦੋਸ਼ੀ ਪਰ ਬਣ ਗਿਆ ਮੋਟਾ, ਕਰਕੇ ਯਾਰ-ਮਾਰ ਮੈਂ

ਬਦਲਿਆ ਯਾਰ ਲਈ, ਬਦਲ ਇੱਕ ਯਾਰ ਮੈਂ
ਸੁੱਟ ਕੇ ਸਭ ਪ੍ਰੇਮ ਕਟਾਰਾਂ, ਚੁੱਕ ਲਏ ਹਥਿਆਰ ਮੈਂ

ਕੀ ਓਹਦੇ ਮੰਨ ਵਿੱਚ ਆਉਂਦਾ, ਇਹ ਤਾਂ ਨਾ ਜਾਣਾ ਸਾਕੀ
ਦੋਵੇਂ ਨੂੰ ਵੰਡ ਕੇ ਦੇਤੀ, ਕੁਝ ਵੀ ਨਾ ਰੱਖਿਆ ਬਾਕੀ
ਕਿਓਂ ਇਸ ਰਾਹ ਤੇ ਹਾਂ ਤੁਰਿਆ, ਮੰਨ ਦਾ ਕੋਈ ਫੁਰਨਾ ਫੁਰਿਆ
ਯਾਰੀ ਦੀ ਲਾਜ ਰੱਖ ਲਈ, ਪਰਖਿਆ ਤੇ ਜਹਿਰ ਚੱਖ ਲਈ
ਲਾ ਕੇ ਹੁਣ ਤੋੜ੍ਹ ਨਿਭਾਉਣੀ, ਹੋ ਗਿਆਂ ਤਿਆਰ ਮੈਂ

ਬਦਲਿਆ ਯਾਰ ਲਈ, ਬਦਲ ਇੱਕ ਯਾਰ ਮੈਂ
ਸੁੱਟ ਕੇ ਸਭ ਪ੍ਰੇਮ ਕਟਾਰਾਂ, ਚੁੱਕ ਲਏ ਹਥਿਆਰ ਮੈਂ

Gurjant Singh
 
Top