Vangaar

  • Thread starter userid97899
  • Start date
  • Replies 1
  • Views 499
U

userid97899

Guest
ਮੀਰੀ ਪੀਰੀ ਦੇ ਮਾਲਕਾਂ ਸ਼ਹਿਨਸ਼ਾਹਾ,
ਤੇਵਰ ਸਮੇਂ ਨੇ ਕਿਹੋ ਜਿਹੇ ਖੋਹ੍ਲ ਦਿੱਤੇ!
ਤੇਰੇ ਇੱਕ ਅਕਾਲ ਦੇ ਤਖਤ ਉੱਤੇ,
ਬਾਈ ਧਾਰਿਆਂ ਨੇ ਹੱਲੇ ਬੋਲ ਦਿਤੇ!
ਕੱਲ੍ਹ ਦੇ ਬੰਧੂਆਂ ਅੱਜ ਦੇ ਆਕਿਆਂ ਨੇ,
ਮੰਨੂੰ ਸਿਮ੍ਰਤੀ ਦੇ ਫੁਰਨੇ ਫੋਲ ਦਿੱਤੇ!
ਅੱਗੋਂ ਪੰਥ ਦੇ ਬੀਬਿਆਂ ਜਥੇਦਾਰਾਂ ਨੇ,
ਮਾਣ ਮਹੱਤ ਮਰਯਾਦਾ ਦੇ ਰੋਲ ਦਿੱਤੇ!
ਅੱਜ ਦੇ ਜੀ ਹਜ਼ੂਰੀ ਏ ਆਗੂਆਂ ਨੇ,
ਬੇੜੀ ਪੰਥ ਦੀ ਧੱਕੀ ਮੰਝ ਧਾਰ ਅੰਦਰ!
ਦੁੱਪੜਾਂ ਸੇਕਦੇ ਮਰਦਾਂ ਦੇ ਸਿਵੇਂ ਉੱਤੇ,
ਰਾਸਾਂ ਪਾਉਂਦੇ ਨੇ ਰਾਜ ਦਰਬਾਰ ਅੰਦਰ!
ਮੋਏ ਸ਼ੇਰ ਦੀ ਖੱਲ ਦੀਆਂ ਮਾਰ ਬੁੱਕਲਾਂ,
ਗਿਦੜ ਟਹਿਲਦੇ ਫਿਰਨ ਬਜ਼ਾਰ ਅੰਦਰ!
ਬਾਲੀ-ਵਾਰਸੋ ਬਾਗ ਵੀਰਾਨ ਹੋਇਆ,
ਗਾਲ੍ਹੜ ਬੋਲਦੇ ਖਾਨੇ ਪਟਵਾਰ ਅੰਦਰ!
ਅੱਖਾਂ ਮੀਚ ਕੇ ਗੋਲੇ ਕਬੂਤਰੋ ਵੇ,
ਭਰਮ ਗਈ ਬਲਾ ਦਾ ਪਾਲਦੇ ਹੋ!
ਬੱਕਰੀ ਭੁੱਖੇ ਬਘਿਆੜ ਦੇ ਮੂੰਹ ਆਈ,
ਹੱਥ ਬੰਨ੍ਹ ਕੇ ਹੋਣੀਆਂ ਟਾਲਦੇ ਹੋ!
ਭਲਾ ਕੌਣ ਨਹੀਂ ਜਾਣਦਾ ਕਾਲੀਓ ਵੇ,
ਤੁਸੀਂ ਕੀ ਤੇ ਕਿਹ੍ਨਾ ਦੇ ਨਾਲ ਦੇ ਹੋ!
ਜਾਂਦੇ ਜਾਹਣ ਹਰਿਮੰਦਰ ਦੇ ਤੋਸ਼ੇ ਖਾਨੇ,
(ਤੁਸੀਂ) ਧੀਆਂ ਪੁੱਤਾਂ ਲਈ ਕੁਰਸੀਆਂ ਭਾਲਦੇ ਹੋ!
ਪ੍ਰਚਮ ਗੱਡ ਕੇ ਪਿੰਜਰਾਂ ਦੇ ਦਮ-ਦਮੇ ਤੇ,
ਦਾਅਵਾ ਪਾਤਿਸ਼ਾਹੀ ਕਰਨ ਵਾਲਿਓ ਵੇ!
ਮੂੰਹ ਜੋਰਾਂ ਜੇ ਕਿਧਰੇ ਵੰਗਾਰ ਪਾਈ,
ਸੀਸ ਤਲੀ ਧਰ ਕੇ ਲੜਨ ਵਾਲਿਓ ਵੇ!
ਖਿੱਲਤਾਂ ਜੁੱਤੀ ਦੀ ਠੋਕਰ ਨਾਲ ਮੋੜ ਦੇ ਰਹੇ,
ਕਿਸਮਤ ਆਪ ਆਪਣੀ ਘੜਨ ਵਾਲਿਓ ਵੇ!
ਕਿਓਂ ਟੁੱਕੜਬੋਚਾਂ ਦੀ ਸਰਦਲ ਤੇ ਰੇਂਗਦੇ ਓਂ,
ਸ਼ਾਹੀ ਬਾਜ਼ ਉੱਡ ਦੇ ਫੜਨ ਵਾਲਿਓ ਵੇ!
ਸ.ਬਲਿਹਾਰ ਸਿੰਘ ਰੰਧਾਵਾ
 
Top