ਅਸੀਂ ਤੁਹਾਡੇ ਲਾਇਕ ਨ ਥੇ

BaBBu

Prime VIP
ਅਸੀਂ ਤੁਹਾਡੇ ਲਾਇਕ ਨ ਥੇ, ਪਰ ਚਾ ਕਬੂਲ ਕੀਤੋ ਈ ।
ਅਖੀਆਂ ਤਰਸ ਤਰਸ ਥਕ ਗਈਆਂ, ਅਜ ਪੜਦਾ ਚਾ ਚਕਿਓ ਈ ।
ਵੇਖਣ ਸਾਰ ਹੋਈ ਮਸਤਾਨੀ, ਜਦ ਮੈਨੂੰ ਕੀਲ ਲਇਓ ਈ ।
ਤਰਸ ਪਿਓ ਈ ਵਲ ਸਾਡੇ, ਫ਼ਕਰ ਜਾਂ ਦਰ ਆਨ ਖਲੋਈ ।
 
Top