ਲਵਾਂ

  • Thread starter userid97899
  • Start date
  • Replies 1
  • Views 576
U

userid97899

Guest
ਤੂੰ ਮੇਰੇ ਖੰਭ, ਤੂੰ ਮੇਰੀ ਪਰਵਾਜ਼ ਏਂ,
ਉੱਡੇਂ ਤੂੰ ਤੇ ਮੈਂ ਅੰਬਰ ਸਰ ਕਰ ਲਵਾਂ ...
ਤੇਰੀਆਂ ਅੱਖਾਂ ਨਾਲ ਨਜ਼ਾਰੇ ਦੇਖਦਾ,
ਸਾਰੀ ਕੁੱਲੀ ਤੇਰੀ ਤੇ ਮੈਂ ਦਰ ਲਵਾਂ ..
ਸਭ ਹਾਰਾਂ ਵੀ ਹੋ ਜਾਵਣ ਜਿੱਤਾਂ ਜੇ ਕਦੇ,
ਤੇਰੀ ਰੂਹ ਵਿੱਚ ਮੈਂ ਕਿਧਰੇ ਕਰ ਘਰ ਲਵਾਂ...
ਸਾਹਾਂ ਨਾ' ਯਖ ਜਜ਼ਬਾਤਾਂ ਨੂੰ ਮੈਂ ਸੇਕਦਾ,
ਤੇਰੀ ਕੰਬਣੀ ਮੇਰੀ ਤੇ ਮੈਂ ਠਰ ਲਵਾਂ..
ਤੇਰੇ ਕਰਕੇ ਚਾਹੇ ਜ਼ਿੰਦਗੀ ਦਾ ਆਸ਼ਿਕ,
ਪਰ ਤੇਰੇ ਲਈ ਜਾਨ ਤਲੀ 'ਤੇ ਧਰ ਲਵਾਂ..
ਤੂੰ ਮੇਰਾਂ? ਇਹ ਜ਼ਿਦ ਮੇਰੀ ਤੂੰ ਮੇਰਾ ਏਂ!!
ਤੈਨੂੰ ਖੋਹਣ ਸਿਵਾਏ ਕੁਝ ਵੀ ਜਰ ਲਵਾਂ..
ਗੁਣ ਵਿਹੂਣਾ ਜ਼ਿਹਨ ਭੁੱਖਾ ਵਿਲਕਦਾ ,
ਸੋਚ ਤੇਰੀ ਖਾ ਗੁਜ਼ਾਰਾ ਕਰ ਲਵਾਂ..
Jassi Sangha & Raj Ranjodh Singh
 
Top