ਅੱਜ ਸੋਚਦਾਂ ਹਾਂ ਸੋਚ ਨੂੰ ਅਸਮਾਨ ਜਿਡਾ ਕਰ ਲਵਾਂ


ਅੱਜ ਸੋਚਦਾਂ ਹਾਂ ਸੋਚ ਨੂੰ ਅਸਮਾਨ ਜਿਡਾ ਕਰ ਲਵਾਂ ।
ਮੈਂ ਅੰਬਰਾਂ ਨੂੰ ਛੂ ਲਵਾਂ ਤੇ ਤਾਰਿਆਂ ਨੂੰ ਫੜ ਲਵਾਂ,

ਇੱਕ ਵਾਰ ਕਰਕੇ ਹੋਸਲਾ ਹੁਣ ਪਾਸ ਮੇਰੇ ਆ ਜਰਾ,
ਤੇਰੇ ਨੈਣੀਂ ਝਨਾ ਤਰ ਕੇ ਮੈਂ ਖੁਆਬ ਸਾਰੇ ਪੜ ਲਵਾਂ ।

ਹੋਇਆ ਨਾ ਨਸ਼ਾ ਸਾਗਰ ਸ਼ਰਾਬ ਦੇ ਭਾਂਵੇਂ ਪੀ ਗਏ,
ਤੇਰੇ ਛਲਕਦੇ ਪਿਆਲਿਆਂ ਚੋਂ ਦੋ ਘੁੱਟ ਮੈਂ ਭਰ ਲਵਾਂ ।

ਮਦਹੋਸ਼ ਤੂੰ ਬਣਾਦੇ ਅਸਾਂ ਜਾਮ ਭਰ-ਭਰ ਪੀ ਲੈਣੇ,
ਲਾ ਤੂੰ ਕੀਮਤ ਜਾਮ ਦੀ ਜਿੰਦਗੀ ਮੈਂ ਗਹਿਣੇ ਧਰ ਲਵਾਂ ।

ਛੇੜ ਐਸਾ ਰਾਗ ਗੱਲ ਹੋਏ ਅੱਜ ਪਿਲਾਵਣ ਪੀਣ ਦੀ,
ਦੇਖ ਸਾਰਾ ਸਾਉਣ ਮੈਂ ਤੇਰੇ ਕਦਮਾਂ ਦੇ ਵਿੱਚ ਧਰ ਲਵਾਂ ।

ਸੋਹਲ ਇਹ ਗਲ ਸੋਚ ਅੱਜ ਰੁੱਕ ਗਿਆ ਤੇਰੇ ਸ਼ਹਿਰ ਨੀ,
ਲਿਖ ਕੇ ਤੈਨੂੰ ਪੜ ਲਵਾਂ ਤੇ ਗਜ਼ਲ ਦੇ ਵਿੱਚ ਜੜ ਲਵਾਂ ।

ਆਰ.ਬੀ.ਸੋਹਲ

progress.gif
 
Top