ਮੈਂ ਫਿਰ ਪੰਜਾਬ ਚ ਜਨਮ ਲਵਾਂ ਫਿਰ ਭਗਤ ਸਿੰਘ ਮੇਰਾ ਨ&#

KARAN

Prime VIP
SHAHEED-E-AZAM DE NAAM
ਫਾਂਸੀ ਵੇਲੇ ਭਗਤ ਸਿਓਂ ਦੀ ਆਖਰੀ ਇੱਛਾ

ਯਾਰੋ ਭਗਤ ਸਿੰਘ ਕਹਿੰਦਾ , ਨਹੀਂ ਹੁਣ ਮੌਤ ਦੀ ਵਾਟ ਲਮੇਰੀ
ਰੱਬ ਪੂਰੀ ਕਰ ਦੇਵੇ , ਇੱਕੋ ਰੀਝ ਆਖਰੀ ਮੇਰੀ
ਮੇਰਾ ਉਹੀ ਵਤਨ ਹੋਵੇ , ਮੇਰਾ ਉਹੀ ਸ਼ਹਿਰ ਗਰਾਂ ਹੋਵੇ
ਮੈਂ ਫਿਰ ਪੰਜਾਬ ਚ ਜਨਮ ਲਵਾਂ ਫਿਰ ਭਗਤ ਸਿੰਘ ਮੇਰਾ ਨਾਂ ਹੋਵੇ

ਸਰਕਾਰ ਨੂੰ ਸੁਣਦਾ ਨਹੀਂ ਜਿਹੜੀ ਗੱਲ ਮੈਂ ਕਹਿਣੀ ਚਾਹੁਨਾਂ ਹਾਂ
ਮੈਂ ਲਾਲਾ ਜੀ ਦੇ ਖੂਨ ਦਾ ਬਦਲਾ ਖੂਨ ਨਾਲ ਲੈਣਾ ਚਾਹੁਨਾ ਹਾਂ
ਇਸ ਵਾਰ ਸਕੌਟ ਹੋਵੇ ਤੇ ਫਿਰ ਗੋਲੀਆਂ ਦੀ ਠਾਂ ਠਾਂ ਹੋਵੇ
ਮੈਂ ਫਿਰ ਪੰਜਾਬ ਚ ਜਨਮ ਲਵਾਂ ਫਿਰ ਭਗਤ ਸਿੰਘ ਮੇਰਾ ਨਾਂ ਹੋਵੇ

ਸੁਖਦੇਵ ਰਾਜਗੁਰੂ ਵੀ ਮੇਰੇ ਭਾਈ ਹੋਵਣ ਪੈਦਾ
ਜੇ ਕੌਮ ਲਈ ਮਰਿਆ ਨਾਂ ਐਸੀ ਜ਼ਿੰਦਗੀ ਦਾ ਕੀ ਫੈਦਾ
ਫਿਰ ਕਿਸ਼ਨ ਸਿਓਂ ਬਾਪ ਹੋਵੇ ਵਿਦਿਆਵਤੀ ਫੇਰ ਮੇਰੀ ਮਾਂ ਹੋਵੇ
ਮੈਂ ਫਿਰ ਪੰਜਾਬ ਚ ਜਨਮ ਲਵਾਂ ਫਿਰ ਭਗਤ ਸਿੰਘ ਮੇਰਾ ਨਾਂ ਹੋਵੇ

ਹੁਣ ਹੱਥ ਤੇ ਹੱਥ ਧਰਿਆਂ ਸੁਣਲੈ ਜੈਲਦਾਰ ਨਹੀਂ ਸਰਨਾ
ਬੰਬ ਸੁੱਟਣਾ ਈ ਪੈਣਾ ਏ ਦਿੱਸਦਾ ਕੱਮ ਨਹੀਂ ਔਂਦਾ ਧਰਨਾ
ਮੈਨੂੰ ਪੁੱਛਣ ਬਾਗੀ ਏਂ ਤੇ ਫਿਰ ਮੇਰੇ ਮੂੰਹ ਤੇ ਹਾਂ ਹੋਵੇ
ਮੈਂ ਫਿਰ ਪੰਜਾਬ ਚ ਜਨਮ ਲਵਾਂ ਫਿਰ ਭਗਤ ਸਿੰਘ ਮੇਰਾ ਨਾਂ ਹੋਵੇ......


Zaildar Pargat Singh
 
Top