ਪੱਬ ਧਰ ਲਵਾਂ

KAPTAAN

Prime VIP
ਮੇਰੇ ਖੰਭਾਂ 'ਚ ਏਨੀ ਕੁ ਪਰਵਾਜ਼
ਹੈ; ਜੇ ਮੈਂ ਚਾਹਾਂ ਤਾਂ ਅੰਬਰ ਵੀ ਸਰ ਕਰ ਲਵਾਂ
ਇਹ ਨਾ ਸਮਝੀਂ ਕਿ ਉੱਡਣਾ ਨਹੀਂ ਜਾਣਦਾ; ਤੇਰੇ
ਕਦਮਾਂ 'ਚ ਜੇ ਬਸਰ ਕਰ ਲਵਾਂ
ਕੌਣ ਕਹਿੰਦਾ ਹੈ ਝੱਖੜਾਂ ਤੋਂ ਡਰ ਜਾਵਾਂਗਾ; ਕੌਣ
ਕਹਿੰਦਾ ਹੈ ਬੇਮੌਤ ਮਰ ਜਾਵਾਂਗਾ
ਜੇ ਮੈਂ ਚਾਹਾਂ ਤਾਂ ਚੰਨ ਵੀ ਮੇਰਾ ਯਾਰ ਬਣੇ; ਜੇ ਮੈਂ
ਚਾਹਾਂ ਤਾਂ ਸੂਰਜ 'ਤੇ ਪੱਬ ਧਰ ਲਵਾਂ.....

Writer- unknown
 
Top