ਮੈਲਬੋਰਨ ‘ਚ ਵਿਸਾਖੀ ਮੇਲਾ 3 ਅਪ੍ਰੈਲ ਨੂੰ

ਮੈਲਬੋਰਨ, 1 ਅਪ੍ਰੈਲ (ਅਮਰਜੀਤ ਖੇਲਾ)¸ਮੈਲਬੋਰਨ ਦੀ ਸੰਸਥਾ ਫਾਈਵ ਰਿਵਰਸ ਵਿਸਾਖੀ ਮੇਲਾ 2010 ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਇਕ ਵਾਰ ਫਿਰ ਵਿਸਾਖੀ ਮੇਲਾ 2011 ਦਾ ਆਯੋਜਨ ਮੈਲਬੋਰਨ ਵਿਖੇ ਕਰ ਰਹੇ ਹਨ। ਫਾਈਵ ਰਿਵਰਸ ਦੇ ਪ੍ਰਧਾਨ ਉਪਕਾਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਲਬੋਰਨ ਦੇ ਪੰਜਾਬੀਆਂ ਦੇ ਸਹਿਯੋਗ ਨਾਲ ਵਿਸਾਖੀ ਮੇਲਾ 2011 ਦਾ ਆਯੋਜਨ 3 ਅਪ੍ਰੈਲ 2011 ਨੂੰ 11 ਵਜੇ ਤੋਂ ਲੈ ਕੇ ਦੇਰ ਸ਼ਾਮ ਤਕ ਹੇਡਲਬਰਗ ਗਰਾਊਂਡ ‘ਚ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਢੋਲ ਦੀ ਧਮਾਲ ‘ਚ ਗੱਤਕੇ ਤੇ ਵਿਸਾਖੀ ਕੱਪ (ਕਬੱਡੀ ਮੈਚ) ਨਾਲ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ ਭਾਰਤ ਦੇ ਵੱਖ-ਵੱਖ ਰਾਜਾਂ ਨਾਲ ਸੰਬੰਧਿਤ ਸੱਭਿਆਚਾਰਕ ਪ੍ਰੋਗਰਾਮ ਭੰਗੜਾ, ਗਿੱਧਾ, ਡਾਂਡੀਆ, ਸਾਊਥ ਇੰਡੀਆ ਡਾਂਸ, ਗੁਜਰਾਤੀ ਗਰਬ੍ਹਾ, ਰਾਜਸਥਾਨੀ ਨ੍ਰਿਤ, ਬਾਲੀਵੁੱਡ ਡਾਂਸ ਤੇ ਚਾਈਨੀਜ਼ ਡ੍ਰੇਗਨਜ਼ ਖਿੱਚ ਦਾ ਕੇਂਦਰ ਹੋਣਗੇ।
 
Top