ਅਪ੍ਰੈਲ 'ਚ 8 ਤੋਂ 9 ਰੁਪਏ ਪ੍ਰਤੀ ਕਿੱਲੋ ਤੱਕ ਮਹਿੰਗੀ &#2617

[JUGRAJ SINGH]

Prime VIP
Staff member
ਨਵੀਂ ਦਿੱਲੀ, 14 ਜਨਵਰੀ (ਏਜੰਸੀ) - ਦਿੱਲੀ 'ਚ ਆਮ ਆਦਮੀ ਪਾਰਟੀ ਦੇ ਸੱਤਾ 'ਚ ਆਉਣ ਤੋਂ ਬਾਅਦ ਜਨਤਾ ਨੂੰ ਉਂਮੀਦ ਸੀ ਕਿ ਉਨ੍ਹਾਂ 'ਤੇ ਮਹਿੰਗਾਈ ਦਾ ਭਾਰ ਕੁੱਝ ਘੱਟ ਹੋਵੇਗਾ ਲੇਕਿਨ ਫਿਲਹਾਲ ਤਾਂ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। 1 ਅਪ੍ਰੈਲ ਤੋਂ ਦਿੱਲੀ 'ਚ ਸੀਐਨਜੀ ਦੀਆਂ ਕੀਮਤਾਂ 'ਚ ਪ੍ਰਤੀ ਕਿੱਲੋ 8 ਤੋਂ 9 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ। ਹਾਲ ਹੀ 'ਚ ਸੀਐਨਜੀ ਦੀ ਕੀਮਤ 'ਚ ਹੋਈ 4 . 5 ਰੁਪਏ ਪ੍ਰਤੀ ਕਿੱਲੋ ਦੇ ਵਾਧੇ ਤੋਂ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੋ ਸਕਦਾ ਹੈ। ਉਥੇ ਹੀ ਮੁੰਬਈ ਤੇ ਹੋਰ ਸ਼ਹਿਰਾਂ 'ਚ ਸੀਐਨਜੀ ਦੀਆਂ ਕੀਮਤਾਂ 'ਚ 12 ਰੁਪਏ ਪ੍ਰਤੀ ਕਿੱਲੋ ਤੋਂ ਜ਼ਿਆਦਾ ਦਾ ਵਾਧਾ ਹੋ ਸਕਦਾ ਹੈ, ਹਾਲਾਂਕਿ ਗੁਜਰਾਤ 'ਚ ਸੀਐਨਜੀ ਦੇ ਮੁੱਲ ਘੱਟ ਸਕਦੇ ਹਨ।
 
Top