ਪੁਲਸ ਥਾਣੇ 'ਚ ਲੱਗੇ ਠੁਮਕੇ, ਹੋਇਆ ਅਸ਼ਲੀਲ ਡਾਂਸ

[JUGRAJ SINGH]

Prime VIP
Staff member
ਹਰਿਆਣਾ- ਉਂਝ ਤਾਂ ਜਨਤਾ ਦੀ ਰੱਖਿਆ ਕਰਨ ਵਾਲੀ ਪੁਲਸ ਕਈ ਤਰ੍ਹਾਂ ਦੇ ਕਾਰਨਾਮਿਆਂ ਕਾਰਨ ਤਕਰੀਬਨ ਸੁਰਖੀਆਂ 'ਚ ਹੀ ਰਹਿੰਦੀ ਹੈ ਪਰ ਹਰਿਆਣਾ 'ਚ ਪੁਲਸ ਦਾ ਇਕ ਹੋਰ ਕਾਰਨਾਮਾ ਉਸ ਸਮੇਂ ਸਾਹਮਣੇ ਆਇਆ, ਜਦੋਂ ਥਾਣਾ ਪ੍ਰਭਾਵੀ ਦੇ ਡੀ. ਐੱਸ. ਪੀ. ਬਣਨ ਦੀ ਖੁਸ਼ੀ 'ਚ ਥਾਣੇ 'ਚ ਰੰਗਾਰੰਗ ਪ੍ਰੋਗਰਾਮ ਰੱਖਿਆ ਗਿਆ ਅਤੇ ਅਸ਼ਲੀਲ ਡਾਂਸ ਵੀ ਕਰਵਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਦੇ ਨਜ਼ਦੀਕ ਸੋਨੀਪਤ ਦੇ ਰਾਈ ਪਿੰਡ 'ਚ ਐਤਵਾਰ ਨੂੰ ਥਾਣਾ ਪ੍ਰਭਾਵੀ ਸੁਲਤਾਨ ਸਿੰਘ ਦੀ ਤਰੱਕੀ ਹੋ ਕੇ ਉਹ ਡੀ. ਐੱਸ. ਪੀ. ਬਣ ਗਿਆ, ਤਾਂ ਉਸ ਨੂੰ ਖੁਸ਼ ਕਰਨ ਲਈ ਥਾਣੇ 'ਚ ਰੰਗਾਰੰਗ ਪ੍ਰੋਗਰਾਮ ਰੱਖਿਆ ਗਿਆ, ਜਿਸ 'ਚ ਮਹਿਲਾ ਡਾਂਸਰਾਂ ਨੇ ਰੱਜ ਕੇ ਠੁਮਕੇ ਲਗਾਏ ਅਤੇ ਅਸ਼ਲੀਲ ਡਾਂਸ ਵੀ ਕੀਤਾ। ਥਾਣੇ ਦੇ ਅੰਦਰ ਹੀ ਸ਼ਾਮਿਆਨਾ ਲਗਾ ਕੇ ਔਰਤਾਂ ਤੋਂ ਡਾਂਸ ਕਰਵਾਇਆ ਗਿਆ। ਰਾਈ ਪਿੰਡ ਦੀ ਸਰਪੰਚ ਕਮਲਾ ਦੇਵੀ ਦੇ ਪੁੱਤਰ ਪਰਦੀਪ ਕੁਮਾਰ ਨੇ ਥਾਣੇ 'ਚ ਇਹ ਪ੍ਰੋਗਰਾਮ ਰਖਵਾਇਆ ਸੀ। ਇਸ ਪ੍ਰੋਗਰਾਮ 'ਚ ਪਿੰਡ ਦੇ ਬਹੁਤ ਸਾਰੇ ਲੋਕ ਸ਼ਾਮਲ ਹੋਏ। ਜਦੋਂ ਇਸ ਸਾਰੀ ਗੱਲ ਦੀ ਜਾਣਕਾਰੀ ਮੀਡੀਆ ਤੱਕ ਪਹੁੰਚੀ ਤਾਂ ਪੁਲਸ ਉਨ੍ਹਾਂ ਨੂੰ ਸਫਾਈ ਦਿੰਦੀ ਸਾਫ ਦੇਖੀ ਗਈ।
ਪੁਲਸ ਦਾ ਕਹਿਣਾ ਹੈ ਕਿ ਪੁਲਸ ਅਤੇ ਜਨਤਾ ਵਿਚਕਾਰ ਵਧੀਆ ਸੰਬੰਧ ਕਾਇਮ ਕਰਨ ਲਈ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਦੂਜੇ ਪਾਸੇ ਸ਼ਹਿਰ ਦੇ ਸਮਾਜ ਸੇਵੀ ਜਯਬੀਰ ਗਹਲਾਵਤ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਕਾਰਨ ਲੋਕਾਂ ਨੂੰ ਗਲਤ ਸੰਦੇਸ਼ ਜਾਵੇਗਾ। ਕੁਝ ਪੁਲਸ ਅਧਿਕਾਰੀਆਂ ਨੇ ਸਫਾਈ ਦਿੰਦਿਆਂ ਕਿਹਾ ਕਿ ਜਿਵੇਂ ਹੀ ਥਾਣੇ 'ਚ ਇਸ ਤਰੀਕੇ ਦੇ ਡਾਂਸ ਦੀ ਸੂਚਨਾ ਮਿਲੀ ਤਾਂ ਤੁਰੰਤ ਇਸ ਨੂੰ ਬੰਦ ਕਰਵਾਇਆ ਗਿਆ।
 
Top