ਅੰਮ੍ਰਿਤਸਰ 'ਚ 15 ਸਾਲਾ ਲੜਕੇ ਦੀ ਬੇਰਹਿਮੀ ਨਾਲ ਹੱਤਿ&

[JUGRAJ SINGH]

Prime VIP
Staff member
ਅੰਮ੍ਰਿਤਸਰ— ਅੰਮ੍ਰਿਤਸਰ ਦੇ ਹਲਕਾ ਜੇਠੂਵਾਲ ਦੇ ਪਿੰਡ ਲੁਧੜਾ 'ਚ ਮੰਗਲਵਾਰ ਨੂੰ ਇਕ ਦਰਦਨਾਕ ਖਬਰ ਨੇ ਸਨਸਨੀ ਮਚਾ ਦਿੱਤੀ। ਦਰਅਸਲ ਇਸੇ ਪਿੰਡ ਦੇ ਇਕ 15 ਸਾਲ ਦੇ ਬੱਚੇ ਜਗਪ੍ਰੀਤ ਸਿੰਘ ਦੀ ਲਾਸ਼ ਉਸ ਦੇ ਆਪਣੇ ਹੀ ਪਿੰਡ 'ਚ ਖੇਤਾਂ 'ਚ ਬਣੀ ਪਾਣੀ ਦੀ ਇਕ ਬੰਬੀ 'ਚੋਂ ਬਰਾਮਦ ਹੋਈ ਹੈ। ਲੁਧੜ ਪਿੰਡ ਦਾ ਰਹਿਣ ਵਾਲਾ ਜਗਪ੍ਰੀਤ ਅੰਮ੍ਰਿਤਸਰ 'ਚ ਇਕ ਨਿੱਜੀ ਦੁਕਾਨ 'ਤੇ ਕੰਮ ਕਰਦਾ ਸੀ ਅਤੇ ਤਨਖਾਹ ਮਿਲਣ ਤੋਂ ਬਾਅਦ ਉਹ ਸ਼ਨੀਵਾਰ ਨੂੰ ਆਪਣੇ ਘਰੋਂ ਕੰਮ ਕਰਨ ਲਈ ਗਿਆ ਪਰ ਮੁੜ ਕੇ ਵਾਪਸ ਨਹੀਂ ਆਇਆ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਮੰਗਲਵਾਰ ਦੀ ਸਵੇਰ ਨੂੰ ਪਿੰਡ ਵਾਲੇ ਜਦੋਂ ਆਪਣੇ ਖੇਤਾਂ 'ਚ ਕੰਮ ਕਰਨ ਲਈ ਜਾ ਰਹੇ ਸਨ ਤਾਂ ਉਸ ਸਮੇਂ ਉਨ੍ਹਾਂ ਨੇ ਇਸ 15 ਸਾਲਾ ਲੜਕੇ ਦੀ ਲਾਸ਼ ਦੇਖੀ ਜਿਸ ਤੋਂ ਬਾਅਦ ਇਸ ਨੂੰ ਪੁਲਸ ਦੀ ਮਦਦ ਨਾਲ ਕਾਫੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਗਿਆ। ਜਗਪ੍ਰੀਤ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ 'ਚ ਦੁਖ ਦਾ ਮਾਹੌਲ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਗਪ੍ਰੀਤ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਇਹ ਸਭ ਕੁਝ ਕਿਵੇਂ ਹੋਇਆ ਹੈ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ। ਉਨ੍ਹਾਂ ਦੀ ਮੰਗ ਹੈ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਓਧਰ ਇਸ ਮਾਮਲੇ 'ਚ ਪੁਲਸ ਅਤੇ ਪਿੰਡ ਵਾਲੇ ਹੈਰਾਨ ਹਨ ਕਿ ਇਸ ਬੱਚੇ ਦੀ ਹੱਤਿਆ ਕਿਉਂ ਹੋਈ ਹੈ ਅਤੇ ਬੱਚੇ ਦੀ ਲਾਸ਼ ਇੱਥੇ ਕਿਵੇਂ ਆ ਗਈ।
 
Top