ਇਨਸਾਫ ਲਈ ਲਾਸ਼ ਥਾਣੇ 'ਚ ਰੱਖ ਕੇ ਪ੍ਰਦਰਸ਼ਨ

[JUGRAJ SINGH]

Prime VIP
Staff member
ਪਠਾਨਕੋਟ- ਪਠਾਨਕੋਟ 'ਚ ਸਹੁਰੇ ਧਿਰ ਦੀ ਕਥਿਤ ਲਾਪਰਵਾਹੀ ਕਾਰਨ ਮਾਰੀ ਗਈ 1 ਵਿਆਹੁਤਾ ਦੇ ਪਰਿਵਾਰ ਵਾਲਿਆਂ ਨੇ ਮ੍ਰਿਤਕਾ ਦੇ ਸਹੁਰੇ ਵਾਲਿਆਂ 'ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਸੁਜਾਨਪੁਰ ਥਾਣੇ 'ਚ ਲਾਸ਼ ਰੱਖ ਕੇ ਪ੍ਰਦਰਸ਼ਨ ਕੀਤਾ। ਮ੍ਰਿਤਕਾ ਦੇ ਭਰਾ ਰਜਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਸਹੁਰੇ ਧਿਰ ਦੇ ਲੋਕ ਉਸ ਦੀ ਭੈਣ ਦਾ ਡਾਕਟਰ ਤੋਂ ਇਲਾਜ ਕਰਵਾਉਣ ਦੀ ਬਜਾਏ ਜਾਦੂ ਟੋਨੇ ਦੇ ਚੱਕਰਾਂ 'ਚ ਪਏ ਰਹੇ, ਜਿਸ ਨਾਲ ਉਸ ਦੀ ਭੈਣ ਦੇ ਡਿੱਢ 'ਚ ਪੱਲ ਰਹੇ ਬੱਚੇ ਦੇ ਨਾਲ ਉਸ ਦੀ ਭੈਣ ਦੀ ਵੀ ਮੌਤ ਹੋ ਗਈ। ਇਸ ਦੌਰਾਨ ਪੁਲਸ ਨੇ ਸਹੁਰੇ ਧਿਰ ਦੇ ਖਿਲਾਫ ਬਿਨਾਂ ਕਿਸੀ ਵਜ੍ਹਾ ਤੋਂ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਇਸ ਮਾਮਲੇ 'ਚ ਪੁਲਸ ਦੀ ਕਾਰਵਾਈ ਜਾਰੀ ਹੈ। ਮ੍ਰਿਤਕਾ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਇਸ ਦੀ ਅਗਲੀ ਕਾਰਵਾਈ ਹੋਵੇਗੀ।
 
Top