ਮੈਲਬੋਰਨ 'ਚ ਪੰਜਾਬੀ ਵਿਦਿਆਰਥੀ 'ਤੇ ਕੀਤਾ ਗਿਆ ਹਮਲ&#2

[JUGRAJ SINGH]

Prime VIP
Staff member
ਮੈਲਬੋਰਨ (ਮਨਦੀਪ ਸਿੰਘ ਸੈਣੀ)-ਇਕ ਸਾਲ ਪਹਿਲਾਂ ਕਾਮਰਸ ਦੀ ਡਿਗਰੀ ਹਾਸਲ ਕਰਨ ਆਸਟ੍ਰੇਲੀਆ ਆਏ 20 ਸਾਲਾ ਪੰਜਾਬੀ ਵਿਦਿਆਰਥੀ ਮਨਰਾਜਵਿੰਦਰ ਸਿੰਘ 'ਤੇ ਐਤਵਾਰ ਤਕਰੀਬਨ 8 ਅਫਰੀਕਨ ਦਿੱਖ ਵਾਲੇ ਹਮਲਾਵਰਾਂ ਅਤੇ ਇੱਕ ਗੋਰੀ ਔਰਤ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਵਿਦਿਆਰਥੀ ਨੂੰ ਬੁਰੀ ਤਰਾਂ ਕੁੱਟਿਆ ਅਤੇ ਉਸ ਨਾਲ ਲੁੱਟਮਾਰ ਵੀ ਕੀਤੀ।
ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਮਨਰਾਜਵਿੰਦਰ ਆਪਣੇ ਦੋ ਹੋਰ ਦੋਸਤਾਂ ਨਾਲ ਮੈਲਬੋਰਨ ਸ਼ਹਿਰ 'ਚ ਘੁੰਮਣ-ਫਿਰਨ ਲਈ ਆਇਆ ਹੋਇਆ ਸੀ। ਸੈਂਟ ਕਿਲਡਾ ਰੋਡ ਦੇ ਨੇੜੇ ਅਚਾਨਕ ਹੀ ਅਫਰੀਕਨ ਗੈਂਗ ਨੇ ਇਨ੍ਹਾਂ 'ਤੇ ਧਾਵਾ ਬੋਲ ਦਿੱਤਾ ਅਤੇ ਦੋਹਾਂ ਪੀੜਤਾਂ ਦੇ ਮੋਬਾਈਲ ਖੋਹ ਲਏ ਅਤੇ ਉਨ੍ਹਾਂ ਨਾਲ ਗੰਭੀਰ ਕੁੱਟਮਾਰ ਕੀਤੀ, ਜਦੋਂ ਕਿ ਉਨ੍ਹਾਂ ਦਾ ਤੀਜਾ ਦੋਸਤ ਬਚ ਕੇ ਨਿਕਲਣ 'ਚ ਸਫਲ ਹੋ ਗਿਆ। ਇੱਕ ਹਮਲਾਵਰ ਨੇ ਮਨਰਾਜਵਿੰਦਰ ਸਿੰਘ 'ਤੇ ਹਾਕੀ ਨਾਲ ਹਮਲਾ ਕੀਤਾ ਅਤੇ ਉਸਨੂੰ ਗੰਭੀਰ ਤੌਰ 'ਤੇ ਜ਼ਖਮੀ ਕਰਕੇ ਅਖੀਰ 'ਚ ਸਾਰੇ ਹਮਲਾਵਰ ਫਰਾਰ ਹੋ ਗਏ।

ਜਿਹੜਾ ਦੋਸਤ ਇਸ ਹਮਲੇ 'ਚ ਬਚ ਨਿਕਲਿਆ ਸੀ, ਉਸ ਨੇ ਘਟਨਾ ਸੰਬੰਧੀ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮਨਰਾਜਵਿੰਦਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸਦੇ ਭਰਾ ਯਾਦਵਿੰਦਰ ਸਿੰਘ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇ ਅਤੇ ਸਖਤ ਸਜ਼ਾ ਸੁਣਾਈ ਜਾਵੇ।ਪੁਲਸ ਨੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


 
Top