ਛੇ ਮੰਜ਼ਿਲਾ ਪਾਰਕਿੰਗ ਤੋਂ ਕਾਰ ਡਿੱਗਣ ਦੇ ਬਾਵਜੂਦ &#25

ਮੈਲਬੋਰਨ, 4 ਅਪ੍ਰੈਲ (ਏ. ਐੱਫ. ਪੀ.)¸ਛੇ ਮੰਜ਼ਿਲਾ ਪਾਰਕਿੰਗ ਸਥਾਨ ਤੋਂ ਕਾਰ ਡਿੱਗਣ ਅਤੇ ਦੋ ਇਮਾਰਤਾਂ ਵਿਚਕਾਰ ਫਸਣ ਦੇ ਬਾਵਜੂਦ ਇਕ ਔਰਤ ਅੱਜ ਚਮਤਕਾਰੀ ਢੰਗ ਨਾਲ ਸੁਰੱਖਿਅਤ ਬਚ ਗਈ। ਕਾਰ ਦੇ ਕਰੀਬ 30 ਮੀਟਰ ਉੱਪਰ ਤੋਂ ਡਿੱਗਣ ਅਤੇ ਪਾਰਕਿੰਗ ਸਥਾਨ ਦੀ ਦੀਵਾਰ ਅਤੇ ਇਕ ਹੋਰ ਇਮਾਰਤ ਵਿਚਕਾਰ ਝੂਲਣ ਤੋਂ ਕਰੀਬ ਅੱਧੇ ਘੰਟੇ ਪਿੱਛੋਂ ਔਰਤ ਡਰਾਈਵਰ ਨੂੰ ਉਸ ਤੋਂ ਬਾਹਰ ਕੱਢਿਆ ਗਿਆ। ਮੌਕੇ ‘ਤੇ ਮੌਜੂਦ ਇਕ ਵਿਅਕਤੀ ਮਾਈਕਲ ਰੋਕੇਫੈੱਲਰ ਨੇ ਦੱਸਿਆ, ‘ਜਗ੍ਹਾ ਕਾਫੀ ਖਤਰਨਾਕ ਸੀ। ਜ਼ਰਾ ਇਸ ਨੂੰ ਦੇਖੋ, ਮੈਨੂੰ ਵਿਸ਼ਵਾਸ ਨਹੀਂ ਹੈ ਕਿ ਔਰਤ ਇਸ ਤੋਂ ਬਾਹਰ ਕਿਵੇਂ ਆ ਗਈ।’ ਔਰਤ ਦੇ ਸਿਰ ਵਿਚ ਕੁਝ ਸੱਟਾਂ ਲੱਗੀਆਂ ਹਨ।
 
Top