KARAN
Prime VIP
ਆਥਣ ਤਾਂ ਹੋ ਗਿਆ ਹੈ ਪਰ ਹਾਲੇ ਨੇਹਰਾ ਨੀ ਹੋਇਆ ਹੈ,
ਸੂਰਜ ਸਕੂਲ ਦੇ ਗਰੌੰਡ ਆਲੇ ਸਫੈਦੇਆਂ ਓਹਲੇਓਂ ਪਿੰਡ ਕੰਨੀ ਝਾਕ ਰਿਹਾ ਹੈ,
ਕੋਈ ਗੱਡੀ ਤੇ ਪੱਠੇ ਲੱਦੇ ਖੇਤੋਂ ਮੁੜੇਆ ਆਉੰਦਾ ਹੈ, ਸੁਆਣੀਆਂ ਕੱਖ ਪੱਠੇ ਖੋਤ ਕੇ ਤੇ ਭਰੀਆਂ ਸਿਰਾਂ ਤੇ ਰੱਖੀ ਸ਼ੜਕ ਦੇ ਕਿਨਾਰੇ ਕੱਚੇ ਕੱਚੇ ਤੁਰਿਆਂ ਪਿੰਡ ਨੂੰ ਮੁੜਦੀਆਂ ਹਣ, ਪੰਛੀ ਵੀ ਆਹਲਣੇਆਂ ਨੂੰ ਪਰਤ ਰਹੇ ਹਣ,
ਸੇਬੀ ਸਿਖਰ ਚੁਬਾਰੇ ਤੇ ਖੜਾ ਹੈ, ਬੋਤਲ ਓਹਨੇ ਡੱਬ ਚੋਂ ਕੱਢ ਬਨੇਰੇ ਆਲੇ ਰੋਸ਼ਨਦਾਨ ਚ ਰੱਖੀ ਹੈ, ਪੀੜੀਆਂ ਤੋਂ ਸੀਰੀ ਰਲਦਾ ਵੇਹੜੇ ਆਲੇ ਬੱਗੜ ਕਾ ਮੁੰਡਾ ਚੇਤ, ਸੇਬੀ ਬਾਈ ਦੇ ਕੋਲੇ ਆਪਣੀ ਬਾਟੀ ਲਈ ਬੁੰਜੇ ਇੱਟ ਲਈ ਬੈਠਾ ਹੈ,
'ਹੁਣ ਤਾਂ ਆਇਆਂ ਬਾਈ, ਭੈਣ ਮਰਾਬੇ ਦੋ ਦਿਨ ਰੋਟੀ ਪਾਣੀ ਖਾਹ ਘਰ ਦਾ, ਬੇਬੇ ਬਾਪੂ ਅਰਗੇ ਅੱਡ ਸੰਸੇ ਨੂੰ ਫੜੇ ਆ, ਛੱਡ ਕੀ ਰੱਖਿਆ..' ਚੇਤ ਆਪਣੇ ਹਾਜਮੇ ਅਨੁਸਾਰ ਬਾਟੀ ਚੋਂ ਪਹਿਲੇ ਤੋੜ ਦਿ ਸੜਾਹਕ ਰਿਹਾ ਸੀ ਤੇ ਬਣਦੀ ਤਣਦੀ ਹੇਰਵੇ ਤੇ ਮੇਰ ਨਾਲ ਸੇਬੀ ਨੂੰ ਸਲਾਹ ਦੇ ਰਿਹਾ ਸੀ,
ਪਰ ਜਿਮੇ ਸੇਬੀ ਨੂੰ ਕੁਛ ਸੁਣ ਨੀ ਰਿਹਾ ਸੀ, ਓਹਨੇ ਚਾਦਰਾ ਨੇਫੇ ਚੋਂ ਚੱਕ ਇੱਕ ਪੈਰ ਬਨੇਰੇ ਤੇ ਰੱਖਿਆ ਸੀ, ਕਨੇਡੇ ਆਲੇਆਂ ਦੇ ਚੁਬਾਰੇ ਓਹਲੇ ਹੁੰਦਾ ਸੂਰਜ ਵੀ ਸੇਬੀ ਦੇ ਗਿੱਟੇਆਂ ਤੇ ਗੰਡਾਸੇਆਂ ਦੇ ਨਿਸ਼ਾਨਾਂ ਨੂੰ ਬਖੂਬੀ ਤਾੜ ਰਿਹਾ ਸੀ,
'ਜੈਬੇ ਤੇ ਘੀਚਰ ਨੂੰ ਮੇਰੇ ਆਉਣ ਦਾ ਸੁਨੇਹਾਂ ਲਾਤਾ ਸੀ'
ਸੇਬੀ ਨੇ ਅੰਬ ਦੇ ਅਚਾਰ ਦੀ ਗਿੜਕ ਚੂਸਕੇ ਥੁੱਕੀ ਸੀ ,
ਹਾਂ ਬਾਈ ਆਉੰਦੇ ਈ ਹੋਣੇ ਆਂ,
ਜੈਬੇ ਦੀ ਜੀਪ ਨੇ ਸੇਬੀ ਕੇ ਬਾਰ ਚ ਇੱਕੇ ਦਮ ਆਕੇ ਬਰੇਕ ਮਾਰੇ ਸੀ,
ਬਰੇਕਾਂ ਨੇ ਲੇਰ ਮਾਰੀ ਸੀ,
ਸੇਬੀ ਨੇ ਤਾਹਾਂ ਤੋਂ ਈ ਓਹਨਾਂ ਨੂੰ ਤੁਸੀ ਚੱਲੋ ਦਾ ਇਸ਼ਾਰਾ ਕੀਤਾ,
ਤੇ ਆਪ ਪਿੰਡੋਂ ਬਾਹਰ ਸਰਪੈਂਚਾਂ ਦੀ ਹਵੇਲੀ ਕੰਨੀ ਇੱਕੇ ਟੱਕ ਝਾਕਦਾ,
ਇੱਕ ਬਾਂਹ ਦੀ ਕੂਹਣੀ ਬਨੇਰੇ ਤੇ ਰੱਖੀ ਲੱਤ ਦੇ ਗੋਡੇ ਤੇ ਲਮਕਾਈ ਤੇ ਦੂਜੇ ਨਾਲ ਖੱਦਰ ਦੇ ਗਲਾਸ ਓਹਨੇ ਇੱਕੇ ਸਾਹ ਸੜਾਹਕਿਆ, ਖਰੀ ਦਾਰੂ ਅੰਦਰ ਲੀਕ ਪਾਉੰਦੀ ਜਾਂਦੀ ਸੀ,
ਤੂੰ ਹੋਰ ਓਏ,
ਨਾ ਬਾਈ ਮੈਂ ਤਾਂ ਔ ਰੈਟ ਆਂ, ਚੇਤ ਦੋ ਬਾਟੀਆਂ ਪੀ ਕੇ ਕਲੈਹਰੀ ਮੋਰ ਸੀ,
ਚੰਗਾ ਬੇਬੇ ਅਰਗੇਆਂ ਨੂੰ ਨਾ ਦੱਸੀਂ , ਅਸੀਂ ਆਉਣੇ ਆਂ,
ਹੰਗੋ ਬਾਈ,
ਸੇਬੀ ਦੀ ਘੋੜੀ ਦੇ ਪੈਰਾਂ ਦੇ ਖੜਾਕ ਸੁਣ ਬੇਬੇ ਬਾਪੂ ਦੋਹੇਂ ਬਾਰ ਚ ਆਗੇ,
ਐਸ ਵੇਲੇ ਕਿੱਧਰ ਗਿਆ, ਹੁਣ ਤਾਂ ਆਇਆ ਸੀ ਹਾਲੇ, ਕਦੋਂ ਮੁੜੂ,
ਬੇਬੇ ਕਾਲਜਾ ਫੜੀ ਖੜੀ ਸੀ,
ਬਾਪੂ ਦੀ ਨਿਗਾਹ ਬੈਠਕ ਦੇ ਖੂੰਜੇ ਆਲੇ ਕਿੱਲੇ ਵੱਲ ਸੀ, ਜਿੱਥੇ ਰੌੰਦਾ ਆਲਾ ਪਟਾ ਤੇ ਕੈਹਰੀ ਨਾਲ ਟੰਗੀ ਰਹਿੰਦੀ,
ਬੋਲਦਾ ਨੀ ਸੇਬੀ ਦੇ ਬਾਪੂ, ਕਦੋਂ ਮੁੜੂ,
ਬਾਪੂ ਸਹਿਜੇ ਈ ਬੋਲੇਆ
"ਆਜੂਗਾ'
ਕਿੱਲਾ ਖਾਲੀ ਸੀ
ਓਧਰ ਲੰਗਾ ਚੌੰਕੀਦਾਰ ਸੋਟੀ ਸਹਾਰੇ ਸਾਹੋ ਸਾਹੀ ਹੋਇਆ ਜਿਮੇ ਸਰਪੈਂਚਾ ਦੀ ਹਵੇਲੀ ਦੇ ਅੰਦਰ ਵੜਿਆ ਨੀ ਸਗੋਂ ਸਿੱਧਾ ਵਿੱਚ ਵੱਜਿਆ ਸੀ,
ਸਰਪੈਂਚ, ਸਰਪੈਂਚ ਦੇ ਮੁੰਡੇ, ਜਗੀਰਦਾਰ ਤੇ ਕਾਕੂ ਬਲੈਕੀਆ, ਪੇਕ ਲਾ ਰਹੇ ਸੀ,
ਦਾਰੂ ਨੇ ਓਹਨਾਂ ਨੂੰ ਬੌਲੇ ਕੀਤਾ ਹੋਇਆ ਸੀ,
ਸਰਪੈਂਚ ਸਾਹਬ ਸਰਪੈਂਚ ਸਾਹਬ ਓਹ ਓਹ ....ਚੌੰਕੀਦਾਰ ਦਾ ਸਾਹ ਨਾਲ ਸਾਹ ਨੀ ਰਲਦਾ ਸੀ,
ਓਹ ਕੀ ਹੋ ਗਿਆ ਭੈਣਦੇਣੀ ਜਾਤ,
ਇਹਨੂੰ ਪਾ ਓਏ ਕਾਕੂ ਪੇਗ ਏਹਦਾ ਚਿੱਤ ਥੌੰ ਸਿਰ ਆਵੇ,
ਕਾਕੂ ਨੇ ਢੋਲੀ ਚੋਂ ਗੁੱਲ ਕੱਢਕੇ ਵੱਢੇ ਲੀਟਰ ਚ ਚੌੰਕੀਦਾਰ ਨੂੰ ਖਾਸਾ ਮੋਟਾ ਪੇਕ ਪਾਇਆ, ਚੌੰਕੀਦਾਰ ਜਿਮੇ ਤਿਹਾਇਆ ਹੁੰਦਾ ਇੱਕੇ ਲਖਤ ਸੜਾਹਕ ਗਿਆ ,
ਹਾਂ ਹੁਣ ਬੋਲ ਕਿਉੰ ਗਿੱਟੇ ਲਵੇੜੀ ਫਿਰਦਾਂ ਸਾਲੇਆ ਮੋਕ ਮਾਰੀ ਜਾਨੈਂ,
ਏਨੇ ਨੂੰ ਇੱਕ ਪੱਕੀ ਦਾ ਫੈਰ ਟੀਂਅਅਅ ਕਰਦਾ ਸਿੱਧਾ ਅਸਮਾਨੀ ਚੜਿਆ,
ਹੱਡਾਰੋੜੀ ਆਲੀ ਕਿੱਕਰ ਤੇ ਗਿਰਝਾਂ ਨੇ ਘਰਕੀਣ ਪੱਟਤੀ,
ਸਿਵੇਆਂ ਚੋਂ ਕੁੱਤੇ ਭੌੰਕਣ ਲੱਗੇ,
ਸੂਬੇਦਾਰਾਂ ਦੀ ਬੰਦ ਪਈ ਹਵੇਲੀ ਚੋਂ ਦੋ ਬਿੱਲੀਆਂ ਕੱਠੀਆਂ ਰੋਈਆਂ,
ਆਹ ਕਿਹੜਾ ਨਮਾ ਵੈਲੀ ਜੰਮ ਪਿਆ ਬੀ ,
ਜਗੀਰਦਾਰ ਨੇ ਪੇਕ ਮੁਕਾ ਮੂਛਾਂ ਤੇ ਪੁੱਠਾ ਹੱਥ ਫੇਰਿਆ,
ਤੂੰ ਬੋਲਦਾ ਨੀ ਫੇਰੇ ਦੇਣੀ ਦੇਆ,
ਸਰਪੈਂਚ ਦੇ ਮੁੰਡੇ ਨੇ ਚੌੰਕੀਦਾਰ ਦੇ ਦੋਨਾਲੀ ਦੇ ਬੱਟ ਦੀ ਹੁੱਜ ਮਾਰੀ,
ਚੌੰਕੀਦਾਰ ਅੱਖਾਂ ਚੋ ਅੰਗਿਆਰ ਸਿੱਟਦਾ ਬੋਲੇਆ, ਤੇ ਸੁਣਕੇ ਸਰਪੈਂਚ ਦੇ ਪੇਕ ਹਲਕੋਂ ਨਾ ਉੱਤਰਿਆ,
ਜਗੀਰਦਾਰ ਨੂੰ ਹੱਥੂ ਆ ਗਿਆ,
ਸਰਪੈਂਚ ਦੇ ਮੁੰਡੇ ਭਾਂਵੇਂ ਵੈਲੀ ਬਣਦੇ ਸੀ ਨਮੇ ਨਮੇ ਉੱਠੇ ਸੀ, ਪਰ ਓਹਨਾਂ ਨੂੰ ਅੱਜ ਤੇਲੀਆਂ ਪਹਿਲੀ ਵਾਰੀ ਆਈਆਂ ਸੀ,
ਚੌੰਕੀਦਾਰ ਦੇ ਬੋਲ ਹਵੇਲੀ ਦੇ ਥਮਲਿਆਂ ਚ ਵੱਜ ਵੱਜ ਮੁੜਦੇ ਸੀ
' ਸੇਬੀ ਬਰੀ ਹੋਕੇ ਪਿੰਡ ਆ ਗਿਆ' - ਨੈਣੇਵਾਲੀਆ