ਗਾਮੇ ਦੇ ਤਿੰਨ ਮੁੰਡੇ ਸੀ

KARAN

Prime VIP

ਗਾਮੇ ਦੇ ਤਿੰਨ ਮੁੰਡੇ ਸੀ ਤੇ ਇੱਕ ਕੁੜੀ..
ਗਾਮੇ ਕੋਲ ਸ਼ਾਡੇ ਕੁ ਤਿੰਨ ਕਿੱਲੇ ਪੈਲੀ ਸੀ....ਓਹ ਆਪ ਵੀ ਦਿਹਾੜੀ ਦੱਪਾ ਕਰਦਾ ਤੇ ਗੁਜਾਰਾ ਚੰਗਾ ਚਲਦਾ ਰਿਹਾ..ਸਮਾਂ ਆਪਣਿ ਚਾਲ ਚਲਦਾ ਗਿਆ ..ਨਿਰੰਤਰ...ਕਹਿੰਦੇ ਇਹ ਕਿਸੇ ਆਸਤੇ ਰੁਕਦਾ ਨੀ....
ਮੁੰਡੇ ਗੱਭਰੂ ਹੋਗੇ...ਵੱਡਾ ਮੁੰਡਾ ਸੇਬੀ ਲੀਡਰੀ ਚ ਪੈਰ ਧਰਨ ਲੱਗ ਪਿਆ, ਰੈਲੀਆਂ ਤੇ ਜਾਣਾ, ਕਿਸੇ ਲੰਡੂ ਟੁੰਡੀਲਾਟ ਜਥੇਦਾਰ ਨੂੰ ਘਰੇ ਸੱਦ ਲੈਣਾ ਤੇ ਖਾਣ ਪੀਣ ਦਾ ਜਗਾੜ ਸਾਰੇ ਪਿੰਡ ਦਾ ਕਰਨਾ,
ਗਾਮੇ ਨੇ ਜੇ ਸਮਝਾਉਣਾ "ਇਹ ਕਿਸੇ ਦੇ ਨੀ ਹੋਏ ਪੁੱਤਰਾ, ਕਿਉੰ ਘਰ ਫੂਕ ਤਮਾਸ਼ਾ ਦੇਖਦੈਂ",
ਤਾਂ ਸੇਬੀ ਨੇ ਖਿਝ ਜਾਣਾ, ਭਾਂਡੇ ਟੀਡੇ ਭੰਨਣੇ ਸ਼ੁਰੂ ਕਰ ਦੇਣੇ,
"ਤੂੰ ਬਾਪੂ ਮੈਥੋਂ ਖੈਸੜੇ ਨਾ ਖਾਲੀਂ, ਤੈਨੂੰ ਪਤਾ ਨੀ ਸੁਤਾ ਨੀ ਦੁਨੀਆਂ ਦਾਰੀ ਦਾ, ਮੇਰੇ ਨਾਲ ਗੰਨਮੈਣ ਹੋਇਆ ਕਰਨਗੇ ਦੇਖੀਂ ਚੱਲੀਂ, ਲਾਲ ਬੱਤੀ ਆਲੀ ਫੌਰਚੂਨਰ ਥੱਲੇ ਹੋਇਆ ਕਰੂ ਮੇਰੇ.."
ਵਿਚਾਲੜਲਾ "ਟਿੱਡੀ" ਵੀ ਵੇਹਲੜਾਂ ਦੀ ਢਾਣੀ ਚ ਰਹਿ ਰਹਿ ਕੇ ਪੁੱਠੇ ਨਸ਼ੇ ਤੇ ਗਿੱਝ ਗਿਆ ਸੀ, ਕਹਿੰਦੇ ਕੋਈ ਪੰਜ ਸੌ ਦੀ ਪੁੜੀ ਆ, ਬੰਦਾ ਸੁੰਘਦਾ ਖਣੀਂ ਖਾਂਦਾ ਬੱਸ ਤੁਰੀ ਫਿਰਦੀ ਲਾਸ਼ ਈ ਬਣ ਜਾਂਦਾ, ਓਹ ਕੋਨੇ ਆਲੀ ਬੈਠਕ ਚ ਮੰਜੇ ਤੋਂ ਉੱਠਿਆ ਕਰੇ ਤੇ ਫੋਨ ਤੇ ਘੁਸਰ ਮੁਸਰ ਕਰਕੇ ਫੇਰ ਪੈਜਿਆ ਕਰੇ, ਏਨੇ ਨੂੰ ਬਾਹਰੋਂ ਲੰਡੇ ਜੇ ਮੋਟਰਸ਼ੈਂਖਲਾਂ ਤੇ ਚਾਰ ਪੰਜ ਆਇਆ ਕਰਨ ਨੌਂਧਰੀਆਂ ਜੀਆਂ ਦਾਹੜੀਆਂ ਬਾਲਾਂ ਆਲੇ, ਬੈਠਖ ਚ ਬੜ ਜਿਆ ਕਰਨ,
ਓਦੂੰ ਬਾਅਦ ਅੰਦਰੋਂ ਕੁੰਡੀ ਲਾਕੇ ਬੱਸ ਬਾਹਰ ਕੱਲਾ ਸਿਗਟਾਂ ਦਾ ਧੂੰਆਂ ਈ ਆਇਆ ਕਰੇ ਰੋਸ਼ਨਦਾਨ ਥਾਣੀਂ,
ਸਾਰੇਆਂ ਚੋਂ ਛੋਟਾ "ਲਾਲੀ" ਸਭ ਤੋਂ ਸਲੱਗ ਸੀ,
ਓਹ ਸਾਰਾ ਦਿਨ ਬਾਪੁ ਨਾਲ ਕੰਮ ਕਾਰ ਕਰਾਇਆ ਕਰੇ ਤੇ ਆਥਣੇ ਸਕੂਲ ਆਲੇ ਗਰੌਂਡ ਜਾਇਆ ਕਰੇ,
ਪਰ ਹੁਣ ਓਥੇ ਕੌਡੀ ਵਾਲੀਬਾਲ ਘੱਟ ਖੇਡਦੇ ਸੀ ਮੁੰਡੇ ਤੇ ਸਕੂਲ ਦੇ ਮਗਰਲੇ ਪਾਸੇ ਨਸ਼ੇ ਵੱਧ ਕਰਦੇ ਸੀ,
ਲਾਲੀ ਦਾ ਹੁਣ ਪਿੰਡ ਤੋਂ ਪੰਜਾਬ ਤੋਂ ਮਨ ਅੱਕ ਚੁੱਕਿਆ ਸੀ,
ਓਹ ਸਕੂਲੋ ਦੇ ਗੇਟ ਚੋਂ ਈ ਮੁੜ ਆਇਆ ਕਰੇ ਤੇ ਆਕੇ ਨਾਹ ਧੋਕੇ ਗੁਟਕਾ ਚੱਕ ਲਿਆ ਕਰੇ,
ਗਾਮਾ ਵੀ ਬਾਬੇ ਨਾਨਕ ਦੀ ਫੋਟੋ ਮੂਹਰੇ ਜੋਤ ਲਾ ਕੰਬਦੇ ਹੱਥਾਂ ਨਾਲ ਮਨੋਂ ਮਨੀ ਅਰਦਾਸ ਕਰਿਆ ਕਰੇ,
"ਬਾਬਾ ਨਾਨਕਾ ਕਿੱਧਰ ਨੂੰ ਗਰਕ ਚੱਲਿਆ ਤੇਰਾ ਪੰਜਾਬ, ਮੇਹਰ ਕਰੀਂ ਦਾਤੇਆ",
ਵੱਡਾ ਸੇਬੀ ਰਾਜਨੀਤਿਕ ਟੱਟੂਆਂ ਦੀ ਸ਼ੈਂਅ ਤੇ ਕਬਜੇ ਤੇ ਹੋਰ ਗੈਰਕਨੂੰਨੀ ਕੰਮ ਕਰਨ ਲੱਗ ਪਿਆ ਸੀ,
"ਲਾਲੀ ਏਧਰ ਤੇਰਾ ਕੱਖ ਨੀ ਵਟਿਆ ਜਾਣਾ ਪੁੱਤ ਤੂੰ ਬਾਹਰ ਬੂਹਰ ਦਾ ਕਰ ਕੋਈ ਜਗਾੜ" ,
ਲਾਲੀ ਆਪਣੇ ਹਿੱਸੇ ਦੀ ਵੇਚ ਮਨੀਲਾ ਚੜ ਗਿਆ,
ਇੱਕ ਆਥਣ ਕੋਨੇ ਆਲੀ ਬੈਠਕ ਦਾ ਟੀਨ ਤੇ ਫੈਬਰ ਆਲਾ ਬਾਰ ਅੰਦਰੋਂ ਖੁੱਲਿਆ ਨਾ ਤੋੜਨਾ ਪਿਆ, ਆਂੜ ਗੁਆਂਢ ਕੱਠਾ ਹੋ ਗਿਆ,
ਟਿੱਡੀ ਦੇ ਸਿਵੇ ਦੀ ਅੱਗ ਨਾਲ ਗਾਮੇ ਦਾ ਮੂੰਹ ਲਾਲ ਸੁਰਖ ਸੀ
ਓਹ ਵਾਹੋ ਦਾਹੀ ਕਲਾ ਈ ਬੋਲੀ ਜਾ ਰਹਾ ਸੀ
" ਓਹ ਥੋਡਾ ਕੱਖ ਨਾ ਰਹੇ ਓਹ ਲੀਡਰੋਂ, ਮੇਰਾ ਘਰ ਖਾਗੇ ਓਏ ਲੁੱਟਕੇ,
ਮੇਰਾ ਪਿੰਡ ਮੇਰਾ ਪੰਜਾਬ ਖਾਗੇ ਓਏ ਚੂੰਡ ਚੂੰਡ ਕੇ, ਥੋਡੀ ਓਹ ਮੈਂ ਭੈਣ ਨੂੰ ..."
ਓਹਦੀਆਂ ਚੀਕਾਂ ਰੋਹੀ ਦੀ ਕਿੱਕਰ ਤੇ ਬੈਠੇ ਗਾਗੜ ਸੁਣਦੇ ਸੀ,
ਸਰਕਾਰ ਨੇ ਆਪਣੇ ਕੰਮ ਕਢਾਕੇ ਸੇਬੀ ਨੂੰ ਐਸੇ ਕੇਸ ਚ ਫਸਾਇਆ ਕਿ ਉਮਰ ਕੈਦ ਬੋਲਗੀ,
ਓਹ ਪੇਸ਼ੀ ਭੁਗਤਣ ਆਇਆ ਕਚੈਹਰੀਆਂ ਚੋਂ ਫਰਾਰ ਹੋਣ ਲੱਗਿਆ,
ਸ਼ਹਿਣੇ ਸੂਏ ਦੇ ਭੱਠੇ ਆਲੇ ਪੁਲੇ ਤੋਂ ਦੁ ਕੁ ਕਿੱਲੇ ਥੱਲੇ ਨੂੰ ਨਿਆਈਆਂ ਚੋਂ ਓਹਦੀ ਲਾਸ਼ ਮਿਲੀ,
ਸੇਬੀ ਵੀ ਭੁਗਤ ਗਿਆ ਸੀ,
ਓਹਦੇ ਸਿਵੇ ਤੇ ਗਾਮਾ ਅੱਧਾ ਰਹਿ ਗਿਆ ਬੋਲ ਰਿਹਾ ਸੀ
"ਲਵਾਲਾ ਲਾਲ ਬੱਤੀ ਭੈਣ ਦੀ ਕਚੂੰਮਰ ਦੇਣੇਆਂ,"
ਨਾਲੇ ਓਹਦੀ ਧਾਹ ਨਿੱਕਲਦੀ ਸੀ, ਖੈਰ ਆਪਣਾ ਖੂਨ ਸੀ,
ਸੇਬੀ ਵੀ ਕਹਿੰਦੇ ਕਿਸੇ ਮਨੀਲਾ ਦੀ ਜੇਲ ਚ ਈ ਦਮ ਤੋੜ ਗਿਆ ਸੀ,
ਓਹਦੀ ਤਾਂ ਲਾਸ਼ ਵੀ ਪਿੰਡ ਦੇ ਸਿਵਿਆਂ ਨੂੰ ਨਸੀਬ ਨੀ ਹੋਈ ਸੀ,
ਗਾਮਾ ਗੁੰਮ ਸੁੰਮ ਰਹਿਣ ਲੱਗਿਆ ਸੀ,
ਓਹਨੇ ਵੋਟਾਂ ਆਲੇਆਂ ਦੀਆਂ ਜੀਪਾਂ ਦੇ ਮਗਰ ਰੋੜੇ ਚਲਾਉਣੇ ਗਾਲਾਂ ਕੱਢਣੀਆਂ
ਪਰ ਓਹ ਅੰਦਰੋ ਅੰਦਰੀ ਧੁਖ ਰਿਹਾ ਸੀ,
ਇੱਕ ਦਿਨ ਪਿੰਡ ਵਾਰੋ ਵਾਰੀ ਹਰੇਕ ਪਾਰਟੀ ਆਲਾ ਵੋਟਾਂ ਮੰਗਣ ਆਇਆ,
ਆਦਤ ਮੁਤਾਬਕ ਹਰੇਕ ਨੇ ਗਾਮੇ ਨੂੰ ਕਿਹਾ "ਤੁਸੀਂ ਵੋਟਾਂ ਸਾਡੀ ਪਾਲਟੀ ਨੂੰ ਪਾਓ, ਅਸੀਂ ਪਿੰਡ ਦੀ ਰੂਹ ਬਦਲ ਦਿਆਂਗੇ..." ਗਾਮਾ ਹੱਥ ਜੋੜਕੇ ਹਰੇਕ ਨੂੰ "ਹਾਂਜੀ ਜੀ ਜਰੂਰ" ਕਹਿ ਛੱਡਿਆ ਕਰੇ,
ਗਾਮੇ ਦੀ ਘਰਆਲੀ ਕੈਂਸਰ ਨਾਲ ਮਰੀ ਹੋਣ ਕਾਰਨ ਓਹਨੂ ਬਠਿੰਡੇ ਟੇਸ਼ਨ ਦੀ ਚੰਗੀ ਜਾਣਕਾਰੀ ਸੀ, ਓਹਦੇ ਮਗਜ ਚ ਖਣੀ ਕੀ ਆਇਆ, ਓਹ ਸਭ ਕੁਝ ਵੇਚ ਵੱਟ ਕੁਝ ਪੈਹੇ ਬੋਝੇ ਚ ਪਾ ਤੇ ਬਾਕੀ ਗੁਰਦੁਆਰੇ ਆਲੇ ਪਾਠੀ ਨੂੰ ਸਪੁਰਦ ਕਰ,
ਪਿੰਡੋਂ ਢਾਈ ਆਲੀ ਢਿੱਲੋਂ ਬੱਸ ਓਹਨੇ ਬਠਿੰਡੇ ਨੂੰ ਫੜਲੀ,
ਫੌਜੀ ਚੋਂਕ ਉੱਤਰ ਓਹ ਪੈਦਲ ਈ ਟੇਸ਼ਨ ਨੂੰ ਹੋ ਤੁਰਿਆ,
ਓਹਨੇ ਜੂਪੀ ਦੀ ਟਰੇਨ ਫੜੀ ਤੇ ਕਾਨਪੁਰ ਦੀ ਟਿਕਟ ਕਟਾਈ,
ਵੋਟਾਂ ਜਾਬਤੇ ਤੋਂ ਪਹਿਲਾਂ ਵੱਡੇ ਮੰਤਰੀ ਦੀ ਰੈਲੀ ਸੀ ਪਿੰਡੋਂ ਬਾਹਰ ਭਦੌੜ ਆਲੇ ਰਾਹ ਤੇ ਮੰਡੀ ਚ, ਬਹੁਤ ਭਾਰੀ ਇੰਤਜਾਮ ਸੀ, ਗਾਮਾ ਪਿੰਡ ਪਹੁੰਚ ਸਿੱਧਾ ਮੰਡੀ ਕੰਨੀ ਹੋ ਲਿਆ,
ਓਹ ਰਾਤ ਨੂੰ ਈ ਸਟੇਜ ਦੇ ਨਾਲ ਲੱਗਮੀਂ ਕੁਰਸੀ ਤੇ ਬਹਿ ਗਿਆ
ਦਿਨ ਚੜਿਆ ਤੇ ਮੰਤਰੀ ਵੀ ਆ ਗਿਆ,
ਹਾਲੇ ਓਹਨੇ ਫਤਿਹ ਈ ਬੁਲਾਈ ਈ ਸੀ ਕਿ "ਸਤ ਸ਼ਰੀ ਅਕਾਲ"
ਦੇ ਜੈਕਾਰੇ ਹੇਠ ਗਾਮੇ ਨੇ ਡੱਬ ਚੋਂ ਕੱਟਾ ਕੱਢ ਐਣ ਸਾਹਮਣੇ ਹੋ ਫੈਰ ਕੀਤਾ,
ਫੈਰ ਸਿੱਧਾ ਚੱਲ ਗਿਆ ਸੀ,
ਮੰਤਰੀ ਦੀ ਖੋਪੜੀ ਖਰਬੂਜੇ ਅੰਗੂ ਖਿੱਲਰ ਗਈ ਸੀ,
ਲਾਲਾ ਲਾਲਾ ਹੋ ਗੀ ਸੀ,
ਭਾਣਾ ਵਰਤ ਗਿਆ ਸੀ,
ਮੰਤਰੀ ਦੇ ਅੰਗਰਕਸ਼ਕਕਾਂ ਨੇ ਗਾਮਾ ਗੋਲੀਆਂ ਨਾਲ ਵਿੰਨ ਸਿੱਟਿਆ,
ਪਰ ਓਹਦੇ ਚੇਹਰੇ ਤੇ ਇੱਖ ਵਿਲੱਖਣ ਮੁਸਕਾਨ ਸੀ,
ਖੁੱਲੀਆਂ ਅੱਖਾਂ ਚ ਅੰਤਾਂ ਦੀ ਸ਼ਾਂਤੀ ਸੀ - ਨੈਣੇਆਲੀਆ
 
Top