ਓਏ ਜੱਟਾ ਦੱਬ ਕੇ ਵਾਹੀ ਜਾ

KARAN

Prime VIP
ਤੂੰ ਛੱਡ ਤਕਸੀਮਾਂ ਜਰਬਾਂ ਨੂੰ
ਛੱਡ ਲੱਖ ਕਰੋੜਾਂ..............
ਛੱਡ ਲੱਖ ਕਰੋੜਾਂ ਅਰਬਾਂ ਨੂੰ
ਛੱਡ ਕੋਠੀਆਂ ਬੰਗਲਿਆਂ ਕਾਰਾਂ ਨੂੰ
ਛੱਡ ਬਦਨੀਅਤ ਸਰਾਕਰਾਂ ਨੂੰ
ਤੂੰ ਆਪਣਾ ਡੰਗ ਸਰਾਈ ਜਾ
ਓਏ ਜੱਟਾ ਦੱਬ ਕੇ............
ਓਏ ਜੱਟਾ ਦੱਬ ਕੇ ਵਾਹੀ ਜਾ
ਕਰ ਮਿਹਨਤ ਰੱਜ ਕੇ ਖਾਈ ਜਾ

ਤੂੰ ਵਖ਼ਤਾਂ ਅੱਗੇ ਹਾਰੀਂ ਨਾ
ਤੂੰ ਹੌਸਲਿਆਂ ਨੂੰ.............
ਤੂੰ ਹੌਸਲਿਆਂ ਨੂੰ ਮਾਰੀਂ ਨਾਂ
ਤੂੰ ਲੋੜ ਤੋਂ ਬਹੁਤਾ ਲੋਚੀਂ ਨਾਂ
ਤੇ ਮਰਨ ਦੇ ਬਾਰੇ ਸੋਚੀਂ ਨਾਂ
ਬਸ ਮਨ ਆਪਣਾ ਸਮਝਾਈ ਜਾ
ਓਏ ਜੱਟਾ ਦੱਬ ਕੇ............
ਓਏ ਜੱਟਾ ਦੱਬ ਕੇ ਵਾਹੀ ਜਾ
ਕਰ ਮਿਹਨਤ ਰੱਜ ਕੇ ਖਾਈ ਜਾ

ਪਿਆ ਤੱਕਦਾ ਸਾਰਾ ਜੱਗ ਮਿੱਤਰਾ
ਸਿਰ ਤੋਂ ਨਾ ਲਾਹੀਂ ................
ਸਿਰ ਤੋਂ ਨਾ ਲਾਹੀਂ ਪਗ ਮਿੱਤਰਾ
ਤੇਰੀ ਕਿਸਮਤ ਤੇਰੇ ਹੱਥ ਜੱਟਾ
ਜਾਉ ਔਕੜ ਮਗਰੋਂ ਲੱਥ ਜੱਟਾ
ਤੂੰ ਐਂਵੇਈ ਨਾ ਘਬਰਾਈ ਜਾ
ਓਏ ਜੱਟਾ ਦੱਬ ਕੇ............
ਓਏ ਜੱਟਾ ਦੱਬ ਕੇ ਵਾਹੀ ਜਾ
ਕਰ ਮਿਹਨਤ ਰੱਜ ਕੇ ਖਾਈ ਜਾ

ਜੱਟਾ ਸਬ ਦਾ ਅੰਨਦਾਤਾ ਤੂੰ
ਅੱਜ ਪਾੜ ਕੇ ਸੁੱਟਦੇ.........
ਅੱਜ ਪਾੜ ਕੇ ਸੁੱਟਦੇ ਖਾਤਾ ਤੂੰ
ਛੱਡ ਨਸ਼ਾ ਗਿਆ ਤੇਰਾ ਪੁੱਤਰ ਓਏ
ਹੁਣ ਕਰਜ਼ਾ ਜਾਊ ਉੱਤਰ ਓਏ
ਤੂੰ ਡਾਂਗ ਨੂ ਕੋਕੇ ਲਾਈ ਜਾ
ਓਏ ਜੱਟਾ ਦੱਬ ਕੇ............
ਓਏ ਜੱਟਾ ਦੱਬ ਕੇ ਵਾਹੀ ਜਾ
ਕਰ ਮਿਹਨਤ ਰੱਜ ਕੇ ਖਾਈ ਜਾ

ਤੂੰ ਕਰ ਮਿਹਨਤ ਮਜਦੂਰੀ ਓਏ
ਤੇਰੀ ਆਸਾ ਹੋਊ.............
ਤੇਰੀ ਆਸਾ ਹੋਊ ਪੂਰੀ ਓਏ
ਤੈਨੂ ਵੱਟ ਨੀ ਸਕਦੀ ਘੂਰੀ ਓਏ
ਏਹੋ ਦੁੱਖਾਂ ਵਾਲੀ ਕਤੂਰੀ ਓਏ
ਕੋਈ ਆਕੜਦੈ ਦਬਕਾਈ ਜਾ
ਓਏ ਜੱਟਾ ਦੱਬ ਕੇ............
ਓਏ ਜੱਟਾ ਦੱਬ ਕੇ ਵਾਹੀ ਜਾ
ਕਰ ਮਿਹਨਤ ਰੱਜ ਕੇ ਖਾਈ ਜਾ

ਜੋ ਦਿਲ ਤੇਰੇ ਵਿੱਚ ਆਉਂਦਾ ਏ
ਤੂ ਜੋ ਵੀ ਕਹਿਣਾ............
ਤੂੰ ਜੋ ਵੀ ਕਹਿਣਾ ਚਾਹੁੰਦਾ ਏ
ਜੋ ਵੀ ਤੇਰੇ ਮਨ ਭਾਊਂਦਾ ਏ
ਦਿਲ ਜੋ ਤਸਵੀਰ ਦਿਖਾਊਂਦਾ ਏ
ਸਬ ਪਰਗਟ ਤੋਂ ਲਿਖਵਾਈ ਜਾ
ਓਏ ਜੱਟਾ ਦੱਬ ਕੇ............
ਓਏ ਜੱਟਾ ਦੱਬ ਕੇ ਵਾਹੀ ਜਾ
ਕਰ ਮਿਹਨਤ ਰੱਜ ਕੇ ਖਾਈ ਜਾ.......Zaildar Pargat Singh
 
Top