ਪਗੜੀ ਸੰਭਾਲ ਮੁੰਡਿਆ, ਪਗੜੀ ਸੰਭਾਲ ਓਏ

gurpreetpunjabishayar

dil apna punabi
ਇਹ ਅੱਜ ਕੱਲ ਛੋਕਰੇਇਆ ਲਈ ਸ਼ੇਅਰ ਆ
ਜਿਹੜੇ ਕਹਾਉਦੇ ਸਰਦਾਰ ,,ਹੁੰਦੇ ਗਿੱਦੜ ਆ

ਪਗੜੀ ਸੰਭਾਲ ਮੁੰਡਿਆ, ਪਗੜੀ ਸੰਭਾਲ ਓਏ,
ਨੰਗੇ ਹੁੰਦੇ ਵਾਲ ਤੇਰੇ, ਬਹੁਮੁੱਲੇ ਨੇ ਵਾਲ ਓਏ।

ਰੂਪ ਤੈਨੂੰ ਰੱਬ ਦਿੱਤਾ, ਸ਼ਹੀਦੀਆਂ ਸ਼ਿੰਗਾਰਿਆ,
ਲੱਖਾਂ ਵਿੱਚੋਂ ਉੱਚਾ ਦਿਸੇਂ, ਗੁਰੂ ਦੇ ਪਿਆਰਿਆ।
ਸਭਿਅਤਾ ਵਿਦੇਸ਼ੀ ਪਿੱਛੇ, ਮੰਦਾ ਕੀਤਾ ਹਾਲ ਓਏ,
ਪਗੜੀ ਸੰਭਾਲ ਮੁੰਡਿਆ, ਪਗੜੀ ਸੰਭਾਲ ਓਏ।

ਦਸਤਾਰ ਖਾਤਰ ਲੱਖਾਂ ਸਿੰਘਾਂ ਦਿੱਤੀਆਂ ਕੁਰਬਾਨੀਆਂ।
ਕੇਸਾਂ ਨੂੰ ਸਵਾਸਾਂ ਤੱਕ, ਨਿਭਾਈਆਂ ਜਿੰਦ ਗਾਨੀਆਂ।
ਕੌਮ ਦੀ ਚਾਦਰ ਪੱਗ, ਤੇ ਮੁਹਰ ਤੇਰੇ ਵਾਲ ਓਏ,
ਪਗੜੀ ਸੰਭਾਲ ਮੁੰਡਿਆ, ਪਗੜੀ ਸੰਭਾਲ ਓਏ।

ਪੱਗ ਦਸਤਾਰ ਸੁਹਣੀ, ਸਿੱਖਾਂ ਦੀ ਇਹ ਸ਼ਾਨ ਹੈ।
ਤੇਰੀ ਪਗੜੀ ਦਾ ਲੋਹਾ ਸਾਰਾ ਮੰਨਦਾ ਜਹਾਨ ਹੈ।
ਦਾੜ੍ਹੀ ਮੁੱਛਾਂ ਰੋਮ ਨਿਭਣ, ਜਿੰਦਗੀ ਦੇ ਨਾਲ ਓਏ।
ਪਗੜੀ ਸੰਭਾਲ ਮੁੰਡਿਆ, ਪਗੜੀ ਸੰਭਾਲ ਓਏ।

ਮੀਲ ਪੱਥਰ ਬਣ ਜਾ ਤੂੰ, ਸਿੱਖੀ ਦੀ ਪਨੀਰੀ ਦਾ।
ਪੀ ਅੰਮ੍ਰਿਤ ਖੰਡੇ ਵਾਲਾ, ਸੰਦੇਸ਼ ਮੀਰੀ ਪੀਰੀ ਦਾ।
ਵੈਲ ਦਾਰੂ ਨਸ਼ੇ ਮਾੜੇ ਸਾਰੇ, ਛੱਡ ਦੇ ਜੰਜਾਲ ਓਏ।
ਪਗੜੀ ਸੰਭਾਲ ਮੁੰਡਿਆ , ਪਗੜੀ ਸੰਭਾਲ ਓਏ।

ਕੌਮ ਦਾ ਤੂੰ ਵਾਰਿਸ, ਚੱਪੂ ਤੇਰੇ ਹੱਥ ਫੜੇ ਨੇ।
ਕਿਸ਼ਤੀ ਬਚਾ ਲੈ ਚੱਲ, ਤੂਫਾਨ ਅੱਗੇ ਬੜੇ ਨੇ।
ਆਲਸ ਨੂੰ ਛੱਡ, ਸੁੱਤੀ ਆਤਮਾ ਉਠਾਲ਼ ਓਏ।
ਪਗੜੀ ਸੰਭਾਲ ਮੁੰਡਿਆ, ਪਗੜੀ ਸੰਭਾਲ ਓਏ।

ਹੱਕ ਸੱਚ ਇਨਸਾਫ ਦਾ, ਹੈਂ ਸੱਚਾ ਪਹਿਰੇਦਾਰ ਤੂੰ।
ਝੱਲਿਆ ਨਾ ਜਾਏ ਰੋਹਬ, ਜਦ ਬਣੇ ਸਰਦਾਰ ਤੂੰ।
ਸਾਬਤ ਸਬੂਤਾ ਗੱਭਰੂ, ਸਿੱਖੀ ਦੀ ਮਿਸਾਲ ਓਏ।
ਪਗੜੀ ਸੰਭਾਲ ,,ਗੁਰਪ੍ਰੀਤ,,, ਪਗੜੀ ਸੰਭਾਲ ਓਏ
 
Top