ਬਾਪ ਦੀ ਪੱਗ ਤੇ ਮਾਂ ਦੀ ਚੁੰਨੀ

→ ✰ Dead . UnP ✰ ←

→ Pendu ✰ ←
Staff member
ਬਾਪ ਦੀ ਪੱਗ ਤੇ ਮਾਂ ਦੀ ਚੁੰਨੀ ਦਾ ਹਮੇਸ਼ਾ ਰੱਖੀ ਤੂੰ ਖਿਆਲ ਕੁੜੀਏ,
ਹੁਸਨ ਜ਼ਵਾਨੀ ਕੀਮਤੀ ਗਹਿਣਾਂ ਮਿਲਦਾ ਏ ਕਿਸਮਤਾਂ ਨਾਲ ਕੁੜੀਏ,
ਹੁਸਨ ਲੁਟੇਰੇ ਥਾਂ ਥਾਂ ਬੇਠੈ ਡੇਰੇ ਲਾ ਤੂੰ ਆਪਣਾਂ ਆਪ ਸੰਭਾਲ ਕੁੜੀਏ,
ਬੋਚ ਬੋਚ ਤੂੰ ਪੱਬ ਟਿਕਾਵੀਂ ਥਾਂ ਥਾਂ ਸੁੱਟੀ ਬੇਠੈ ਨੇ ਇਹ ਜਾਲ ਕੁੜੀਏ,
ਪਿਆਰ ਦਾ ਖਜ਼ਾਨਾਂ ਸਾਂਭ ਰੱਖੀ ਜਿਸਮਾਂ ਦੇ ਫਿਰ ਦੇ ਦਲਾਲ ਕੁੜੀਏ,
ਤਰਾਂ ਤਰਾਂ ਦੇ ਫੀਕਰੇ ਕੱਸਦੇ ਦੇਖ ਕੇ ਮੈਲੀ ਅੱਖੀ ਤੇਰੀ ਚਾਲ ਕੁੜੀਏ,
ਇੱਜ਼ਤ ਆਬਰੂ ਦਾ ਨਾਂ ਮਾਇਨਾਂ ਰਾਹ ਜਾਂਦੀ ਨੂੰ ਕਹਿਣ ਮਾਲ ਕੁੜੀਏ,
ਇੰਨਾਂ ਬੇਗੈਰਤਾਂ ਦਾ ਜਾਣਾਂ ਕੱਖ ਨੀ ਤੇਰੇ ਤੇ ਹੋਣੇ ਲੱਖਾਂ ਸਵਾਲ ਕੁੜੀਏ,
ਜਦੋ ਲਹਿਗੀ ਚੁੰਨੀ ਸਿਰ ਤੋਂ ਭੇਦ ਖੋਲਣਗੇ ਤੇਰੇ ਖਿਲਰੇ ਵਾਲ ਕੁੜੀਏ,
ਜਿਸਮਾਂ ਦੇ ਸਭ ਵਪਾਰੀ ਰੂਹਾਂ ਦਾ ਨਾਂ ਪੁੱਛਦਾ ਏਥੇ ਕੋਈ ਹਾਲ ਕੁੜੀਏ,
ਨਾਂ ਗਲਤ ਕਦਮ ਪੁੱਟੀ ਤੇਰੇ ਮਾਪਿਆਂ ਦੀ ਇੱਜ਼ਤ ਦਾ ਸਵਾਲ ਕੁੜੀਏ,,,,


Unknown
 
Top