ਨੀਵੇਂ ਦੱਬੀ ਜਾ ਤੇ ਉੱਚੇ ਨੂ ਸਲਾਹੀ ਜਾ

KARAN

Prime VIP
ਕੇ ਛੱਡ ਦੇ ਡਰਾਮੇਬਾਜ਼ੀਆਂ
ਤੇਰੀ ਜਿਵੇਂ ਗੱਡੀ ਚੱਲਦੀ ਚਲਾਈ ਜਾ
ਜੀ ਕਿਹੜਾ ਰੱਬ ਵੇਖਦੇ ਪਿਐ
ਨੀਵੇਂ ਦੱਬੀ ਜਾ ਤੇ ਉੱਚੇ ਨੂ ਸਲਾਹੀ ਜਾ

ਗੱਲਾਂ ਗੱਲਾਂ ਚ ਪਹਾੜ ਦਿੰਦੈ ਤੋੜ ਤੂੰ
ਦਵੇ ਸਾਗਰਾਂ ਦੇ ਪਾਣੀ ਨੂੰ ਵੀ ਮੋੜ ਤੂੰ
ਕਿਹੜਾ ਦੱਸ ਮੁੱਲ ਲੱਗਦੈ
ਕਿਲੇ ਹਵਾ ਵਿਚ ਸੋਹਣਿਆ ਬਣਾਈ ਜਾ
ਜੀ ਕਿਹੜਾ ਰੱਬ ਵੇਖਦੇ ਪਿਐ
ਨੀਵੇਂ ਦੱਬੀ ਜਾ ਤੇ ਉੱਚੇ ਨੂ ਸਲਾਹੀ ਜਾ

ਏਹੀ ਮੁੱਡ ਤੋਂ ਹੈ ਰਿਹਾ ਦਸਤੂਰ ਜੀ
ਸਦਾ ਹੁੰਦਾ ਏ ਗਰੀਬਾਂ ਦਾ ਕਸੂਰ ਜੀ
ਵਕੀਲ ਤੇਰੇ ਜੱਜ ਵੀ ਤੇਰੇ
ਹੱਕ ਅੱਪਣੇ ਚ ਫੈਸਲੇ ਸੁਣਾਈ ਜਾ
ਜੀ ਕਿਹੜਾ ਰੱਬ ਵੇਖਦੇ ਪਿਐ
ਨੀਵੇਂ ਦੱਬੀ ਜਾ ਤੇ ਉੱਚੇ ਨੂ ਸਲਾਹੀ ਜਾ

ਕਾਹਤੋਂ ਖੋਹਣਾ ਏ ਗਰੀਬੋਂ ਮੂਹੋਂ ਰੋਟੀਆਂ
ਖਾਈ ਜਾਨਾ ਏ ਤੂੰ ਕਰ ਕਰ ਬੋਟੀਆਂ
ਤੇਰਾ ਨੀ ਤਾਹਵੀਂ ਰੱਜ ਬਨਣਾ
ਸਾਥੋਂ ਖੋਹੀ ਜਾ ਤੇ ਹੋਰਾਂ ਨੂ ਖਵਾਈ ਜਾ
ਜੀ ਕਿਹੜਾ ਰੱਬ ਵੇਖਦੇ ਪਿਐ
ਨੀਵੇਂ ਦੱਬੀ ਜਾ ਤੇ ਉੱਚੇ ਨੂ ਸਲਾਹੀ ਜਾ ............... Zaildar Pargat Singh
 
Top