ਕਿੱਸਾ ਸੁੱਚਾ ਸੂਰਮਾ

KARAN

Prime VIP
ਕਿੱਸਾ ਸੁੱਚਾ ਸੂਰਮਾ
----------------------
ਦਿਲ ਵਿੱਚ ਰੱਖਕੇ ਧਿੱਆਨ ਉੱਚੇ ਦਾ
ਆਜੋ ਮੈਂ ਸੁਣਾਵਾਂ ਥੋਨੂ ਕਿੱਸਾ ਸੁੱਚੇ ਦਾ
ਬੱਸ ਹੋਰ ਸਹਿ ਨੀ ਹੁੰਦੀ ਮੈਥੋਂ ਬੇਜ਼ਤੀ
ਸੁੱਚੇ ਨੂ ਨਰੈਣੇ ਨੂੰ ਸੀ ਤਾਰ ਭੇਜਤੀ
ਫੌਜ ਛੱਡ ਪਿੰਡ ਨੂੰ ਤੂੰ ਆਜਾ ਸੁੱਚਿਆ
ਘੁੱਕਰ ਨੇ ਪਿੰਡ ਸਿਰ ਉੱਤੇ ਚੁੱਕਿਆ
ਛੱਡ ਦਿੱਤੀ ਫੌਜ ਮੈਂ ਸੰਦੂਕ ਦੇ ਦਿਓ
ਕਹਿੰਦਾ ਵੱਡੇ ਸਾਬ ਜੀ ਬੰਦੂਕ ਦੇ ਦਿਓ
ਨਿਗ੍ਹਾ ਚਿਰਾਂ ਤੋਂ ਸੀ ਰੱਖੀ ਵੀ ਜਸੂਸ ਨੇ
ਪਾ ਲਏ ਬੰਦੂਕ ਵਿੱਚ ਕਾਰਤੂਸ ਨੇ
ਮੋਡੇ ਤੇ ਦੁਣਾਲੀ ਲੱਕ ਉੱਤੇ ਚਾਦਰਾ
ਕਹਿੰਦਾ ਹੁਣ ਦੱਸ ਵੱਡਿਆ ਬਹਾਦਰਾ
ਰੋਕ ਲਊਗਾ ਕੌਣ ਤੇਰੀ ਮੌਤ ਆਈ ਨੂੰ
ਭੱਜ ਲਏਂਗਾ ਕਿਥੇ ਛੇੜ ਕੇ ਜਵਾਈ ਨੂੰ
ਮਾਰਿਆ ਬੰਦੂਕ ਜਾ ਜੋ ਬੱਟ ਵੱਟ ਕੇ
ਡਿੱਗਿਆ ਘੁੱਕਰ ਵਾਹਵਾ ਪਰੇ ਹਟ ਕੇ
ਹਿੱਕ ਵਿੱਚ ਗੋਲੀ ਠੋਕ ਤੀ ਤੜਾਕ ਜੀ
ਕੋਹਾਂ ਤਕ ਸੁਣੇ ਫੈਰ ਦੇ ਖੜਾਕ ਜੀ
ਔਖਾ ਹੁੰਦਾ ਰੋਕਣਾ ਪਾਣੀ ਦੀ ਛੱਲ ਨੂੰ
ਮਾਰ ਕੇ ਘੁੱਕਰ ਹੋਇਆ ਵੀਰੋ ਵੱਲ ਨੂ
ਗੁੱਤੋਂ ਫੜ ਕਹਿੰਦਾ ਗੱਲ ਸੁਣ ਭਾਬੀਏ
ਹੋਈ ਤੂੰ ਬਛਰਮ ਕਿਓ ਬੇਹਿਸਾਬੀਏ
ਨਸ਼ਾ ਤੈਨੂ ਬੜਾ ਘੁੱਕਰ ਦੀ ਫੂਕ ਦਾ
ਦੱਬ ਤਾ ਫੇ ਘੋੜਾ ਸੁੱਚੇ ਨੇ ਬੰਦੂਕ ਦਾ
ਜਿਹੜੇ ਘੁੱਕਰ ਦਾ ਸੀ ਤੂੰ ਨਿੱਘ ਮਾਣਦੀ
ਔ ਸੱਥ ਵਿੱਚ ਪਈ ਆ ਲਾਸ਼ ਖੱਬੀ ਖਾਨ ਦੀ
ਵੀਰੋ, ਮੱਲ , ਘੁੱਕਰ ਨੂ ਮਾਰ ਸੂਰਮਾ
ਜੈਲਦਾਰਾ ਹੋ ਗਿਆ ਫਰਾਰ ਸੂਰਮਾ
ਜੈਲੀ ਕਹਿੰਦਾ ਭੁੱਲੋ ਨਾ ਕਿੱਸੇ ਕਹਾਣੀਆ
ਸੁਨਣੀਆਂ ਤੁਸਾਂ ਅਸਾਂ ਨੇ ਸੁਨਾਣੀਆਂ

Zaildar Pargat Singh
 
Top