ਦੱਸ ਗਰੀਬਾਂ ਉੱਤੇ ਕਾਤੋਂ ਕਹਿਰ ਗੁਜਾਰਦੀ ਏ

ਸੁਪਨੇ ਦੇ ਵਿੱਚ ਆ ਕੇ ਜੁਲਫਾਂ ਦੀ ਝੱਲ ਮਾਰਦੀ ਏ,
ਦੱਸ ਗਰੀਬਾਂ ਉੱਤੇ ਕਾਤੋਂ ਕਹਿਰ ਗੁਜਾਰਦੀ ਏ,
ਥੱਕ ਗਏ ਰੋ - ਰੋ ਚੰਦਰੀਏ ਹੋਰ ਰਵਉਣਾ ਛੱਡ ਦੇ ਨੀਂ,
ਹੱਥ ਜੋੜ ਕੇ ਕਹਿਨੇ ਇੰਝ ਸਤਾਉਣਾ ਛੱਡ ਦੇ ਨੀਂ.....

ਆਪ ਤੂੰ ਚਹੁੰਦੀ ਨਹੀਂ ਕਾਤੋਂ ਸਾਡੇ ਚੇਤੇ ਆਵੇਂ,
ਟੁੱਟੇ ਲੁੱਟੇ ਦਿਲ ਦੇ ਵਿੱਚ ਕਿਉਂ ਯਾਦਾਂ ਦੀ ਅੱਗ ਲਾਵੇਂ,
ਔਖਾ ਪਲ ਪਲ ਕੱਟਣਾ ਯਾਦ ਤੂੰ ਆਉਣਾ ਛੱਡ ਦੇ ਨੀਂ,
ਹੱਥ ਜੋੜ ਕੇ ਕਹਿਨੇ ਇੰਝ ਸਤਾਉਣਾ ਛੱਡ ਦੇ ਨੀਂ......

ਦਿਲ ਦੇ ਵਿੱਚ ਜੋ ਚਾਅ ਸੀ ਮਿੱਟੀ ਦੱਬਤੇ ਯਾਰਾਂ ਨੇ,
ਪਿੰਡ ਤੇਰੇ ਦੇ ਰਾਹ ਵੀ ਹੁਣ ਤਾਂ ਛੱਡ ਤੇ ਯਾਰਾਂ ਨੇ,
ਯਾਦ ਸਟੇਸ਼ਨ ਵਾਲੀ ਹੋਰ ਦਵਾਉਣਾ ਛੱਡ ਦੇ ਨੀਂ,
ਹੱਥ ਜੋੜ ਕੇ ਕਹਿਨੇ ਇੰਝ ਸਤਾਉਣਾ ਛੱਡ ਦੇ ਨੀਂ
 
Top