ਸੁਨਿਆ-ਸੁਨਿਆ ਰਾਹਾਂ ਤੇ, ਮੈਂ ਤੇ ਮੇਰੀ ਤਨਹਾਈ

[MarJana]

Prime VIP
ਸੁਨਿਆ-ਸੁਨਿਆ ਰਾਹਾਂ ਤੇ, ਮੈਂ ਤੇ ਮੇਰੀ ਤਨਹਾਈ
ਯਾਦਾਂ ਦੀ ਬੁਕਲ ਚੋਂ, ਇਕ ਯਾਦ ਉਠ ਕੇ ਆਈ
ਯਾਦ ਸੀ ਉਸ ਪਲ ਦੀ, ਜਦ ਤੁਰਿਆਂ ਸਾ ਪਰਦੇਸ ਨੂੰ
ਭੁਲ ਕੇ ਸਾਰੇ ਰਿਸ਼ਤੇ, ਛੱਡ ਕੇ ਆਪਣੇ ਦੇਸ ਨੂੰ
ਦਿਲ ਵਿੱਚ ਸੀ ਅਧੂਰੇ ਸਪਨੇ, ਘਰ ਦੀ ਤੰਗੀ ਦਾ ਖਿਆਲ
ਆਪਣਿਆ ਤੋਂ ਵਿਛੜਨ ਦਾ, ਲੈ ਚਲਿਆ ਸੀ ਦਰਦ ਨਾਲ

ਜਾਣ ਲੱਗਿਆ ਬਾਪੂ ਦੇ ਜਦ, ਪੈਰਾਂ ਨੂੰ ਛੋਹਿਆ ਸੀ
ਉਚ ਦਿਆਂ ਨੈਣਾਂ ਨੇ ਬੜਾ, ਨੀਰ ਚੋਇਆ ਸੀ
ਮਾਂ ਨੇ ਘੁਟ ਕੇ ਮੈਨੂੰ, ਲਾ ਲਿਆ ਸੀ ਸੀਨੇ ਨਾਲ
ਰੋ-ਰੋ ਕੇ ਉਸ ਦਾ, ਹੋਇਆ ਸੀ ਬੁਰਾ ਹਾਲ

ਰੋਂਦੀ ਮਾਂ ਨੇ ਆਖਿਆ ਸੀ, ਪੁਤ ਛੇਤੀ ਹੀ ਮੁੜ ਆਵੀਂ
ਬੇਗਾਨਿਆਂ ਚ ਜਾ ਕਿਤੇ, ਬੇਗਾਨਾ ਨਾ ਹੋ ਜਾਵੀਂ
ਭੁਲ ਨਾ ਜਾਵੀਂ ਮਾਂ ਨੂੰ, ਜਿਹਦੀ ਕੁੱਖੋਂ ਜਨਮ ਲਿਆ
ਮੇਰੇ ਮਰਨ ਤੋਂ ਪਹਿਲਾ ਪੁਤਰਾ, ਮੈਨੂੰ ਚਿਹਰਾ ਜਾਈ ਵਿਖਾ

ਮਾਂ ਦੇ ਦਿਲ ਦਾ ਡਰ, ਆਖਿਰ ਨੂੰ ਸੱਚ ਹੋ ਗਿਆ
ਜਾ ਕੇ ਵਿੱਚ ਬੇਗਾਨਿਆਂ ਦੀ, ਭੀੜ ਦੇ ਮੈਂ ਖੋ ਗਿਆ
ਭੁਲ ਗਏ ਸਭ ਆਪਣੇ, ਮੈਨੂੰ ਡਾਲਰਾਂ ਨੇ ਮੋਹ ਲਿਆ
ਮਾਂ ਤੋਂ ਉਹਦਾ ਪੁਤ, ਪੈਸਿਆ ਨੇ ਖੋਹ ਲਿਆ

ਇਕ ਦਿਨ ਆਇਆ ਖ਼ਤ ਬਾਪੂ ਦਾ, ਫੜ ਹੱਥਾਂ ਦੇ ਵਿੱਚ ਬਹਿ ਗਿਆ
ਮੇਰੇ ਹੋਸ਼ ਗੁਮ ਹੋ ਗਏ, ਮੈਂ ਹੱਕਾ-ਬੱਕਾ ਰਹਿ ਗਿਆ
ਸਿਰ ਤੇ ਸੀ ਜੋ ਨਸਾ ਪੈਸੇ ਦਾ, ਸਭ ਦੋ ਪਲ਼ ਦੇ ਵਿੱਚ ਲਹਿ ਗਿਆ
ਮਾਂ ਮੇਰੀ ਦੀ ਮੌਤ ਦਾ, ਜਦ ਖ਼ਤ ਸੁਨੇਹਾ ਕਹਿ ਗਿਆ

ਆ ਕੇ ਜਦ ਮੈਂ ਮਾਂ ਦੀ, ਕਬਰ ਨੂੰ ਮੱਥਾ ਟੇਕਿਆ
ਕਬਰ ਦੇ ਵਿੱਚੋਂ ਮਾਂ ਦਾ, ਮੈਂ ਚਿਹਰਾ ਸੀ ਵੇਖਿਆ
ਇੰਝ ਲਗਦਾ ਸੀ ਜਿਵੇਂ ਉਹ, ਕੁਝ ਕਹਿਣਾ ਚਾਹੁੰਦੀ ਸੀ
ਘੁਟ ਕੇ ਵਿੱਚ ਜੱਫੀ ਦੇ, ਮੈਨੂੰ ਲੈਣਾ ਚਾਹੁੰਦੀ ਸੀ
ਚਾਹੁੰਦੀ ਸੀ ਸਾਂਝੇ ਕਰਨੇ, ਦਿਲ ਦੇ ਕਈ ਸਵਾਲ,
ਕਿੰਝ ਭੁਲ ਜਾਂਦੇ ਨੇ ਪੁਤਰਾ, ਮਾਵਾਂ ਨੂੰ ਉਹਨਾਂ ਦੇ ਲਾਲ?
ਕਿਉਂ ਜਾ ਕੇ ਵਿੱਚ ਪਰਦੇਸਾਂ, ਸਭ ਪਰਦੇਸੀ ਹੋ ਜਾਂਦੇ ਨੇ?
ਆਪਣਿਆਂ ਤੋਂ ਵੱਧ ਕੀ ਡਾਲਰ ਮੋਹ ਜਾਂਦੇ ਨੇ?
ਕਿਉਂ ਯਾਦ ਨੀ ਆਉਂਦੀ, ਆਪਣੇ ਵਤਨ ਦੀ ਮਿੱਟੀ ਦੀ?
ਪੁੱਤਰਾਂ ਦੀ ਉਡੀਕ ਚ ਹੋਈ, ਬਾਪ ਦੀ ਦਾਹੜੀ ਚਿੱਟੀ ਦੀ?

ਕਰ ਕੇ ਸਵਾਲ ਕਬਰ ਨੇ, ਮੇਰਾ ਸੀਨਾ ਦਿੱਤਾ ਚੀਰ
ਦਰਦ ਨਾ ਹੋਇਆ ਸਾਂਭ ਫਿਰ, ਮੇਰੇ ਵਗਿਆ ਨੈਣੋਂ ਨੀਰ
ਜਿਉਂ-ਜਿਉਂ ਸੰਘਣਾ ਹੁੰਦਾ ਜਾਏ ਰਾਤ ਦਾ ਹਨੇਰਾ
ਪਹਿਲਾ ਨਾਲੋਂ ਰੋਣ ਉੱਚਾ ਹੁੰਦਾ ਜਾਏ ਮੇਰਾ


writer-unknown
 
Top