ਸਰੂ ਜਿਹਾ ਕੱਦ ਰੱਜ ਕੇ ਸੁਨੱਖਾ ਭਗਤ ਸਿੰਘ ਸੂਰਮਾ

ਸਰੂ ਜਿਹਾ ਕੱਦ ਰੱਜ ਕੇ ਸੁਨੱਖਾ ਭਗਤ ਸਿੰਘ ਸੂਰਮਾ
ਦਾਵਿਆਂ ਦਾ ਖਰਾ ਵਾਅਦਿਆਂ ਦਾ ਪੱਕਾ ਭਗਤ ਸਿੰਘ ਸੂਰਮਾ

ਨਿਡਰ ਦਲੇਰ ਪੰਜਾਬੀ ਪੂਰਾ ਸ਼ੇਰ ਭਗਤ ਸਿੰਘ ਸੂਰਮਾ
ਗੁਲਾਮੀ ਵਾਲਾ ਦੂਰ ਕਰ ਗਿਆ ਹਨੇਰ ਭਗਤ ਸਿੰਘ ਸੂਰਮਾ

ਲਾੜੀ ਛੱਡ ਕੇ ਜੋ ਮੌਤ ਲੜ ਲੱਗਿਆ ਭਗਤ ਸਿੰਘ ਸੂਰਮਾ
ਭਜਾ ਤੇ ਗੋਰੇ ਤੇ ਖੁਦ ਨਾ ਭੱਜਿਆ ਭਗਤ ਸਿੰਘ ਸੂਰਮਾ

ਕਹਿੰਦੇ ਕਹਾਉਂਦੇ ਸੀ ਜਿਹੜੇ ਖੰਗੇ ਗੋਰੇ ਭਗਤ ਸਿੰਘ ਸੂਰਮਾ
ਪਲਾਂ ਵਿਚ ਹੀ ਸੀ ਜਿਹਨੇ ਟੰਗੇ ਗੋਰੇ ਭਗਤ ਸਿੰਘ ਸੂਰਮਾ

ਮੌਤ ਕੀਤੀ ਸਵੀਕਾਰ ਜਾਣ ਜਿਹਨੇ ਟਿੱਚ ਭਗਤ ਸਿੰਘ ਸੂਰਮਾ
ਵਸੇ ਅੱਜ ਵੀ ਸਾਡਿਆਂ ਦਿਲਾਂ ਦੇ ਵਿੱਚ ਭਗਤ ਸਿੰਘ ਸੂਰਮਾ
 
Top