ਭਗਤ ਸਿੰਘ ਸਰਦਾਰ ਸੂਰਮਾ

ਭਗਤ ਸਿੰਘ ਸਰਦਾਰ ਸੂਰਮਾ ਭਗਤ ਸਿੰਘ ਸਰਦਾਰ
ਮੌਤ ਨੂੰ ਮਾਸੀ ਕਹਿਣ ਵਾਲਾ
ਭਗਤ ਸਿੰਘ ਸਰਦਾਰ
ਭਗਤ ਸਿੰਘ ਨੂੰ ਲੋਕੀ ਕਹਿਣ ਲੱਗੇ ਸਿੰਘਾ ਵਾਲ ਕਟਾਏ ਕਿਉ ?
ਪਾਪੀ ਏ ਤੂੰ ਸਿੰਘਾ ਏ ਕੀ ਕੀਤਾ ਤੂੰ ?
ਕਹਿਣ ਲੱਗਾ ਭਗਤ ਸਿੰਘ ਕੀ ਅਜਮਾਣਾ ਬਾਕੀ ਏ
ਕੇਸ਼ ਕਟਾਏ ਮੈ ਅਜੇ ਸੀਸ ਕਟਵਾਣਾ ਬਾਕੀ ਏ
ਗੁਸਤਾਖੀ ਦੀ ਮਾਫੀ ਚਾਹੁੰਦਾ ਸਾਹਿਬ ਦੇ ਦਰਬਾਰ
ਵਾੜ ਖੇਤ ਨੂੰ ਖਾਣ ਲੱਗੀ ਕੌਣ ਕਰੂੰ ਰਖਵਾਲੀ
ਛਾਵਾ ਦੇ ਰੁੱਖ ਲਾਵਣ ਵਾਲੇ ਧੁੱਪੇ ਬੈਠੇ ਮਾਲੀ
ਧਰਮ ਯੋਗ ਵਿੱਚ ਧਰਮ ਯੋਗ ਹੈ
ਇਹ ਗੀਤਾ ਦਾ ਸਾਰ
ਇਹ ਗੋਰੇ ਅੰਗਰੇਜੋ ਵਾਪਸ ਲੈ ਜੋ ਤੰਬੂ ਤਾਣੇ
ਇਸ ਜਰਖੇਜ ਮਿੱਟੀ ਦੇ ਵਿੱਚ ਖੋਪੜੀਆ ਨਾ ਬੀਜੋ
ਇਨਾ ਖੋਪੜੀਆ ਦੇ ਵਿੱਚੋ ਉੱਗ ਪੈਣ ਗੇ ਇਨਕਲਾਬ ਦੇ ਦਾਣੇ
ਸਾਡੀ ਗੱਲ ਤਾ ਏ ਗੱਲ ਨੂੰ ਪਿਆਰ ਨਾਲ ਸਮਝਾਣਾ
ਜੁਲਮ ਨਾ ਕਰਨਾ ਜੁਲਮ ਨਾ ਸਹਿਣਾ
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਏ ਫੁਰਮਾਣ
ਹੱਥ ਜੋੜੇ ਜੇ ਕੰਮ ਨਾ ਬਣੇ ਚੁੱਕ ਲਵੋ ਹਥਿਆਰ
ਦੀਵਾਨੇ ਪਾਗਲ ਆਵਾਰਾ ਜੋ ਮਰਜੀ ਸਮਝੋ ਸਾਨੂੰ
ਰਾਜਗੁਰੂ ਸੁਖਦੇਵ ਭਗਤ ਸਿੰਘ ਯਾਦ ਆਣ ਗੇ ਤਹਾਨੂੰ
ਭਗਤ ਸਿੰਘ ਸਰਦਾਰ ਸੂਰਮਾ ਭਗਤ ਸਿੰਘ ਸਰਦਾਰ
 
Top