ᎶuᏒᎥ jᎪsᎳᎪᏞ
Prime VIP
ਕੱਲ੍ਹ ਖਟਕੜ ਕਲਾਂ ਵਿਖੇ ਜਾਣ ਦਾ ਮੌਕਾ ਮਿਲਿਆ। ਸ਼ਹੀਦ ਭਗਤ ਸਿੰਘ ਦੇ ਬੁੱਤ ਅੱਗੇ ਸ਼ਰਧਾ ਨਾਲ ਸਿਰ ਝੁਕਾਈ ਬੈਠਾ ਸਾਂ ਕਿ ਅਚਾਨਕ ਲੱਗਾ ਜਿਵੇਂ ਬੁੱਤ ਵਿੱਚੋਂ ਕੋਈ ਬਾਹਰ ਨਿਕਲ ਕੇ ਮੇਰੇ ਵੱਲ ਆ ਰਿਹਾ ਹੈ। ਡਰ ਨਾਲ ਕੰਬਿਆ, ਅੱਖਾਂ ਬੰਦ ਕਰਕੇ ਸਿਰ ਨੂੰ ਗੋਡਿਆਂ ਵਿੱਚ ਲੁਕੋ ਲਿਆ। ਕੋਈ ਹੱਥ ਮੇਰੇ ਮੋਢਿਆਂ ਨੂੰ ਛੂੰਹਦਾ ਹੈ। ਡਰ ਦੇ ਮਾਰੇ ਸਿਰ ਚੁੱਕ ਕੇ ਵੇਖਦਾ ਹਾਂ ਭਗਤ ਸਿੰਘ ਦਾ ਧੁੰਦਲਾ ਚਿਹਰਾ ਨਜ਼ਰ ਪੈਂਦਾ ਹੈ। ਅੱਖਾਂ ਮਲ ਕੇ ਦੇਖਦਾ ਹਾਂ ਕਿ ਸਾਹਮਣੇ ਸੱਚਮੁੱਚ ਸ਼ਹੀਦੇ ਆਜ਼ਮ ਭਗਤ ਸਿੰਘ ਖੜਾ ਸੀ। ਫਿਰ ਬੁੱਲ੍ਹ ਖੁੱਲ੍ਹਦੇ ਹਨ, ਇੱਕ ਆਵਾਜ਼ ਭਗਤ ਸਿੰਘ ਦੇ ਮੂੰਹੋਂ ਨਿਕਲਦੀ ਹੈ,‘‘ਕੌਣ ਹੈ ਤੂੰ ਨੌਜਵਾਨਾਂ? ਇੱਥੇ ਕੀ ਕਰਨ ਆਇਆ ਏ?’’ ਮੈਂ ਬੋਲਦਾਂ ਹਾਂ,‘‘ਤੁਸੀਂ ਦੇਸ਼ ਲਈ ਆਜ਼ਾਦੀ ਲਿਆਂਦੀ ਹੈ ਤੇ ਤੁਹਾਡਾ ਜਨਮ ਦਿਹਾੜਾ ਆਉਣ ਵਾਲਾ ਹੈ। ਦੇਸ਼ ਦੇ ਮਹਾਨ ਲੀਡਰ ਤੁਹਾਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਉਣਗੇ ਤੇ ਮੈਂ ਸੋਚਿਆ ਅੱਜ ਹੀ ਆ ਜਾਂਦਾ ਹਾਂ।’’ ਅਚਾਨਕ ਭਗਤ ਸਿੰਘ ਦਾ ਚਿਹਰਾ ਗੁੱਸੇ ਨਾਲ ਲਾਲ ਹੁੰਦਾ ਦੇਖਦਾ ਹਾਂ। ਆਵਾਜ਼ ਆਈ,‘‘ਬਹੁਤ ਹੋ ਚੁੱਕਾ ਇਹ ਸਾਡੇ ਜਨਮ ਅਤੇ ਮਰਨ ਦੇ ਦਿਹਾੜਿਆਂ ’ਤੇ ਸਾਡੇ ਬੁੱਤਾਂ ਅਤੇ ਤਸਵੀਰਾਂ ’ਤੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਭੇਟ ਕਰਨ ਦਾ ਇਹ ਬੇਹੂਦਾ ਨਾਟਕ…’’ ਸਾਲਾਂ ਤੋ ਇਹ ਤਮਾਸ਼ਾ ਹੁੰਦਾ ਆਇਆ ਦੇਖਦੇ ਹਾਂ? ਕਿਸ ਆਜ਼ਾਦੀ ਦੀ ਗੱਲ ਕਰਦੇ ਹੋ ਤੁਸੀਂ- ਰਾਜਨੀਤਿਕ ਆਜ਼ਾਦੀ ਜਾਂ ਆਰਥਿਕ ਆਜ਼ਾਦੀ ਦੀ?