ਗੁਰਬਾਣੀ ਦੀ ਏਕਾਂਤ

Saini Sa'aB

K00l$@!n!
ਗੁਰਬਾਣੀ ਦੀ ਏਕਾਂਤ

[FONT=Raavi, Saab]ਏਕਾਂਤ ਜ਼ਮੀਰ ਜਾਂ ਆਤਮਾ ਨਾਲ ਮੁਲਾਕਾਤ ਦਾ ਇਕ ਸੁਨਹਿਰੀ ਮੌਕਾ ਹੈ। ਇਉਂ ਵੀ ਕਹਿ ਸਕਦੇ ਹਾਂ ਕਿ ਜ਼ਮੀਰ ਬੰਦੇ ਨਾਲ ਸਿਰਫ ਉਸ ਸਮੇਂ ਦੋਸਤੀ ਪਾਉਂਦੀ ਹੈ ਜਦੋਂ ਉਹ ਏਕਾਂਤ ਵਿਚ ਜਾਣ ਲਈ ਸਮਾਂ ਕੱਢਦਾ ਹੈ। ਮਨੁੱਖ ਨੂੰ ਆਪਣੇ ਆਪ ਨੂੰ ਬੁਝਣ ਲਈ, ਦੁਨੀਆਂ ਨੂੰ ਬੁਝਣ ਲਈ ਅਤੇ ਸਮੁੱਚੇ ਬ੍ਰਹਿਮੰਡ ਦੇ ਰਾਜ਼ ਨੂੰ ਸਮਝਣ ਲਈ ਇਸ ਅਵਸਥਾ ਵਿਚੋਂ ਲੰਘਣਾ ਪੈਂਦਾ ਹੈ। ਇਕਾਂਤ ਵਿਚੋਂ ਹੀ ਜਨਮ ਲੈਣਗੇ ਜ਼ਿੰਦਗੀ ਦੇ ਭੇਤ ਅਤੇ ਡੂੰਘੇ ਰਾਜ਼। ਮਹਾਨ ਵਿਅਕਤੀਆਂ ਨੇ ਜੋ ਕੁਝ ਵੀ ਮਹਾਨ ਸਿਰਜਿਆ ਹੁੰਦਾ ਹੈ, ਉਹ ਸਭ ਏਕਾਂਤ ਦੀ ਹੀ ਦੇਣ ਹੈ। ਸਾਰੇ ਅਚੇਤ ਜਾਂ ਸੁਚੇਤ ਰੂਪ ਵਿਚ ਇਸ ਮਹਾਨ ਅਤੇ ਅਨਮੋਲਕ ਦਾਤ ਦੇ ਰਿਣੀ ਹੁੰਦੇ ਹਨ। [/FONT]
270603_gurbaniekant2_150-1.jpg
[FONT=Raavi, Saab]ਗੁਰਬਾਣੀ ਵਿਚ ਵੀ ਏਕਾਂਤ ਦੀ ਮਹਾਨਤਾ ਤੇ ਮਹੱਤਤਾ ਹੈ। ਪਰ ਇਸ ਦੀਆਂ ਪਰਤਾਂ ਨੂੰ ਅਨੁਭਵ ਵਿਚ ਉਤਾਰੇ ਤੋਂ ਬਿਨਾਂ ਏਕਾਂਤ ਦੇ ਅਸਲ ਅਰਥ ਪ੍ਰਗਟ ਨਹੀਂ ਹੋਣਗੇ। ਗੁਰਬਾਣੀ ਵਿਚ ਏਕਾਂਤ ਦਾ ਵਿਸ਼ਾ ਵਸਤੂ ਹੈ - ਸ਼ਬਦ। ਸ਼ਬਦ ਹੀ ਆਪਣੇ ਅੰਤਮ ਰੂਪ ਵਿਚ ਮੰਜ਼ਿਲ ਹੈ, ਪਰ ਸੁਰਤਿ ਤੋਂ ਬਿਨਾਂ ਸ਼ਬਦ ਖਾਮੋਸ਼ ਰਹਿੰਦਾ ਹੈ। ਸੁਰਤਿ ਹੀ ਸ਼ਬਦ ਨੂੰ ਪ੍ਰਗਟ ਕਰਦੀ ਹੈ। ਸ਼ਬਦ ਸਾਰੇ ਬ੍ਰਹਿਮੰਡ ਦਾ ਰਾਜ਼ ਹੈ ਪਰ ਇਸ ਨੂੰ ਪ੍ਰਗਟ ਕਰਨ ਵਾਲੀ ਹੈ ਸੁਰਤਿ। ਜਦੋਂ ਸੁਰਤਿ ਸਰਗਰਮ ਹੁੰਦੀ ਹੈ ਤਾਂ ਸ਼ਬਦ ਆਪਣੇ ਭੇਤ ਖੋਲ੍ਹ ਦਿੰਦਾ ਹੈ। ਅਗਵਾਈ ਸ਼ਬਦ ਨੇ ਕਰਨੀ ਹੁੰਦੀ ਹੈ ਪਰ ਸੁਰਤਿ ਲਾਏ ਤੋਂ ਬਿਨਾਂ ਸ਼ਬਦ ਆਪਣੇ ਆਪ ਬਾਰੇ ਕੁਝ ਵੀ ਨਹੀਂ ਦੱਸਦਾ। ਕਿਤੇ ਇਹ ਨਾ ਸਮਝ ਲੈਣਾ ਕਿ ਸ਼ਬਦ ਦਾ ਪ੍ਰਕਾਸ਼ ਸੁਰਤਿ ਦੇ ਅਧੀਨ ਹੈ। ਸੁਰਤਿ ਤਾਂ ਸ਼ਬਦ ਦੀ ਅਗਵਾਈ ਹਾਸਲ ਕਰਨ ਲਈ ਇਕ ਡੂੰਘਾ ਤਰਲਾ ਹੈ। ਸ਼ਬਦ ਆਪਣੇ ਅਸਲ ਸਰੂਪ ਵਿਚ ਸਦ ਜਾਗਤ ਅਵਸਥਾ ਵਿਚ ਵਿਚਰਦਾ ਹੈ ਅਤੇ ਹਰ ਸਮੇਂ ਸੁਰਤਿ ਦੀ ਉਡੀਕ ਵਿਚ ਰਹਿੰਦਾ ਹੈ। ਜਦੋਂ ਸੁਰਤਿ ਦਾ ਇਕ ਕਦਮ ਵੀ ਸ਼ਬਦ ਵੱਲ ਵਧਦਾ ਹੈ ਤਾਂ ਸ਼ਬਦ ਬਾਹਾਂ ਪਸਾਰ ਕੇ ਕਰੋੜ ਕਦਮ ਵਧਦਾ ਹੈ ਤੇ ਅਗਲਵਾੜੀ ਲੈਣ ਆਉਂਦਾ ਹੈ। ਸੁਰਤਿ ਵਿਚ ਰਤਾ ਜਿੰਨੇ ਉਪਜੇ ਚਾਅ ਤੋਂ ਸ਼ਬਦ ਨਿਹਾਲ, ਨਿਹਾਲ ਨਿਹਾਲ ਹੋ ਉਠਦਾ ਹੈ। ਸੁਰਤਿ ਦਾ ਜਾਗਣਾ ਜਾਂ ਹਰਕਤ ਵਿਚ ਆਉਣਾ ਇਤਿਹਾਸ ਵਿਚ ਉਤਰਣਾ ਹੈ। ਇਤਿਹਾਸ ਵਿਚ ਉਤਰਨ ਵਾਲਿਆਂ ਦਾ ਚਾਅ ਗੁਰੂ ਨੂੰ ਬੇਹੱਦ ਚੰਗਾ ਲਗਦਾ ਹੈ। ਇਤਿਹਾਸ ਦੀਆਂ ਡੂੰਘੀਆਂ ਪਰਤਾਂ ਦੀ ਸੈਰ ਕਰਨ ਵਾਲੇ ਇਤਿਹਾਸਕਾਰ ਈ·ਐਚ· ਕਾਰ ਦਾ ਕਹਿਣਾ ਹੈ ਕਿ 'ਇਤਿਹਾਸ ਵਰਤਮਾਨ ਤੇ ਅਤੀਤ ਵਿਚਕਾਰ ਇਕ ਨਿਰੰਤਰ ਵਾਰਤਾਲਾਪ ਹੈ·· ਅਤੀਤ ਨੂੰ ਅਸੀਂ ਵਰਤਮਾਨ ਦੀ ਰੋਸ਼ਨੀ ਵਿਚ ਹੀ ਸਮਝ ਸਕਦੇ ਹਾਂ ਅਤੇ ਵਰਤਮਾਨ ਨੂੰ ਸਭ ਤੋਂ ਵੱਧ ਬੀਤੇ ਦੀ ਰੋਸ਼ਨੀ ਵਿਚ ਹੀ ਸਮਝਿਆ ਜਾ ਸਕਦਾ ਹੈ। ਮਨੁੱਖ ਨੂੰ ਬੀਤੇ ਸਮਾਜ ਨੂੰ ਸਮਝਣ ਦੇ ਸਮਰਥ ਬਣਾਉਣਾ ਅਤੇ ਉਸ ਦੀ ਮੌਜੂਦਾ ਸਮਾਜ ਉਤੇ ਮੁਹਾਰਤ ਵਿਚ ਵਾਧਾ ਕਰਨਾ ਇਤਿਹਾਸ ਦਾ ਦੋਹਰਾ ਕਾਰਜ ਹੈ।' ਪਰ ਸੁਰਤਿ ਏਕਾਂਤ ਵਿਚ ਜਾ ਕੇ ਹੀ ਇਤਿਹਾਸ ਵਿਚ ਉਤਰ ਸਕਦੀ ਹੈ ਜਿਥੇ ਅਤੀਤ ਤੇ ਭਵਿੱਖ ਇਕ ਬਿੰਦੂ ਉਤੇ ਸਿਮਟ ਜਾਂਦੇ ਹਨ। ਸ਼ਬਦ ਦੀ ਨੇੜਤਾ ਹਾਸਲ ਕਰ ਸਕਦੀ ਹੈ। [/FONT]
[FONT=Raavi, Saab]ਇਕ ਸਵਾਲ ਸੁਭਾਵਿਕ ਹੀ ਉਠ ਖਲੋਤਾ ਹੈ ਕਿ ਕੀ ਏਕਾਂਤ ਦਾ ਮਤਲਬ ਕਿਸੇ ਜੰਗਲ ਵਿਚ ਜਾਂ ਇਕੱਲ ਮੁਕੱਲੀ ਥਾਂ ਜਾਂ ਉਜਾੜ ਵਿਚ ਜਾ ਕੇ ਸੁਰਤਿ ਸ਼ਬਦ ਨਾਲ ਜੋੜਨਾ ਹੈ? ਗੁਰਬਾਣੀ ਏਕਾਂਤ ਦੇ ਇਸ ਲੱਛਣ ਨੂੰ ਰੱਦ ਕਰਦੀ ਹੈ। ਗੁਰਬਾਣੀ ਵਿਚ ਮੁਢਲੇ ਪੜਾਵਾਂ ਦੀ ਇਕਾਂਤ ਮਨੁੱਖ ਨੂੰ ਸੱਚਮੁਚ ਹੀ ਬਿਲਕੁਲ ਇਕੱਲਿਆਂ ਕਰ ਦਿੰਦੀ ਹੈ ਪਰ ਇਹ ਇਕਾਂਤ ਜੰਗਲ ਵਿਚ ਨਹੀਂ ਸਗੋਂ ਆਪਣੇ ਘਰ ਵਿਚ ਹੀ, ਗ੍ਰਹਿਸਤ ਮਾਰਗ ਵਿਚ ਰਹਿ ਕੇ ਹੀ ਹਾਸਲ ਕੀਤੀ ਜਾ ਸਕਦੀ ਹੈ। ਅੱਧੀ ਰਾਤ ਨੂੰ ਜਦੋਂ ਸਾਰੇ ਸੌਂ ਜਾਂਦੇ ਹਨ, ਉਦੋਂ ਤੁਸੀਂ ਏਕਾਂਤ ਦੇ ਵਿਹੜੇ ਵਿਚ ਪੈਰ ਧਰ ਸਕਦੇ ਹੋ। ਅੰਮ੍ਰਿਤ ਵੇਲੇ ਵੀ ਇਕਾਂਤ ਬਾਹਾਂ ਪਸਾਰ ਕੇ ਮਿਲਦੀ ਹੈ। ਕੁਦਰਤ ਦੀ ਗੋਦ ਵਿਚ ਦਿਨ ਵੇਲੇ ਵੀ ਇਸ ਦੇ ਦੀਦਾਰ ਕੀਤੇ ਜਾ ਸਕਦੇ ਹਨ। ਇਕ ਇਹੋ ਜਿਹਾ ਦੌਰ ਵੀ ਆਉਂਦਾ ਹੈ ਜਦੋਂ ਭੀੜ ਵਿਚ ਵੀ ਇਕਾਂਤ ਦਾ ਤੋਹਫਾ ਮਿਲ ਜਾਂਦਾ ਹੈ। ਗੁਰਬਾਣੀ ਵਿਚ ਇਹੋ ਜਿਹੀ ਏਕਾਂਤ ਦੀਆਂ ਹੀ ਨਿਸ਼ਾਨੀਆਂ ਮਿਲਦੀਆਂ ਹਨ। ਗੁਰੂ ਨਾਨਕ ਸਾਹਿਬ ਨੇ ਸਿੱਧਾਂ ਜੋਗੀਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ 'ਰਹਹਿ ਏਕਾਂਤ ਏਕੋ ਮਨ ਵੱਸਿਆ ਆਸਾ ਮਾਹਿ ਨਿਰਾਸੋ'। ਦੂਜੇ ਸ਼ਬਦਾਂ ਵਿਚ ਏਕਾਂਤ ਇਸੇ ਦੁਨੀਆਂ ਵਿਚ ਵਿਚਰ ਕੇ ਇਕ ਨਾਲ ਜੁੜਨ ਦੀ ਕੋਈ ਕਹਾਣੀ ਹੈ। ਕਿਵੇਂ? ਜਿਵੇਂ ਕੰਵਲ ਦਾ ਫੁੱਲ ਪਾਣੀ ਵਿਚ ਰਹਿੰਦਾ ਹੋਇਆ ਵੀ ਆਪਣਾ ਮੁਖ (ਮੰਜ਼ਿਲ) ਪਾਣੀ ਤੋਂ ਉਪਰ ਰੱਖਦਾ ਹੈ। ਇਹ ਮਹਾਨ ਆਦਰਸ਼ ਗੁਰੂ ਗੋਬਿੰਦ ਸਿੰਘ ਨੇ ਜੰਗ ਦੇ ਮੈਦਾਨ ਵਿਚ ਵੀ ਉਤਾਰਿਆ ਹੈ ਜਿਥੇ ਜਾਪ ਸਾਹਿਬ ਦੀ ਤਰਜ਼ ਅਤੇ ਜੰਗ ਵਿਚ ਚਲਦੀਆਂ ਤੇਗਾਂ ਦੀ ਤਰਜ਼ ਇਕਸੁਰ ਹੋ ਗਈ ਹੈ। [/FONT]
[FONT=Raavi, Saab]ਉਪਰੋਕਤ ਵਿਚਾਰ ਚਰਚਾ ਤੋਂ ਅਸੀਂ ਇਸ ਸਿੱਟੇ ਉਤੇ ਪੁਜਦੇ ਹਾਂ ਕਿ ਗੁਰੂ ਏਕਾਂਤ ਨਿਰਾਲੀ ਹੈ। ਇਸ ਦੀ ਵਖਰੀ ਛੱਬ ਹੈ ਅਤੇ ਅਨੋਖੀ ਨੁਹਾਰ ਹੈ। ਗੁਰੂ ਏਕਾਂਤ ਸਭ ਧਰਮਾਂ ਦੀ ਏਕਾਂਤ ਦੇ ਸੰਕਲਪਾਂ ਦਾ ਸਤਿਕਾਰ ਕਰਦੀ ਹੋਈ ਆਪਣਾ ਵਖਰਾ ਤੇ ਮੌਲਿਕ ਸੰਕਲਪ ਸਿਰਜਦੀ ਹੈ। ਇਹ ਗੌਤਮ ਬੁੱਧ ਦੀ ਏਕਾਂਤ ਤੋਂ ਬੁਨਿਆਦੀ ਰੂਪ ਵਿਚ ਵਖਰੀ ਹੈ। ਗੌਤਮ ਬੁੱਧ ਦੀ ਏਕਾਂਤ ਦੇ ਸੁਰ ਅੰਦਰ ਇਤਿਹਾਸ ਤੇ ਸਟੇਟ ਗੈਰਹਾਜ਼ਰ ਹੈ ਪਰ ਗੁਰੂ ਸਾਹਿਬ ਲਈ ਇਹ 'ਸਮਸਤਲ ਜ਼ਬਾਂ' (ਸਾਰਿਆਂ ਦੀ ਜ਼ਬਾਨ ਉਤੇ ਵੱਸਣ ਵਾਲੀ ਹਕੀਕਤ) ਹੈ। ਗੁਰੂ ਇਕਾਂਤ ਇਤਿਹਾਸ ਵਿਚ ਉਤਰ ਕੇ, ਇਤਿਹਾਸ ਨਾਲ ਖਹਿ ਕੇ ਇਤਿਹਾਸ ਤੋਂ ਉਪਰ ਉਠਦੀ ਹੈ ਅਤੇ ਪਰਮਸੱਤਾ ਨਾਲ ਜਾ ਮਿਲਦੀ ਹੈ। ਗੁਰੂ ਨਾਨਕ ਸਾਹਿਬ ਨੇ ਇਹ ਕਾਰਜ ਆਰੰਭ ਕੀਤਾ। ਗੁਰੂ ਗੋਬਿੰਦ ਸਿੰਘ ਨੇ ਇਸ ਕਾਰਜ ਦੀ ਸਿਖਰ ਦੇ ਦੀਦਾਰ ਕਰਵਾਏ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ ਸਰੂਪ ਹੋ ਕੇ ਮੁਲ ਮਿਲ ਗਏ। ਦਸ ਗੁਰੂ ਸਾਹਿਬਾਨ ਦੀ ਏਕਾਂਤ ਸ਼ਬਦ ਨਾਲ ਮਿਲਣ ਦੀ ਹੀ ਇਕ ਤਾਂਘ ਹੈ। [/FONT]
[FONT=Raavi, Saab]ਸਿੱਖ ਇਤਿਹਾਸ ਵਿਚ ਵੀ ਇਕ ਏਕਾਂਤ ਸਾਡੇ ਸਾਹਮਣੇ ਹੈ ਅਤੇ ਉਹ ਹੈ ਬੰਦਾ ਸਿੰਘ ਬਹਾਦਰ ਦੀ ਏਕਾਂਤ। ਬੰਦਾ ਸਿੰਘ ਬਹਾਦਰ ਨੇ ਏਕਾਂਤ ਦੇ ਦੋ ਰੂਪ ਹੰਢਾਏ। ਇਕ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਤੋਂ ਪਹਿਲਾਂ ਅਤੇ ਦੂਜੀ ਮਿਲਣ ਤੋਂ ਪਿਛੋਂ। ਪਹਿਲੀ ਇਕਾਂਤ ਗੁਰੂ ਗੋਬਿੰਦ ਸਿੰਘ ਨੂੰ ਪਸੰਦ ਨਹੀਂ। ਇਸ ਨੂੰ ਰੱਦ ਕਰਨ ਪਿਛੋਂ ਹੀ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਦੀ ਏਕਾਂਤ ਦੇ ਦੀਦਾਰ ਕਰ ਸਕਿਆ। ਪਹਿਲੀ ਇਕਾਂਤ ਵਿਚ ਹਿਰਦੇ ਦੇ ਧੁਰ ਅੰਦਰ ਇਕ ਸੁੰਨ ਸੀ, ਕਬਰਾਂ ਵਰਗੀ ਸੁੰਨ ਮਸਾਨ। ਇਸ ਏਕਾਂਤ ਵਿਚ ਇਤਿਹਾਸ ਤੇ ਸਟੇਟ ਲਈ ਕੋਈ ਦਿਲਚਸਪੀ ਜਾਂ ਬੇਚੈਨੀ ਨਹੀਂ ਸੀ। ਇਥੇ ਵੱਖਰੀ ਕਿਸਮ ਦਾ ਅਹੰਕਾਰ ਪਨਪ ਰਿਹਾ ਸੀ। ਗੁਰੂ ਗੋਬਿੰਦ ਸਿੰਘ ਬੰਦਾ ਸਿੰਘ ਬਹਾਦਰ ਨੂੰ ਇਤਿਹਾਸ ਵਿਚ ਸੁੱਟ ਕੇ, ਇਤਿਹਾਸ ਦੇ ਨਜ਼ਾਰੇ ਦਿਖਾ ਕੇ ਅਤੇ ਫਿਰ ਇਤਿਹਾਸ ਤੋਂ ਉਪਰ ਉਠਾ ਕੇ ਕਿਸੇ ਮਹਾਂ ਏਕਾਂਤ ਜਾਂ ਪਰਮ ਏਕਾਂਤ ਵਿਚ ਖੜ੍ਹਨਾ ਚਾਹੁੰਦੇ ਸਨ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਸਮੇਂ ਏਕਾਂਤ ਇਕ ਇਹੋ ਜਿਹੀ ਸਥਿਤੀ ਸੀ ਜਦੋਂ ਉਸ ਜਰਨੈਲ ਨੂੰ ਇਤਿਹਾਸ ਦੀ ਮਹੱਤਤਾ, ਇਸ ਦਾ ਮਹਾਨ ਰੋਲ ਅਤੇ ਓੜਕ ਨੂੰ ਇਸ ਦੀ ਅੰਤਮ ਅਰਥਹੀਣਤਾ ਦਾ ਪ੍ਰਕਾਸ਼ ਹੋ ਗਿਆ। ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦੀ ਸਭ ਤੋਂ ਵਧੀਆ ਤੇ ਢੁਕਵੀਂ ਮਿਸਾਲ ਹੈ ਅਤੇ ਅਸੀਂ ਇਸ ਨੂੰ ਖਾਲਸਾ ਏਕਾਂਤ ਜਾਂ ਗੁਰਮੁਖ ਏਕਾਂਤ ਵੀ ਕਹਿ ਸਕਦੇ ਹਾਂ। ਇਹੋ ਜਿਹੀ ਇਕਾਂਤ ਗੁਰੂ ਏਕਾਂਤ ਦੀ ਹੀ ਬਖਸ਼ਿਸ਼ ਹੋ ਸਕਦੀ ਸੀ। ਇਸ ਦੇ ਅੰਸ਼ ਅੱਗੋਂ ਜਾ ਕੇ ਨਵਾਬ ਕਪੂਰ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ ਵਿਚ ਵੀ ਵੇਖੇ ਜਾ ਸਕਦੇ ਹਨ। ਮਹਾਰਾਜਾ ਰਣਜੀਤ ਸਿੰਘ ਨੂੰ ਏਕਾਂਤ ਦੀ ਬਖਸ਼ਿਸ਼ ਬਹੁਤ ਘੱਟ ਨਸੀਬ ਹੋਈ। ਆਪਣੇ ਰਾਜ ਦੇ ਪਹਿਲੇ ਦਿਨਾਂ ਵਿਚ ਉਸ ਦੀ ਮੁਲਾਕਾਤ ਏਕਾਂਤ ਨਾਲ ਜ਼ਰੂਰ ਹੋਈ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ। [/FONT]
[FONT=Raavi, Saab]ਸਿੱਖ ਰਾਜ ਦੇ ਜਾਣ ਪਿਛੋਂ ਤੁਰਤ ਜਿਸ ਪਰਮ ਏਕਾਂਤ ਨੂੰ ਅਸੀਂ ਮਹਿਸੂਸ ਕਰਦੇ ਹਾਂ, ਉਹ ਸੀ ਨਾਮਧਾਰੀ ਲਹਿਰ ਦੀ ਏਕਾਂਤ। ਬਾਬਾ ਰਾਮ ਸਿੰਘ ਜੀ ਨੇ 'ਨਾਮ' ਦੇ ਕ੍ਰਿਸ਼ਮੇ ਨੂੰ ਇਤਿਹਾਸ ਵਿਚ ਉਤਾਰ ਦਿੱਤਾ ਅਤੇ ਇਹ ਕਰੀਬ ਕਰੀਬ ਸਿੱਖ ਜਗਤ ਦੀਆਂ ਹੇਠਲੀਆਂ ਪਰਤਾਂ ਤੱਕ ਪੁੱਜ ਗਿਆ। ਨਾਮ ਦੇ ਫਲਸਫਾਨਾ ਰੂਪ ਨੂੰ ਇਤਿਹਾਸ ਵਿਚ ਉਤਾਰਨ ਵਾਲੇ ਅਤੇ ਇਸ ਨੂੰ ਲੋਕ ਮਨਾਂ ਨਾਲ ਸਿਧੇ ਜੋੜਨ ਵਾਲੇ ਵਿਅਕਤੀ ਦੁਨੀਆਂ ਵਿਚ ਬਹੁਤ ਘੱਟ ਹੋਏ ਹਨ। ਪਰ ਜੇਕਰ ਇਸ ਲਹਿਰ ਦੇ ਅਗਲੇ ਵਾਰਿਸਾਂ ਵਿਚ ਬਾਬਾ ਰਾਮ ਸਿੰਘ ਨੂੰ 'ਸਤਿਗੁਰੂ' ਦੀ ਪਦਵੀ ਤੋਂ ਦੂਰ ਰੱਖਣ ਦੀ ਵਿਵੇਕ ਸੂਰਤ ਦਾ ਪ੍ਰਕਾਸ਼ ਹੁੰਦਾ ਤਾਂ ਬਾਬਾ ਰਾਮ ਸਿੰਘ ਸਿਖ ਇਤਿਹਾਸ ਦਾ ਅਨਮੋਲ ਤੋਹਫਾ ਬਣਦੇ। ਅਗਲੇ ਵਾਰਸਾਂ ਨੇ ਉਨ੍ਹਾਂ ਨੂੰ ਆਜ਼ਾਦੀ ਦੀ ਜਦੋਜਹਿਦ ਦੇ ਪ੍ਰਸੰਗ ਵਿਚ ਵੇਖ ਕੇ ਹੀ ਉਨ੍ਹਾਂ ਦੇ ਰੋਲ ਨੂੰ ਸੀਮਤ ਕਰ ਦਿੱਤਾ ਅਤੇ ਉਨ੍ਹਾਂ ਦੀ ਨਾਮ ਅਭਿਆਸ ਵਾਲੀ ਸ਼ਖਸੀਅਤ ਦੀ ਮਹੱਤਤਾ ਘਟਾ ਕੇ ਰੱਖ ਦਿੱਤੀ ਜਾਂ ਉਸ ਪ੍ਰਾਪਤੀ ਨੂੰ ਪ੍ਰਸੰਗਹੀਣ ਹੀ ਕਰ ਦਿੱਤਾ। [/FONT]
[FONT=Raavi, Saab]ਉਨੀਵੀਂ ਸਦੀ ਵਿਚ ਭਾਈ ਮਹਾਰਾਜ ਸਿੰਘ ਦੀ ਏਕਾਂਤ ਵੀ ਯਾਦ ਰੱਖਣ ਵਾਲੀ ਹੈ ਕਿਉਂਕਿ ਇਸ ਵਿਚ ਇਤਿਹਾਸ ਦੀ ਅਗਵਾਈ ਕਰਨ ਦੀ ਰੀਤ ਦੇ ਨਾਲ ਨਾਲ ਇਤਿਹਾਸ ਤੋਂ ਉਪਰ ਉਠਣ ਵਾਲੀ ਸਮਝ ਤੇ ਬਿਰਤੀ ਵੀ ਸੀ। ਇਤਿਹਾਸ ਨੇ ਇਸ ਇਕਾਂਤ ਦੀ ਦਾਰਸ਼ਨਿਕ ਵਿਆਖਿਆ ਅਜੇ ਕਰਨੀ ਹੈ। ਕੀ ਮਹਾਰਾਜਾ ਦਲੀਪ ਸਿੰਘ ਨੂੰ ਵੀ ਖਾਲਸਾ ਏਕਾਂਤ ਦੇ ਦਰਸ਼ਨ ਨਸੀਬ ਹੋਏ? ਜਵਾਬ ਹੈ ਕਿ ਹੋਏ ਪਰ ਅਧੂਰੇ ਕਿਉਂਕਿ ਇਸ ਵਿਚ ਰਾਜ ਹਾਸਲ ਕਰਨ ਦੀ ਤਮੰਨਾ ਹੀ ਸ਼ਾਮਲ ਸੀ। ਗੁਰੂ ਏਕਾਂਤ ਇਹੋ ਜਿਹੀ ਏਕਾਂਤ ਨੂੰ ਲਾਲਸਾ ਤੋਂ ਵੱਧ ਕੁਝ ਨਹੀਂ ਸਮਝਦੇ। ਗੁਰੂ ਏਕਾਂਤ ਸਿੱਖ ਵਿਚ ਕੁਝ ਇਸ ਤਰ੍ਹਾਂ ਦੇ ਨਜ਼ਰੀਏ ਦਾ ਪ੍ਰਕਾਸ਼ ਕਰਨਾ ਚਾਹੁੰਦੀ ਹੈ ਜਿਸ ਰਾਹੀਂ ਉਹ ਸੰਸਾਰ ਨੂੰ ਓੜਕ ਰੂਪ ਵਿਚ ਮਿਥਿਆ ਮੰਨ ਕੇ ਇਤਿਹਾਸ ਵਿਚ ਆਪਣਾ ਰੋਲ ਅਦਾ ਕਰੇ। ਇਕ ਸਮੇਂ ਬੰਦਾ ਸਿੰਘ ਬਹਾਦਰ ਵੀ ਇਸੇ ਲਾਲਸਾ ਦਾ ਸ਼ਿਕਾਰ ਹੋ ਗਿਆ ਸੀ ਪਰ ਉਹ ਛੇਤੀ ਹੀ ਸੰਭਲ ਗਿਆ ਅਤੇ ਸ਼ਹਾਦਤ ਤੋਂ ਪਹਿਲਾਂ ਗੁਰੂ ਏਕਾਂਤ ਨੇ ਉਸ ਉਤੇ ਮਿਹਰਾਂ ਦਾ ਮੀਂਹ ਵਰ੍ਹਾ ਦਿੱਤਾ। [/FONT]
[FONT=Raavi, Saab]ਵੀਹਵੀਂ ਸਦੀ ਵਿਚ ਤਿੰਨ ਉਘੇ ਸੰਤਾਂ ਦੇ ਨਾਂਅ ਆਉਂਦੇ ਹਨ ਜਿਨ੍ਹਾਂ ਨੇ ਖਾਲਸਾ ਏਕਾਂਤ ਨੂੰ ਅਮਲ ਵਿਚ ਲਿਆਂਦਾ। ਇਹ ਹਨ ਸੰਤ ਅਤਰ ਸਿੰਘ, ਭਾਈ ਰਣਬੀਰ ਸਿੰਘ ਅਤੇ ਸੰਤ ਵਸਾਖਾ ਸਿੰਘ ਦਦੇਹਰ। ਹੋਰ ਵੀ ਹਨ ਪਰ ਇਨ੍ਹਾਂ ਤਿੰਨਾਂ ਨੇ ਆਪਣੀ ਏਕਾਂਤ ਨੂੰ ਸਿੱਖ ਇਤਿਹਾਸ ਨਾਲ ਜੋੜ ਦਿੱਤਾ ਅਤੇ ਉਸ ਤੋਂ ਉਪਰ ਵੀ ਉਠੇ। ਮਾਸਟਰ ਤਾਰਾ ਸਿੰਘ ਅਤੇ ਸ੍ਰੀ ਸਿਮਰਨਜੀਤ ਸਿੰਘ ਮਾਨ ਵੀ ਕਦੇ ਕਦੇ ਏਕਾਂਤ ਵਿਚ ਜਾਂਦੇ ਰਹੇ ਹਨ। ਮਾਸਟਰ ਤਾਰਾ ਸਿੰਘ ਦੀ ਏਕਾਂਤ ਵਿਚ ਸਿਖ ਧਰਮ ਦੀਆਂ ਕੁਰਬਾਨੀਆਂ ਦਾ ਇਤਿਹਾਸ ਮੁੜ ਮੁੜ ਜਾਗਦਾ ਸੀ, ਉਨ੍ਹਾਂ ਨੂੰ ਟੁੰਬਦਾ ਵੀ ਸੀ, ਉਨ੍ਹਾਂ ਅੰਦਰ ਸੁਪਨੇ ਵੀ ਜਗਾਉਂਦਾ ਸੀ ਪਰ ਇਸ ਦੇ ਬਾਵਜੂਦ ਗੁਰੂ ਏਕਾਂਤ ਨੇ ਉਨ੍ਹਾਂ ਨੂੰ ਵੀ ਮੁਕੰਮਲ ਬਖਸ਼ਿਸ਼ ਤੋਂ ਵਿਰਵਿਆਂ ਰੱਖਿਆ। ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਦੀ ਏਕਾਂਤ ਵਿਚ ਇਤਿਹਾਸ ਦੀ ਚਿਣਗ ਮਘਦੀ ਹੈ। ਹਾਂ, ਇਤਿਹਾਸ ਦੀ ਚਿਣਗ ਹੀ ਮਘਦੀ ਹੈ ਪਰ ਇਸ ਉਤੇ ਗੁਰਬਾਣੀ ਦੀ ਭਰਪੂਰ ਰੋਸ਼ਨੀ ਨਹੀਂ ਪੈਂਦੀ। [/FONT]
[FONT=Raavi, Saab]ਕੀ ਮੌਜੂਦਾ ਸਿਖ ਆਗੂਆਂ ਵਿਚ ਵੀ ਗੁਰੂ ਏਕਾਂਤ ਦੇ ਪਰਛਾਵੇਂ ਵੇਖੇ ਜਾ ਸਕਦੇ ਹਨ? ਇਸ ਦਾ ਜਵਾਬ ਇਕ ਦਰਦਨਾਕ ਨਾਂਹ ਵਿਚ ਹੀ ਦਿੱਤਾ ਜਾਣਾ ਚਾਹੀਦਾ ਹੈ। ਸੱਚ ਤਾਂ ਇਹ ਹੈ ਕਿ ਮੌਜੂਦਾ ਸਿਖ ਆਗੂਆਂ ਨੂੰ ਏਕਾਂਤ ਦੇ ਬਹੁਪੱਖੀ ਤੇ ਬਹੁਪਰਤੀ ਅਰਥਾਂ ਵਿਚ ਜਾਣ ਲਈ ਨਾ ਸਮਾਂ ਹੈ ਅਤੇ ਨਾ ਹੀ ਦਿਲਚਸਪੀ। ਉਹ ਗੁਰੂ ਏਕਾਂਤ ਨੂੰ ਏਕਾਂਤ ਦੀਆਂ ਹੋਰ ਵੰਨਗੀਆਂ ਨਾਲੋਂ ਵੱਖ ਕਰ ਸਕਣ ਦੇ ਸਮਰਥ ਵੀ ਨਹੀਂ। ਕਈ ਵਾਰ ਤਾਂ ਉਨ੍ਹਾਂ ਨੂੰ ਜਾਪਦਾ ਹੈ ਜਿਵੇਂ ਗੁਰੂ ਏਕਾਂਤ ਵਰਤਮਾਨ ਸੰਦਰਭ ਵਿਚ ਪ੍ਰਸੰਗਹੀਣ ਹੋ ਕੇ ਰਹਿ ਗਈ ਹੈ। ਕਈ ਵਾਰ ਇਉਂ ਵੀ ਹੁੰਦਾ ਹੈ ਕਿ ਉਹ ਗੁਰੂ ਏਕਾਂਤ ਨੂੰ ਏਕਾਂਤ ਦੇ ਮੌਜੂਦਾ ਰੁਝਾਨਾਂ ਦੇ ਅਧੀਨ ਰੱਖ ਕੇ ਜਾਂ ਬਰਾਬਰ ਰੱਖ ਕੇ ਜ਼ਿੰਦਗੀ ਦੇ ਅਰਥਾਂ ਦੀ ਤਲਾਸ਼ ਕਰਦੇ ਹਨ। ਇਹੀ ਕਾਰਨ ਹੈ ਕਿ ਗੁਰੂ ਏਕਾਂਤ ਉਨ੍ਹਾਂ ਤੋਂ ਇਕ ਫਾਸਲੇ ਉਤੇ ਹੀ ਰਹਿੰਦੀ ਹੈ। [/FONT]
[FONT=Raavi, Saab]ਇਕਾਂਤ ਦੇ ਰੋਲ ਨੂੰ ਗੁਰਬਾਣੀ ਅਤੇ ਇਤਿਹਾਸ ਵਿਚ ਰਖਦਿਆਂ ਹੋਇਆਂ ਏਕਾਂਤ ਦੇ ਹੋਰ ਪਹਿਲੂਆਂ ਉਤੇ ਵੀ ਚਰਚਾ ਕਰਨੀ ਬਣਦੀ ਹੈ। ਇਕਾਂਤ ਹਾਂ ਪੱਖੀ ਵੀ ਹੁੰਦੀ ਹੈ ਪਰ ਨਾਂਹ ਪੱਖੀ ਵੀ। ਮਿਸਾਲ ਵਜੋਂ ਇਕਾਂਤ ਵਿਚ 'ਬਕ ਧਿਆਨ' ਇਕਾਂਤ ਦੀ ਨੀਵੀਂ ਪਰਤ ਹੈ ਜਦਕਿ ਸੁਰਤਿ, ਮਤ, ਮਨ ਤੇ ਬੁਧ ਦੀ ਘਾੜਤ ਦਾ ਵਰਤਾਰਾ ਏਕਾਂਤ ਦੀ ਸਰਵੋਤਮ ਪ੍ਰਾਪਤੀ ਹੈ ਅਤੇ ਗੁਰੂ ਨਾਨਕ ਨੇ ਇਸ ਵਿਸਮਾਦਿਕ ਆਲਮ ਨੂੰ 'ਕਰਮਖੰਡ' ਦਾ ਨਾਂਅ ਦਿੱਤਾ ਹੈ। ਮਹਿਜ਼ ਦਿਮਾਗ ਨਾਲ ਜੁੜ ਕੇ ਵੀ ਇਕਾਂਤ ਵੱਡੇ ਕ੍ਰਿਸ਼ਮੇ ਕਰਦੀ ਹੈ। ਪਦਾਰਥਕ ਦੁਨੀਆਂ ਵਿਚ ਇਸ ਤਰ੍ਹਾਂ ਦੀਆਂ ਅਨੇਕ ਪ੍ਰਾਪਤੀਆਂ ਕੀਤੀਆਂ ਗਈਆਂ ਹਨ ਪਰ ਜੇਕਰ ਇਨ੍ਹਾਂ ਪ੍ਰਾਪਤੀਆਂ ਵਿਚ ਗੁਰੂ ਬਖਸ਼ਿਸ਼ ਜਾਂ ਗੁਰੂ ਨਦਰ ਸ਼ਾਮਲ ਨਹੀਂ ਤਾਂ ਇਹ ਪ੍ਰਾਪਤੀਆਂ ਮਨੁੱਖ ਦੀ ਰੂਹਾਨੀ ਤਸੱਲੀ ਨਹੀਂ ਕਰਵਾਉਂਦੀਆਂ। ਇਸ ਲਈ ਗੁਰੂ ਏਕਾਂਤ ਆਪਣੇ ਤੱਤਰੂਪ ਵਿਚ ਵਖਰੀ ਹੈ, ਅਸਚਰਜ ਹੈ, ਵਿਸਮਾਦ ਭਰਪੂਰ ਹੈ, ਸਦ ਜਾਗਤ ਹੈ ਅਤੇ ਸਦੀਵੀ ਤਾਜ਼ਗੀ ਨਾਲ ਭਰਪੂਰ ਹੈ। [/FONT]
 
Top