ਅਗਿਆਨਤਾ ਸਾਰੇ ਦੁੱਖਾਂ ਦੀ ਜੜ੍ਹ ਹੈ

Parv

Prime VIP
► ਹਨੇਰਾ ਰੌਸ਼ਨੀ ਵੱਲ ਚਲਦਾ ਹੈ ਅਤੇ ਅੰਨ੍ਹਾਪਨ ਮੌਤ ਵੱਲ।
► ਅਗਿਆਨਤਾ ਤੋਂ ਇਲਾਵਾ ਆਤਮਾ ਦੇ ਹੋਰ ਕਿਸੇ ਰੋਗ ਦਾ ਸਾਨੂੰ ਨਹੀਂ ਪਤਾ।
► ਅਗਿਆਨਤਾ ਰੱਬੀ ਸਰਾਪ ਹੈ, ਗਿਆਨ ਉਹ ਖੰਬ ਹਨ, ਜਿਨ੍ਹਾਂ ਨਾਲ ਅਸੀਂ ਸਵਰਗ ਵੱਲ ਉਡਦੇ ਹਾਂ।
► ਅਗਿਆਨਤਾ ਮਨ ਦੀ ਰਾਤ ਹੈ ਪਰ ਅਜਿਹੀ ਰਾਤ ਜਿਸ ਵਿਚ ਨਾ ਚੰਦਰਮਾ ਹੈ,
ਨਾ ਤਾਰੇ।
► ਅਗਿਆਨੀ ਰਹਿਣ ਨਾਲੋਂ ਜਨਮ ਨਾ ਲੈਣਾ ਚੰਗਾ ਹੈ ਕਿਉਂਕਿ ਅਗਿਆਨਤਾ ਸਾਰੇ ਦੁੱਖਾਂ ਦੀ ਜੜ੍ਹ ਹੈ।
► ਆਪਣੀ ਵਿਦਵਾਨੀ 'ਤੇ ਮਾਣ ਕਰਨਾ ਵੱਡੀ ਅਗਿਆਨਤਾ ਹੈ।
► ਅਗਿਆਨਤਾ ਹਨੇਰੇ ਵਾਂਗ ਹੈ, ਜ਼ੰਜੀਰਾਂ ਵਾਂਗ ਨਹੀਂ।
► ਜਿਥੇ ਅਗਿਆਨਤਾ ਹੈ, ਉਥੇ ਹਨੇਰਾ ਹੋ ਸਕਦਾ ਹੈ ਅਤੇ ਜਿਥੇ ਹੰਕਾਰ ਹੈ, ਉਥੇ ਹੀ ਅਗਿਆਨਤਾ ਹੋ ਸਕਦੀ ਹੈ। ਅਗਿਆਨਤਾ ਹੀ ਪਾਪ ਹੈ। ਬਾਕੀ ਸਾਰੇ ਪਾਪ ਤਾਂ ਉਸ ਦੀ ਛਾਂ ਹੀ ਹਨ।
► ਮੈਨੂੰ ਇਹ ਮੰਨਣ ਵਿਚ ਕੋਈ ਸ਼ਰਮ ਨਹੀਂ ਕਿ ਮੈਨੂੰ ਜੋ ਨਹੀਂ ਆਉਂਦਾ, ਉਸ ਸੰਬੰਧੀ ਮੈਂ ਅਗਿਆਨੀ ਹਾਂ।
► ਅਗਿਆਨਤਾ ਹੀ ਮੋਹ ਤੇ ਸਵਾਰਥ ਦੀ ਮਾਂ ਹੈ, ਇਸ ਲਈ ਅਗਿਆਨੀ ਹੀ ਦੁਸ਼ਟ ਤੇ ਕਾਇਰ ਹੁੰਦੇ ਹਨ।
► ਅਗਿਆਨਤਾ ਦੀ ਸਭ ਤੋਂ ਵੱਡੀ ਜਾਇਦਾਦ ਹੈ ਮੌਨ ਅਤੇ ਜਦੋਂ ਇਸ ਭੇਦ ਦਾ ਗਿਆਨ ਹੋ ਜਾਂਦਾ ਹੈ ਤਾਂ ਉਥੇ ਅਗਿਆਨਤਾ ਨਹੀਂ ਰਹਿ ਜਾਂਦੀ।
► ਆਉਣ ਵਾਲੇ ਮਹਿਮਾਨ ਦਾ ਸਵਾਗਤ ਕਰੋ, ਜਾਣ ਵਾਲੇ ਮਹਿਮਾਨ ਨੂੰ ਜਲਦੀ ਜਾਣ ਦਿਓ।
► ਜਦੋਂ ਇਹ ਸਰੀਰ ਨਸ਼ਵਰ ਹੈ ਅਤੇ ਆਤਮਾ ਅਮਰ ਹੈ ਤਾਂ ਫਿਰ ਡਰ ਕਿਸ ਦਾ ਤੇ ਕਿਸ ਲਈ?
► ਸੱਚੀ ਦੋਸਤੀ ਦਾ ਨਿਯਮ ਇਹ ਹੈ ਕਿ ਜਾਣ ਵਾਲੇ ਮਹਿਮਾਨ ਨੂੰ ਜਲਦੀ ਵਿਦਾ ਕਰੋ ਅਤੇ ਆਉਣ ਵਾਲੇ ਦਾ ਸਵਾਗਤ ਕਰੋ।
► ਜੇ ਮਹਿਮਾਨ ਦੇ ਆਉਂਦਿਆਂ ਹੀ ਮੇਜ਼ਬਾਨ ਪ੍ਰਸੰਨ ਨਾ ਹੋਵੇ ਅਤੇ ਉਸ ਦੀਆਂ ਅੱਖਾਂ ਵਿਚੋਂ ਪਿਆਰ ਨਾ ਛਲਕੇ ਤਾਂ ਵਿਅਕਤੀ ਨੂੰ ਉਥੇ ਨਹੀਂ ਜਾਣਾ ਚਾਹੀਦਾ, ਭਾਵੇਂ ਉਥੇ ਸੋਨੇ ਦੀ ਹੀ ਵਰਖਾ ਕਿਉਂ ਨਾ ਹੁੰਦੀ ਹੋਵੇ।
► ਮਹਿਮਾਨ ਨੂੰ ਕਿਸੇ ਦੇ ਘਰ ਓਨਾ ਸਮਾਂ ਹੀ ਰੁਕਣਾ ਚਾਹੀਦਾ ਹੈ, ਜਦੋਂ ਤੱਕ ਉਸ ਦਾ ਆਦਰ-ਸਤਿਕਾਰ ਹੋਵੇ ਪਰ ਜਦੋਂ ਉਹ ਦੇਖੇ ਕਿ ਆਦਰ-ਸਤਿਕਾਰ ਵਿਚ ਕਮੀ ਹੋ ਰਹੀ ਹੈ ਤਾਂ ਉਸ ਨੂੰ ਤੁਰੰਤ ਉਥੋਂ ਨਿਕਲ ਜਾਣਾ ਚਾਹੀਦਾ ਹੈ।
 
Top