ਜੋ ਬੀਤ ਗਿਆ ਉਸ ਬਾਰੇ ਨਾ ਸੋਚੋ

Parv

Prime VIP
http://www.jagbani.com/news/article_433897#
► ਦੁਨੀਆ ਵਿਚ ਗੁਣਵਾਨ ਵਿਅਕਤੀ ਦਾ ਸਤਿਕਾਰ ਸਾਰੀਆਂ ਥਾਵਾਂ 'ਤੇ ਹੁੰਦਾ ਹੈ, ਭਾਵੇਂ ਹੀ ਉਹ ਗਰੀਬ ਹੋਵੇ। ਭਾਰੀ ਜਾਇਦਾਦ ਦੇ ਬਾਵਜੂਦ ਜੇ ਅਮੀਰ ਵਿਅਕਤੀ ਗੁਣਾਂ ਤੋਂ ਵਾਂਝਾ ਹੈ ਤਾਂ ਲੋਕ ਉਸ ਦਾ ਦਿਲੋਂ ਸਤਿਕਾਰ ਨਹੀਂ ਕਰਦੇ।
► ਮਾੜੇ ਲੋਕ ਦੂਜਿਆਂ ਦੇ ਦਿਲ ਨੂੰ ਸੱਟ ਪਹੁੰਚਾਉਣ ਵਾਲੇ ਵਚਨ ਬੋਲਦੇ ਹਨ, ਦੂਜਿਆਂ ਦੀ ਬੁਰਾਈ ਕਰ ਕੇ ਖੁਸ਼ ਹੁੰਦੇ ਹਨ, ਆਪਣੇ ਵਚਨਾਂ ਕਾਰਨ ਉਹ ਕਦੇ-ਕਦੇ ਖੁਦ ਵਲੋਂ ਵਿਛਾਏ ਜਾਲ ਵਿਚ ਆਪ ਹੀ ਘਿਰ ਜਾਂਦੇ ਹਨ ਅਤੇ ਉਸੇ ਤਰ੍ਹਾਂ ਖਤਮ ਹੋ ਜਾਂਦੇ ਹਨ ਜਿਵੇਂ ਰੇਤ ਦੇ ਟਿੱਲੇ ਦੇ ਅੰਦਰ ਖੁੱਡ ਸਮਝ ਕੇ ਸੱਪ ਵੜ ਜਾਂਦਾ ਹੈ ਅਤੇ ਫਿਰ ਸਾਹ ਘੁੱਟ ਜਾਣ ਨਾਲ ਉਸ ਦੀ ਮੌਤ ਹੋ ਜਾਂਦੀ ਹੈ।
► ਸਮੇਂ ਅਨੁਸਾਰ ਵਿਚਾਰ ਨਾ ਕਰਨਾ ਆਪਣੇ ਲਈ ਮੁਸੀਬਤਾਂ ਨੂੰ ਸੱਦਾ ਦੇਣਾ ਹੈ, ਸਿਆਣੇ ਵਿਅਕਤੀ ਸੋਚ-ਵਿਚਾਰ ਕਰ ਕੇ ਹੀ ਕੋਈ ਕੰਮ ਕਰਦੇ ਹਨ। ਮਨੁੱਖ ਨੂੰ ਕਰਮ ਅਨੁਸਾਰ ਫਲ ਮਿਲਦਾ ਹੈ ਅਤੇ ਦਿਮਾਗ ਵੀ ਕਰਮ ਫਲ ਤੋਂ ਹੀ ਪ੍ਰੇਰਿਤ ਹੁੰਦਾ ਹੈ। ਇਸ ਵਿਚਾਰ ਅਨੁਸਾਰ ਵਿਦਵਾਨ ਤੇ ਸੱਜਣ ਵਿਅਕਤੀ ਸੰਜਮ ਨਾਲ ਹੀ ਕੋਈ ਕੰਮ ਪੂਰਾ ਕਰਦੇ ਹਨ।
► ਜੋ ਗੱਲ ਬੀਤ ਗਈ, ਉਸ ਬਾਰੇ ਸੋਚਣਾ ਨਹੀਂ ਚਾਹੀਦਾ। ਸਿਆਣੇ ਲੋਕ ਭਵਿੱਖ ਦਾ ਫਿਕਰ ਨਹੀਂ ਕਰਦੇ ਅਤੇ ਸਿਰਫ ਆਪਣੇ ਅੱਜ 'ਤੇ ਹੀ ਵਿਚਾਰ ਕਰਦੇ ਹਨ। ਦਿਲ ਵਿਚ ਪਿਆਰ ਰੱਖਣ ਵਾਲੇ ਲੋਕਾਂ ਨੂੰ ਹੀ ਦੁੱਖ ਝੱਲਣੇ ਪੈਂਦੇ ਹਨ।
► ਪਿਆਰ ਸੁੱਖ ਦਾ ਕਾਰਨ ਹੈ ਤਾਂ ਡਰ ਦਾ ਵੀ। ਇਸ ਲਈ ਪਿਆਰ ਵਿਚ ਚਾਲਾਕੀ ਰੱਖਣ ਵਾਲੇ ਲੋਕ ਹੀ ਸੁਖੀ ਹੁੰਦੇ ਹਨ। ਜੋ ਵਿਅਕਤੀ ਆਉਣ ਵਾਲੇ ਸੰਕਟ ਦਾ ਸਾਹਮਣਾ ਕਰਨ ਲਈ ਪਹਿਲਾਂ ਤੋਂ ਹੀ ਤਿਆਰੀ ਕਰ ਰਹੇ ਹੁੰਦੇ ਹਨ, ਉਹ ਉਸ ਦੇ ਆਉਣ 'ਤੇ ਤੁਰੰਤ ਉਸ ਦਾ ਉਪਾਅ ਲੱਭ ਲੈਂਦੇ ਹਨ।
► ਜੋ ਇਹ ਸੋਚਦਾ ਹੈ ਕਿ ਕਿਸਮਤ ਵਿਚ ਜੋ ਲਿਖਿਆ ਹੈ, ਉਹੀ ਹੋਵੇਗਾ ਉਹ ਜਲਦੀ ਖਤਮ ਹੋ ਜਾਂਦਾ ਹੈ।
► ਮਨ ਨੂੰ ਵਿਸ਼ਿਆਂ-ਵਿਕਾਰਾਂ ਵਿਚ ਲਗਾਉਣਾ ਬੰਧਨ ਹੈ ਜਦੋਂਕਿ ਇਨ੍ਹਾਂ ਤੋਂ ਹਟਾਉਣਾ ਮੁਕਤੀ ਹੈ।
 

Ginny

VIP
ਜੋ ਗੱਲ ਬੀਤ ਗਈ, ਉਸ ਬਾਰੇ ਸੋਚਣਾ ਨਹੀਂ ਚਾਹੀਦਾ। ਸਿਆਣੇ ਲੋਕ ਭਵਿੱਖ ਦਾ ਫਿਕਰ ਨਹੀਂ ਕਰਦੇ ਅਤੇ ਸਿਰਫ ਆਪਣੇ ਅੱਜ 'ਤੇ ਹੀ ਵਿਚਾਰ ਕਰਦੇ ਹਨ। ਦਿਲ ਵਿਚ ਪਿਆਰ ਰੱਖਣ ਵਾਲੇ ਲੋਕਾਂ ਨੂੰ ਹੀ ਦੁੱਖ ਝੱਲਣੇ ਪੈਂਦੇ ਹਨ।

ਜੋ ਗੱਲ ਬੀਤ ਗਈ, ਉਸ ਬਾਰੇ ਸੋਚਣਾ ਨਹੀਂ ਚਾਹੀਦਾ। sometimes we need to

ਦਿਲ ਵਿਚ ਪਿਆਰ ਰੱਖਣ ਵਾਲੇ ਲੋਕਾਂ ਨੂੰ ਹੀ ਦੁੱਖ ਝੱਲਣੇ ਪੈਂਦੇ ਹਨ। yes but who cares :-?
 

Joshila_JATT

Gabhru_shokeen
Je sukhi rehna hai ta.. changhe karam karo bass.. jehra kadi pashtona nah pave... te je appa changa karaghe dujjeyan naal apne naal bhi wadiya hi hoyu...:)
 
Top