ਅੰਦਰ ਤੋਂ ਸੰਪੂਰਨ ਬਣੀਏ ਅਸੀਂ

Ginny

VIP
ਜੋ ਵਿਅਕਤੀ ਆਪਣੇ ਅੰਦਰ ਤੋਂ ਸੰਪੂਰਨ ਹੋਵੇ, ਉਸ ਨੂੰ ਪ੍ਰਦਰਸ਼ਨ ਦੀ ਜ਼ਰੂਰਤ ਨਹੀਂ ਹੁੰਦੀ। ਜੋ ਸੰਤੁਸ਼ਟ ਹੈ, ਖੁਸ਼ ਹੈ, ਉਸ ਨੂੰ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਕਿ ਉਹ ਖੁਸ਼ ਹੈ। ਦੱਸਣ ਦੀ ਜ਼ਰੂਰਤ ਉਸ ਨੂੰ ਪੈਂਦੀ ਹੈ ਜੋ ਅੰਦਰ ਤੋਂ ਖਾਲੀ ਹੋਵੇ। ਜਿਸ ਦੇ ਅੰਦਰ ਕਮੀ ਹੈ, ਉਹ ਬਾਹਰ ਦੀ ਸੁੰਦਰਤਾ ਨੂੰ ਪੇਸ਼ ਕਰਕੇ ਇਹ ਦੱਸਣ ਦਾ ਯਤਨ ਕਰਦਾ ਹੈ ਕਿ ਮੈਂ ਭਰਿਆ ਹੋਇਆ ਹਾਂ, ਸੁੰਦਰ ਹਾਂ। ਕੱਪੜੇ ਦੋ ਪਲ ਦੇ ਲਈ ਸੁੰਦਰ ਦਿਖਣ ਦਾ ਭਰਮ ਪੈਦਾ ਕਰ ਸਕਦੇ ਹਨ, ਸੁੰਦਰ ਨਹੀਂ ਬਣਾ ਸਕਦੇ।
ਸਾਡੇ ਦੇਸ਼ ਵਿਚ ਸੰਤ ਮਹਾਤਮਾ ਨੰਗੇ ਸਰੀਰ ਰਹਿੰਦੇ ਹਨ, ਲੰਗੋਟੀ ਪਹਿਨੇ ਰਹਿੰਦੇ ਹਨ ਪਰ ਉਨ੍ਹਾਂ ਦੇ ਚਿਹਰੇ 'ਤੇ ਜੋ ਅਪਾਰ ਸ਼ਾਂਤੀ ਹੈ, ਉਹ ਕੀਮਤੀ ਕੱਪੜੇ-ਗਹਿਣੇ ਪਾਏ ਹੋਏ ਲੋਕਾਂ ਦੇ ਚਿਹਰੇ 'ਤੇ ਵੀ ਨਹੀਂ ਹੁੰਦੀ ਹੈ, ਤਾਂ ਹੀ ਤਾਂ ਕਰੋੜਾਂ ਰੁਪਏ ਦੇ ਗਹਿਣੇ ਪਾਉਣ ਵਾਲੇ ਲੋਕ ਵੀ ਕਿਸੇ ਸਾਧੂ ਦੇ ਸਾਹਮਣੇ ਹੱਥ ਜੋੜੇ ਦਿਸਦੇ ਹਨ।
ਜੋ ਰੂਪ ਸਾਨੂੰ ਆਕਰਸ਼ਿਤ ਕਰਦਾ ਹੈ, ਉਹ ਅਸਲੀ ਨਹੀਂ ਹੈ। ਜੋ ਵੀ ਵਿਅਕਤੀ ਨਕਲੀ ਚਿਹਰਾ ਲੈ ਕੇ ਬਾਹਰ ਨਿਕਲਦਾ ਹੈ, ਉਹ ਕਿਤੇ ਨਾ ਕਿਤੇ ਆਪਣੇ ਮਨ ਦੇ ਜ਼ਖ਼ਮ ਭਰਨਾ ਚਾਹੁੰਦਾ ਹੈ, ਆਪਣਾ ਦਰਦ ਛਿਪਾਉਣਾ ਚਾਹੁੰਦਾ ਹੈ। ਕੋਈ ਵਿਅਕਤੀ ਆਪਣਾ ਖਾਲੀਪਨ ਕਿਸੇ ਨੂੰ ਦਿਖਾਉਣਾ ਚਾਹੁੰਦਾ ਹੈ, ਇਸ ਲਈ ਉਹ ਜਦੋਂ ਵੀ ਬਾਹਰ ਨਿਕਲਦਾ ਹੈ ਤਾਂ ਉਹ ਰੰਗ-ਬਿਰੰਗੇ ਕੱਪੜੇ ਪਾ ਕੇ ਨਿਕਲਦਾ ਹੈ ਤਾਂ ਕਿ ਲੋਕੀਂ ਉਸ ਨੂੰ ਦੇਖਣ।

ਇਸ ਲਈ ਅੰਦਰ ਤੋਂ ਸੰਪੂਰਨ ਬਣੋ ਤਾਂ ਕਿ ਆਪਣੀ ਖੁਸ਼ੀ ਦਾ ਕਾਰਨ ਕਿਸੇ ਨੂੰ ਦੱਸਣ ਦੀ ਜ਼ਰੂਰਤ ਹੀ ਨਾ ਪਵੇ।
 
Top