Punjab News ਗੈਂਗਸਟਰ ਸੁੱਖਾ ਕਾਹਲਵਾਂ ਦਾ ਦੂਜੀ ਗੈਂਗ ਵਲੋਂ ਗ&#263

[MarJana]

Prime VIP




ਮਸ਼ਹੂਰ ਗੈਂਗਸਟਰ ਅਤੇ ਸ਼ਾਰਪ ਸ਼ੂਟਰ ਸੁੱਖਾ ਕਾਲਵਾਂ ਦਾ ਬੁੱਧਵਾਰ ਨੂੰ ਕਿਸੇ ਗੈਂਗ ਵਲੋਂ ਸ਼ਰੇਆਮ ਹਾਈਵੇ 'ਤੇ ਰੋਕ ਕਤਲ ਕਰ ਦਿੱਤਾ ਗਿਆ। ਸੁੱਖ ਕਾਹਲਵਾਂ ਨੂੰ ਪੁਲਸ ਨਾਭਾ ਜੇਲ ਤੋਂ ਜਲੰਧਰ ਪੇਸ਼ੀ ਲਈ ਲੈ ਕੇ ਆਈ ਸੀ। ਇਸ ਦੌਰਾਨ ਜਦੋਂ ਪੁਲਸ ਪੇਸ਼ੀ ਤੋਂ ਬਾਅਦ ਸੁੱਖੇ ਨੂੰ ਨਾਭਾ ਜੇਲ ਵਾਪਸ ਲੈ ਕੇ ਜਾ ਰਹੀ ਸੀ ਤਾਂ ਜਲੰਧਰ-ਲੁਧਿਆਣਾ ਹਾਈਵੇਅ 'ਤੇ ਡੀਵਾਈਨ ਪਬਲਿਕ ਸਕੂਲ ਦੇ ਸਾਹਮਣੇ ਦੋ ਲਗਜ਼ਰੀ ਗੱਡੀਆਂ ਆਈਆ ਅਤੇ ਉਨ੍ਹਾਂ ਨੇ ਪੁਲਸ ਦੀ ਗੱਡੀ ਨੂੰ ਰੋਕ ਲਿਆ ਜਿਸ ਤੋਂ ਬਾਅਦ ਬਦਮਾਸ਼ਾਂ ਨੇ ਸਾਰੇ ਪੁਲਸ ਵਾਲਿਆਂ ਨੂੰ ਗੱਡੀਆਂ ਤੋਂ ਹੇਠਾਂ ਉਤਾਰਿਆ ਅਤੇ ਪੁਲਸ ਵਾਲਿਆਂ ਦੇ ਹਥਿਆਰ ਖੋਹ ਲਏ।
ਪ੍ਰਤੱਖਦਰਸ਼ੀਆਂ ਨੇ ਆਪਣਾ ਨਾ ਗੁਪਤ ਰੱਖਣ ਦੀ ਸੂਰਤ 'ਚ ਦੱਸਿਆ ਕਿ ਦਰਜਨ ਤੋਂ ਜ਼ਿਆਦਾ ਹਥਿਆਰਬੰਦ ਬਦਮਾਸ਼ਾਂ ਨੇ ਪਹਿਲਾਂ ਸੁੱਖੇ 'ਤੇ 50-60 ਦੇ ਕਰੀਬ ਗੋਲੀਆਂ ਮਾਰੀਆਂ ਅਤੇ ਜਦੋਂ ਸੁੱਖੇ ਦੀ ਮੌਤ ਹੋ ਗਈ ਤਾਂ ਉਹ ਭੰਗੜਾ ਪਾਉਣ ਲੱਗ ਪਏ ਅਤੇ ਹਵਾਈ ਫਾਇਰ ਵੀ ਕੀਤੇ।
ਦੱਸਿਆ ਗਿਆ ਹੈ ਕਿ ਬਦਮਾਸ਼ਾਂ ਨੇ ਸੁੱਖੇ ਨੂੰ ਗੱਡੀ ਤੋਂ ਹੇਠਾਂ ਨਹੀਂ ਉਤਾਰਿਆ ਅਤੇ ਉਸ 'ਤੇ ਅੰਨ੍ਹੇ ਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਸੁੱਖੇ ਨੂੰ 50-60 ਗੋਲੀਆਂ ਮਾਰੀਆਂ ਗਈਆਂ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੁੱਖੇ ਨਾਲ ਇਕ ਹੋਰ ਕੈਦੀ ਪੇਸ਼ੀ 'ਤੇ ਆਇਆ ਸੀ ਉਸ ਨੂੰ ਵੀ ਇਕ ਗੋਲੀ ਵੱਜੀ ਹੈ। ਜ਼ਖਮੀ ਕੈਦੀ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।​
 

KARAN

Prime VIP
Re: ਗੈਂਗਸਟਰ ਸੁੱਖਾ ਕਾਹਲਵਾਂ ਦਾ ਦੂਜੀ ਗੈਂਗ ਵਲੋਂ ਗ&

o thodi nu, gundaraaj jma e.. padh ke enj lgda jive kise muvie da scene hove..
 
Re: ਗੈਂਗਸਟਰ ਸੁੱਖਾ ਕਾਹਲਵਾਂ ਦਾ ਦੂਜੀ ਗੈਂਗ ਵਲੋਂ ਗ&

ਜਲੰਧਰ, (ਪ੍ਰੀਤ)-ਚਲਾਕ ਅਪਰਾਧੀ ਸੁਖਬੀਰ ਸਿੰਘ ਉਰਫ ਸੁੱਖਾ ਕਾਹਲਵਾਂ ਨੇ ਅਪਰਾਧ ਦੀ ਦੁਨੀਆ ਵਿਚ ਬਹੁਤ ਜਲਦੀ ਨਾਂ ਕਮਾਇਆ। ਪੰਜਾਬ, ਹਰਿਆਣਾ, ਹਿਸਾਰ, ਰਾਜਸਥਾਨ 'ਚ ਲੁੱਟ-ਖੋਹ, ਸੁਪਾਰੀ ਕਿਲਿੰਗ, ਹੱਤਿਆ ਦੀ ਕੋਸ਼ਿਸ਼, ਹਾਈਵੇ ਰੌਬਰੀ, ਹੱਤਿਆ ਦੇ ਕਰੀਬ 3 ਦਰਜਨ ਮਾਮਲਿਆਂ ਵਿਚ ਸ਼ਾਮਲ ਰਿਹਾ ਸੁੱਖਾ ਕਾਹਲਵਾਂ ਇੰਨਾ ਬੇਖੌਫ ਤੇ ਨਿਡਰ ਸੀ ਕਿ ਸ਼ਰੇਆਮ ਵਾਰਦਾਤ ਕਰਦਾ ਤੇ ਫਰਾਰ ਹੋ ਜਾਂਦਾ। ਹੋਰ ਤਾਂ ਹੋਰ ਉਹ ਵਾਰਦਾਤ ਕਰਨ ਉਪਰੰਤ ਏਰੀਏ ਵਿਚ ਘੁੰਮਦਾ ਰਹਿੰਦਾ।
ਸੁੱਖਾ ਕਾਹਲਵਾਂ ਨੇ ਪਹਿਲੀ ਵਾਰਦਾਤ ਕੁਝ ਸਾਲ ਪਹਿਲਾਂ ਪਿੰਡ ਲਿੱਧੜਾਂ ਵਿਚ ਹੀ ਕੀਤੀ। ਰੰਜਿਸ਼ਨ ਸੁੱਖਾ ਨੇ ਸਾਥੀਆਂ ਨਾਲ ਮਿਲ ਕੇ ਜਿਮ ਵਿਚ ਵੜ ਕੇ ਇਕ ਨੌਜਵਾਨ ਦੀ ਸ਼ਰੇਆਮ ਹੱਤਿਆ ਕਰ ਦਿੱਤੀ। ਇਸ ਵਾਰਦਾਤ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਅਪਰਾਧ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਬਣਨ ਦੀ ਚਾਹਤ ਰੱਖਦਾ ਸੀ। ਹੱਤਿਆ ਦੀ ਵਾਰਦਾਤ ਉਪਰੰਤ ਸੁੱਖਾ ਕਾਹਲਵਾਂ ਫਰਾਰ ਹੋਇਆ ਅਤੇ ਅਪਰਾਧਿਕ ਦੇ ਪ੍ਰਵਿਰਤੀ ਵਾਲੇ ਲੋਕਾਂ ਨਾਲ ਜੁੜ ਗਿਆ। ਅਪਰਾਧ ਦੀ ਦੁਨੀਆ ਵਿਚ ਕਦਮ ਰਖਦਿਆਂ ਹੀ ਉਹ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਦੇ ਮਨ ਵਿਚ ਇਕ ਹੀ ਧੁੰਨ ਸਵਾਰ ਹੋ ਗਈ ਕਿ ਅਪਰਾਧ ਦੀ ਦੁਨੀਆ ਵਿਚ ਉਸ ਦਾ ਨਾਂ ਚਮਕਣਾ ਚਾਹੀਦਾ ਹੈ। ਇਸ ਤੋਂ ਬਾਅਦ ਉਸ ਨੇ ਇਕ ਤੋਂ ਬਾਅਦ ਇਕ ਵਾਰਦਾਤਾਂ ਕੀਤੀਆਂ। ਪਹਿਲੀ ਵਾਰਦਾਤ ਤੋਂ ਬਾਅਦ ਉਸ ਨੇ ਵੱਖ-ਵੱਖ ਗੈਂਗਸਟਰਾਂ ਨਾਲ ਮਿਲ ਕੇ ਇਕ-ਦੋ ਨਹੀਂ ਬਲਕਿ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਸੁੱਖਾ ਤੇ ਉਸਦੇ ਸਾਥੀਆਂ ਦੇ ਖਿਲਾਫ ਹਿਸਾਰ, ਬੀਕਾਨੇਰ, ਜਲੰਧਰ, ਫਤਿਹਾਬਾਦ, ਪੰਚਕੂਲਾ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ 3 ਦਰਜਨ ਤੋਂ ਜ਼ਿਆਦਾ ਅਪਰਾਧਿਕ ਕੇਸ ਦਰਜ ਰਹੇ। ਅੱਜ ਸੁੱਖਾ ਦੀ ਪੇਸ਼ੀ ਤੋਂ ਵਾਪਸ ਆਉਂਦਿਆਂ ਪੁਲਸ ਕਸਟਡੀ ਵਿਚ ਹੀ ਹੱਤਿਆ ਕਰ ਦਿੱਤੀ ਗਈ।
ਇੰਸਪੈਕਟਰ ਇੰਦਰਜੀਤ ਅਤੇ ਏ. ਐੱਸ. ਆਈ. ਸ਼ਿਵ ਕੁਮਾਰ ਨਾਲ ਸੀ 36 ਦਾ ਅੰਕੜਾ
ਸੁੱਖਾ ਕਾਹਲਵਾਂ ਲਗਾਤਾਰ ਵਾਰਦਾਤਾਂ ਵਿਚ ਸ਼ਾਮਲ ਹੋਣ ਕਾਰਨ ਪੁਲਸ ਲਈ ਵੀ ਸਿਰਦਰਦ ਬਣਦਾ ਜਾ ਰਿਹਾ ਸੀ। ਉਸ ਨੂੰ ਫੜਨ ਲਈ ਪੁਲਸ ਲਗਾਤਾਰ ਜਾਲ ਵਿਛਾ ਰਹੀ ਸੀ। ਉਸ ਨੂੰ ਪਹਿਲਾਂ ਇੰਸਪੈਕਟਰ ਇੰਦਰਜੀਤ ਸਿੰਘ ਤੇ ਐੱਸ. ਆਈ. ਸ਼ਿਵ ਕੁਮਾਰ ਨੇ ਫੜਿਆ ਪਰ ਉਹ ਫਿਰ ਭੱਜ ਗਿਆ। ਲਗਾਤਾਰ ਵਾਰਦਾਤਾਂ ਕਰਨ ਅਤੇ ਇੰਸਪੈਕਟਰ ਇੰਦਰਜੀਤ ਸਿੰਘ ਦੀ ਟੀਮ ਦੇ ਉਸ ਨੂੰ ਫੜਨ ਦੀ ਲੁਕਣ-ਮੀਟੀ ਦੌਰਾਨ ਸੁੱਖਾ ਕਾਹਲਵਾਂ ਦਾ ਇੰਸਪੈਕਟਰ ਇੰਦਰਜੀਤ ਤੇ ਐੱਸ. ਆਈ. ਸ਼ਿਵ ਕੁਮਾਰ ਨਾਲ 36 ਦਾ ਅੰਕੜਾ ਹੋ ਗਿਆ ਸੀ। ਸੁੱਖਾ ਇੰਨਾ ਨਿਡਰ ਸੀ ਕਿ ਵਾਰਦਾਤ ਕਰਨ ਤੋਂ ਬਾਅਦ ਖੁਦ ਫੋਨ ਕਰਦਾ ਅਤੇ ਵਾਰਦਾਤ ਵਾਲੇ ਇਲਾਕੇ ਵਿਚ ਹੀ ਘੁੰਮਦਾ ਰਹਿੰਦਾ। ਇਸੇ ਦੌਰਾਨ ਸੁੱਖਾ ਕਾਹਲਵਾਂ ਨੇ ਇੰਦਰਜੀਤ ਸਿੰਘ 'ਤੇ ਹਮਲਾ ਕਰਨ ਤੱਕ ਦੀ ਯੋਜਨਾ ਬਣਾਈ। ਪਹਿਲਾਂ ਵੀ ਖੁਲਾਸਾ ਹੋ ਚੁੱਕਾ ਹੈ ਕਿ ਉਹ ਇੰਸਪੈਕਟਰ ਇੰਦਰਜੀਤ 'ਤੇ ਹਮਲਾ ਕਰਨ ਲਈ ਯੂ. ਪੀ. ਤੋਂ ਗੈਰ-ਕਾਨੂੰਨੀ ਢੰਗ ਨਾਲ ਏ. ਕੇ. 47 ਤੱਕ ਖਰੀਦਣ ਚਲਾ ਗਿਆ ਸੀ। ਸੁੱਖੇ ਤੇ ਉਕਤ ਪੁਲਸ ਅਧਿਕਾਰੀਆਂ ਦਰਮਿਆਨ ਫੋਨ 'ਤੇ ਜ਼ਰੂਰ ਤਿੱਖੀ ਗੱਲਬਾਤ ਹੁੰਦੀ ਰਹੀ। ਅਖੀਰ ਵਿਚ ਸੁੱਖੇ ਨੂੰ ਫੜਿਆ ਵੀ ਇੰਸਪੈਕਟਰ ਇੰਦਰਜੀਤ ਅਤੇ ਐੱਸ. ਆਈ. ਸ਼ਿਵ ਕੁਮਾਰ ਨੇ।
ਮਰਿਆ ਸਮਝ ਕੇ ਨਹਿਰ ਵਿਚ ਸੁੱਟਿਆ ਫਿਰ ਵੀ ਬਚ ਗਿਆ ਸੀ
ਖੌਫ ਦਾ ਦੂਜਾ ਨਾਂ ਸੁੱਖਾ ਕਾਹਲਵਾਂ ਦੇ ਅਪਰਾਧਿਕ ਲਿੰਕ ਸਿਰਫ ਪੰਜਾਬ ਹੀ ਨਹੀਂ, ਸਗੋਂ ਹਿਸਾਰ, ਰਾਜਸਥਾਨ, ਯੂ. ਪੀ. ਤੇ ਹੋਰਨਾਂ ਰਾਜਾਂ ਵਿਚ ਵੀ ਸਨ। ਉਹ ਜਿਥੋਂ ਵੀ ਲੰਘਦਾ, ਲੁੱਟ ਤੇ ਡਾਕੇ ਮਾਰਨ ਦੀ ਵਾਰਦਾਤ ਕਰਦਾ। ਜੁਲਾਈ 2012 ਵਿਚ ਹਿਸਾਰ ਵਿਚ ਉਸ ਨੇ ਸਾਥੀਆਂ ਸਮੇਤ 4 ਕਿਲੋ ਸੋਨਾ ਤੇ 2 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਕੀਤੀ। ਇਸ ਤੋਂ ਬਾਅਦ ਸਤੰਬਰ ਮਹੀਨੇ ਵਿਚ ਜਦੋਂ ਵਾਰਦਾਤ ਟ੍ਰੇਸ ਹੋਈ ਤਾਂ ਮੁਲਜ਼ਮ ਯਾਮਿਨ ਨੇ ਖੁਲਾਸਾ ਕੀਤਾ ਕਿ ਉਸ ਨੇ ਸੁੱਖੇ ਨੂੰ ਮਾਰ ਕੇ ਨਹਿਰ ਵਿਚ ਸੁੱਟ ਦਿੱਤਾ ਹੈ ਪਰ ਉਹ ਬਚ ਗਿਆ। ਉਸ ਦਾ ਉਥੇ ਹੀ ਇਲਾਜ ਹੋਇਆ ਪਰ ਜਦੋਂ ਪੁਲਸ ਉਸ ਨੂੰ ਫੜਨ ਪਹੁੰਚੀ ਤਾਂ ਉਹ ਉਥੋਂ ਵੀ ਖਿਸਕ ਗਿਆ। ਸੁੱਖੇ ਨੂੰ ਫਿਰ ਜਲੰਧਰ ਦਿਹਾਤੀ ਪੁਲਸ ਨੇ ਗ੍ਰਿਫਤਾਰ ਕੀਤਾ ਸੀ।
ਫੇਸਬੁੱਕ ਐਡਿਕਟ ਸੀ ਸੁੱਖਾ ਕਾਹਲਵਾਂ
ਆਮ ਨੌਜਵਾਨਾਂ ਵਾਂਗ ਸੁੱਖਾ ਕਾਹਲਵਾਂ ਵੀ ਫੇਸਬੁੱਕ ਐਡਿਕਟ ਸੀ। ਉਹ ਜੇਲ ਵਿਚ ਹੋਵੇ ਜਾਂ ਕਿਤੇ ਹੋਰ, ਆਪਣੀ ਫੋਟੋ ਅਪਡੇਟ ਕਰਦਾ ਰਹਿੰਦਾ ਸੀ।
ਹਰੇਕ ਫੋਟੋ ਵਿਚ ਉਸਦੇ ਹੱਥਾਂ ਵਿਚ ਵੱਖਰੇ ਹਥਿਆਰ ਹੀ ਨਜ਼ਰ ਆਉਂਦੇ। ਉਸ ਦੀ ਨਿਡਰਦਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਉਹ ਜੇਲ ਵਿਚ ਹੁੰਦਾ ਤਾਂ ਵੀ ਉਸ ਦੀ ਫੋਟੋ ਫੇਸਬੁੱਕ 'ਤੇ ਅਪਡੇਟ ਹੁੰਦੀ ਰਹਿੰਦੀ। ਫੇਸਬੁੱਕ 'ਤੇ ਤਾਂ ਉਸ ਦੀਆਂ ਕਈ ਸੈਲਫੀਜ਼ ਵੀ ਅਪਲੋਡ ਕੀਤੀਆਂ ਦੱਸੀਆਂ ਗਈਆਂ ਹਨ।
ਅਖਬਾਰਾਂ 'ਚ ਆਉਣ ਦਾ ਸ਼ੌਕੀਨ ਸੀ
ਮੁਲਜ਼ਮਾਂ ਵਿਚ ਸੁੱਖੇ ਦੇ ਨਾਂ ਦਾ ਖੌਫ ਸੀ ਪਰ ਉਸ ਦੀ ਮਾਨਸਿਕਤਾ ਇਸੇ ਗੱਲ ਤੋਂ ਪਤਾ ਲੱਗਦੀ ਹੈ ਕਿ ਉਹ ਖੁਦ ਚਾਹੁੰਦਾ ਸੀ ਕਿ ਉਸ ਦੀਆਂ ਫੋਟੋਆਂ ਜ਼ਿਆਦਾ ਤੋਂ ਜ਼ਿਆਦਾ ਅਖਬਾਰਾਂ ਵਿਚ ਆਉਣ ਅਤੇ ਉਸ ਦੀ ਪਬਲੀਸਿਟੀ ਹੋਵੇ।
ਲੋਕ ਉਸ ਤੋਂ ਡਰਨ, ਉਸ ਦੇ ਨਾਂ ਦਾ ਖੌਫ ਹੋਵੇ। ਅਖਬਾਰਾਂ ਵਿਚ ਪਬਲੀਸਿਟੀ ਲਈ ਉਹ ਸੂਚਨਾਵਾਂ ਕਿਸੇ ਨਾ ਕਿਸੇ ਤਰ੍ਹਾਂ ਪ੍ਰੈੱਸ ਤੱਕ ਪਹੁੰਚਾ ਦਿੰਦਾ ਸੀ।
ਜਲੰਧਰ ਪੁਲਸ ਨੇ ਕੀਤੀ ਕਈ ਜਗ੍ਹਾ ਛਾਪੇਮਾਰੀ
ਜੇ ਸ਼ਹਿਰ ਦੀ ਗੈਂਗਵਾਰ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਸੁੱਖਾ ਕਾਹਲਵਾਂ ਦਲਜੀਤ ਸਿੰਘ ਭਾਣਾ ਗੈਂਗ ਨਾਲ ਜੁੜਿਆ ਹੋਇਆ ਸੀ, ਜਿਸ ਕਾਰਨ ਉਸ ਦੀ ਦੂਜੇ ਗਰੁੱਪ ਨਾਲ ਟਸਲ ਸੀ। ਬਾਅਦ ਦੁਪਹਿਰ ਜਦੋਂ ਉਸ ਦੀ ਹੱਤਿਆ ਦੀ ਖਬਰ ਸਾਹਮਣੇ ਆਈ ਤਾਂ ਕਮਿਸ਼ਨਰੇਟ ਪੁਲਸ ਹਰਕਤ ਵਿਚ ਆਈ। ਮਾਮਲਾ ਪੁਲਸ ਕਸਟਡੀ ਵਿਚ ਹੱਤਿਆ ਦਾ ਹੈ ਤਾਂ ਪੁਲਸ ਪਾਰਟੀਆਂ ਨੇ ਤੁਰੰਤ ਸੁੱਖੇ ਦੇ ਸੰਪਰਕ ਵਿਚ ਅਤੇ ਉਸਦੇ ਵਿਰੋਧੀ ਗਰੁੱਪਾਂ ਦੇ ਮੈਂਬਰਾਂ ਦੀ ਪਛਾਣ ਕਰਕੇ ਤੁਰੰਤ ਛਾਪੇਮਾਰੀ ਕਰਨ ਦੀਆਂ ਹਦਾਇਤਾਂ ਦਿੱਤੀਆਂ। ਪਤਾ ਲੱਗਾ ਹੈ ਕਿ ਪੁਲਸ ਟੀਮ ਨੇ ਮਿੱਠੂ ਬਸਤੀ ਤੇ ਬਸਤੀ ਬਾਵਾ ਖੇਲ ਇਲਾਕੇ ਵਿਚ ਵੀ ਰੇਡ ਕੀਤੀ ਪਰ ਕਈ ਲੋਕ ਵਾਰਦਾਤ ਤੋਂ ਪਹਿਲਾਂ ਹੀ ਘਰਾਂ ਨੂੰ ਤਾਲੇ ਲਗਾ ਕੇ ਫਰਾਰ ਹੋਏ ਦੱਸੇ ਜਾ ਰਹੇ ਹਨ।
ਪੁਲਸ ਦੀ ਭਰੋਸੇਯੋਗਤਾ 'ਤੇ ਲੱਗਾ ਸਵਾਲੀਆ ਨਿਸ਼ਾਨ
ਨੈਸ਼ਨਲ ਹਾਈਵੇ -1 'ਤੇ ਜਿਸ ਤਰ੍ਹਾਂ ਫਿਲਮੀ ਅੰਦਾਜ ਵਿਚ ਗੈਂਗਸਟਰ ਸੁੱਖਾ ਕਾਹਲਵਾਂ ਦਾ ਮਰਡਰ ਹੋਇਆ ਉਸ ਨਾਲ ਪੁਲਸ ਦੀ ਭਰੋਸੇਯੋਗਤਾ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਜਾਣਕਾਰ ਕਹਿੰਦੇ ਹਨ ਕਿ ਜੇਕਰ ਇੰਨੀ ਹਥਿਆਰਬੰਦ ਪੁਲਸ ਫੋਰਸ ਵਿਚ ਇਕ ਵਿਅਕਤੀ ਸੁਰੱਖਿਅਤ ਨਹੀਂ ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਬੇਸ਼ੱਕ ਸੁੱਖਾ ਕਾਹਲਵਾਂ ਇਕ ਗੈਂਗਸਟਰ ਸੀ ਪਰ ਸੀ ਤਾਂ ਪੁਲਸ ਦੀ ਗ੍ਰਿਫਤ ਵਿਚ। ਜਿਸ ਢੰਗ ਨਾਲ ਅਪਰਾਧੀਆਂ ਨੇ ਨੈਸ਼ਨਲ ਹਾਈਵੇ 'ਤੇ ਪੁਲਸ ਦੀ ਗੱਡੀ ਨੂੰ ਰੋਕਿਆ ਅਤੇ ਪੁਲਸ ਕਰਮੀਆਂ ਸਾਹਮਣੇ ਘਟਨਾ ਨੂੰ ਅੰਜਾਮ ਦਿੱਤਾ ਉਸ ਨਾਲ ਉੱਚ ਪੁਲਸ ਪ੍ਰਸ਼ਾਸਨ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਦੂਜਾ ਫੇਲੀਅਰ ਇਹ ਰਿਹਾ ਕਿ ਗੈਂਗਸਟਰ ਵਲੋਂ ਘਟਨਾ ਦੀ ਪਲਾਨਿੰਗ ਪਿਛਲੇ ਦਿਨਾਂ ਤੋਂ ਬਣ ਰਹੀ ਸੀ। ਪੁਲਸ ਦਾ ਸੂਚਨਾ ਤੰਤਰ ਇੰਨਾ ਕਮਜ਼ੋਰ ਰਿਹਾ ਕਿ ਉਨ੍ਹਾਂ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ।
 
Top