ਨਾਟਕੀ ਅੰਦਾਜ਼ 'ਚ ਭੋਲਾ ਅਦਾਲਤ 'ਚ ਪੇਸ਼

[JUGRAJ SINGH]

Prime VIP
Staff member
ਜਲੰਧਰ, (ਪ੍ਰੀਤ)-ਸਸਪੈਂਡ ਹੋਣ ਦੇ ਡਰੋਂ ਜਲੰਧਰ ਦਿਹਾਤੀ ਪੁਲਸ ਨੇ ਡਰੱਗਜ਼ ਰੈਕੇਟ ਦੇ ਕਿੰਗਪਿਨ ਸਾਬਕਾ ਡੀ. ਐੱਸ. ਪੀ. ਜਗਦੀਸ਼ ਸਿੰਘ ਭੋਲਾ ਨੂੰ ਫਿਲਮੀ ਸਟਾਈਲ ਵਿਚ ਅਦਾਲਤ ਵਿਚ ਪੇਸ਼ ਕੀਤਾ ਅਤੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ। ਪੁਲਸ ਨੇ ਭੋਲਾ ਨੂੰ ਮੀਡੀਆ ਤੋਂ ਬਚਾਉਣ ਲਈ ਨਾਟਕੀ ਅੰਦਾਜ਼ ਨਾਲ ਅਦਾਲਤ 'ਚ ਲਿਆਂਦਾ ਅਤੇ ਚੋਰੀ-ਛਿਪੇ ਢੰਗ ਨਾਲ ਵਾਪਸ ਲੈ ਗਏ। ਬੁੱਧਵਾਰ ਨੂੰ ਜਗਦੀਸ਼ ਭੋਲਾ, ਜਗਜੀਤ ਸਿੰਘ ਚਾਹਲ ਅਤੇ ਬਿੱਟੂ ਔਲਖ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕਰੀਬ ਇਕ ਹਫਤੇ ਤੋਂ ਜਗਦੀਸ਼ ਭੋਲਾ ਅਤੇ ਉਸਦੇ ਸਾਥੀ ਜਲੰਧਰ ਦਿਹਾਤੀ ਪੁਲਸ ਦੀ ਗ੍ਰਿਫਤ ਵਿਚ ਹਨ। ਬੀਤੇ ਦਿਨੀਂ ਬਿੱਟੂ ਔਲਖ ਅਤੇ ਜਗਜੀਤ ਸਿੰਘ ਚਾਹਲ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਗਿਆ। ਅੱਜ ਜਗਦੀਸ਼ ਭੋਲਾ ਦਾ ਪੁਲਸ ਰਿਮਾਂਡ ਖਤਮ ਹੋਇਆ। ਪੁਲਸ ਨੇ ਜਗਦੀਸ਼ ਭੋਲਾ ਨੂੰ ਮੀਡੀਆ ਤੋਂ ਦੂਰ ਰੱਖਣ ਲਈ ਫਿਲਮੀ ਢੰਗ ਵਰਤਿਆ। ਦੱਸਣਯੋਗ ਹੈ ਕਿ ਸੀਨੀਅਰ ਅਫਸਰਾਂ ਦੇ ਸਪੱਸ਼ਟ ਨਿਰਦੇਸ਼ ਹਨ ਕਿ ਜਗਦੀਸ਼ ਭੋਲਾ ਮੀਡੀਆ ਨੂੰ ਜੇਕਰ ਕੋਈ ਬਿਆਨ ਦਿੰਦਾ ਹੈ ਤਾਂ ਉਸ ਲਈ ਜ਼ਿੰਮੇਦਾਰ ਉਸ ਦੇ ਨਾਲ ਤਾਇਨਾਤ ਪੁਲਸ ਮੁਲਾਜ਼ਮ ਹਣਗੇ। ਇਸ ਲਈ ਸਸਪੈਂਡ ਹੋਣ ਤੋਂ ਬਚਣ ਲਈ ਪੁਲਸ ਅਫਸਰ ਇਕ ਵਿਅਕਤੀ ਨੂੰ ਮੂੰਹ ਢਕ ਕੇ ਪੁਲਸ ਦੀ ਗੱਡੀ ਵਿਚ ਪੂਰੀ ਸੁਰੱਖਿਆ 'ਚ ਅਦਾਲਤ ਲਿਆਏ। ਪੁਲਸ ਫੋਰਸ ਇੰਝ ਤਾਇਨਾਤ ਕੀਤੀ ਗਈ ਕਿ ਉਹ ਜਗਦੀਸ਼ ਭੋਲਾ ਹੀ ਲੱਗੇ। ਮੀਡੀਆ ਦਾ ਧਿਆਨ ਵੰਡਾ ਦੂਜੀ ਟੀਮ ਨੇ ਜਗਦੀਸ਼ ਭੋਲਾ ਨੂੰ ਦੂਜੇ ਰਸਤਿਓਂ ਲਿਆ ਕੇ ਅਦਾਲਤ ਵਿਚ ਪੇਸ਼ ਕੀਤਾ ਅਤੇ 1 ਦਿਨ ਦਾ ਰਿਮਾਂਡ ਲੈ ਕੇ ਤੁਰੰਤ ਵਾਪਸ ਪਰਤ ਗਈ। ਉਧਰ, 6 ਦਿਨ ਦਾ ਪੁਲਸ ਰਿਮਾਂਡ ਪੂਰਾ ਹੋਣ ਦੇ ਬਾਵਜੂਦ ਪੁਲਸ ਅਫਸਰ ਕੁਝ ਕਹਿਣ ਲਈ ਤਿਆਰ ਨਹੀਂ ਹਨ। ਜਲੰਧਰ ਦਿਹਾਤੀ ਦੇ ਐੱਸ.ਐੱਸ.ਪੀ. ਜਸਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਦੇ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
 
Top