ਮੇਰਠ ਜੇਲ 'ਚ ਕੈਦੀਆਂ ਨੇ ਲਾਈ ਅੱਗ

Android

Prime VIP
Staff member
ਜੇਲ ਕਰਮਚਾਰੀਆਂ ਨਾਲ ਸੰਘਰਸ਼
ਕੈਦੀਆਂ 'ਤੇ ਕਾਬੂ ਪਾਉਣ ਲਈ ਫਾਇਰਿੰਗ

ਮੇਰਠ:- ਉਤਰ ਪ੍ਰਦੇਸ਼ ਦੇ ਮੇਰਠ ਜ਼ਿਲਾ ਜੇਲ ਵਿਚ ਕਥਿਤ ਤੌਰ 'ਤੇ ਇਕ ਕੈਦੀ ਦੀ ਕੁੱਟਮਾਰ ਕੀਤੇ ਜਾਣ ਦੇ ਵਿਰੋਧ ਵਿਚ ਅੱਜ ਕੈਦੀਆਂ ਨੇ ਬੈਰਕਾਂ ਵਿਚ ਅੱਗ ਲਗਾ ਦਿੱਤੀ। ਜਿਸ ਤੋਂ ਬਾਅਦ ਜੇਲ ਕਰਮਚਾਰੀਆਂ ਅਤੇ ਕੈਦੀਆਂ ਦਰਮਿਆਨ ਹੋਏ ਸੰਘਰਸ਼ ਵਿਚ 9 ਵਿਅਕਤੀ ਜ਼ਖਮੀ ਹੋ ਗਏ।
ਇਸ ਤੋਂ ਬਾਅਦ ਸਥਿਤੀ ਨੂੰ ਕਾਬੂ ਵਿਚ ਕਰਨ ਲਈ ਪੁਲਸ ਨੂੰ ਹਵਾ ਵਿਚ ਗੋਲੀਆਂ ਵੀ ਚਲਾਉਣੀਆਂ ਪਈਆਂ। ਜ਼ਖਮੀਆਂ ਵਿਚ ਜੇਲਰ ਅਤੇ ਉਪ ਜੇਲਰ ਵੀ ਸ਼ਾਮਲ ਹੈ।
ਪੁਲਸ ਨੇ ਦੱਸਿਆ ਕਿ ਕੈਦੀਆਂ ਦੀ ਇਕ ਧਿਰ ਨੇ ਗੈਸ ਸਿਲੰਡਰਾਂ ਨਾਲ ਬੈਠਕਾਂ ਵਿਚ ਅੱਗ ਲਗਾ ਦਿੱਤੀ ਅਤੇ ਕਈ ਜੇਲ ਕਰਮਚਾਰੀਆਂ ਨੂੰ ਕੁੱਟ ਕੁੱਟ ਕੇ ਜ਼ਖਮੀ ਕਰ ਦਿੱਤਾ।
ਇਸ ਦੌਰਾਨ 9 ਕੈਦੀ ਵੀ ਜ਼ਖਮੀ ਹੋ ਗਏ। ਹਾਲਾਤ ਉਸ ਸਮੇਂ ਵਿਸਫੋਟਕ ਹੋ ਗਏ ਜਦੋਂ ਜੇਲ ਵਿਚ ਫੈਲੀ ਇਸ ਹਫੜਾ-ਦਫੜੀ ਦਰਮਿਆਨ ਕੈਦੀਆਂ ਨੇ ਜੇਲ ਦੀ ਕੰਧ ਟੱਪ ਕੇ ਅਤੇ ਮੁੱਖ ਦਰਵਾਜ਼ੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਪੁਲਸ ਨੂੰ ਹਵਾ ਵਿਚ ਗੋਲੀਆਂ ਚਲਾਉਣੀਆਂ ਗਈਆਂ। ਐੱਸ. ਐੱਸ. ਪੀ. ਕੇ. ਸਤਿਆਨਾਰਾîਇਣ ਨੇ ਦੱਸਿਆ ਕਿ ਸੁਰੱਖਿਆ ਦੇ ਨਜ਼ਰੀਏ ਨਾਲ ਹਵਾਈ ਫਾîਇਰਿੰਗ ਵਿਚ ਰਬੜ ਦੀਆਂ ਗੋਲੀਆਂ ਇਸਤੇਮਾਲ ਕੀਤੀਆਂ ਗਈਆਂ।
 
Top