Punjab News ਭਾਈ ਲਾਲ ਸਿੰਘ ਨਾਭਾ ਜੇਲ ਤੋਂ ਰਿਹਾਅ ਹੋ ਕੇ ਪਹੁੰਚ&#2

[JUGRAJ SINGH]

Prime VIP
Staff member


ਮੋਹਾਲੀ, (ਪਰਦੀਪ ਹੈਪੀ) - ਨਾਭਾ ਜੇਲ ਵਿਚ ਨਜ਼ਰਬੰਦ ਭਾਈ ਲਾਲ ਸਿੰਘ ਜਿਸ ਨੂੰ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਸ਼ੁਰੂ ਕੀਤੇ ਗਏ ਅੰਦੋਲਨ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਰਿਹਾਅ ਕਰ ਦਿੱਤਾ ਗਿਆ। ਭਾਈ ਲਾਲ ਸਿੰਘ ਨੇ ਸੋਹਾਣਾ ਸਥਿਤ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮੱਥਾ ਟੇਕਿਆ, ਉਪਰੰਤ ਉਹ ਪੰਥਕ ਨੁਮਾਇੰਦਿਆਂ ਨਾਲ ਗੁਰਦੁਆਰਾ ਅੰਬ ਸਾਹਿਬ ਭਾਈ ਗੁਰਬਖਸ ਸਿੰਘ ਦਾ ਹਾਲ-ਚਾਲ ਪੁੱਛਣ ਲਈ ਪਹੁੰਚੇ, ਜਿੱਥੇ ਐਡਵੋਕੇਟ ਹਰਪਾਲ ਸਿੰਘ ਚੀਮਾ, ਭਾਈ ਆਰ. ਪੀ. ਸਿੰਘ, ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ, ਭਾਈ ਅਮਰੀਕ ਸਿੰਘ ਅਜਨਾਲਾ, ਗੁਰਨਾਮ ਸਿੰਘ ਸਿੱਧੂ, ਫੈਡਰੇਸ਼ਨ ਨੇਤਾ ਕਰਨੈਲ ਸਿੰਘ ਪੀਰ ਮੁਹੰਮਦ, ਐਡਵੋਕੇਟ ਅਮਰ ਸਿੰਘ ਚਹਿਲ, ਭਾਈ ਮੋਹਕਮ ਸਿੰਘ ਸਹਿਤ ਪੰਥਕ ਨੇਤਾਵਾਂ ਨੇ ਭਾਈ ਲਾਲ ਸਿੰਘ ਦਾ ਸੁਆਗਤ ਕੀਤਾ। ਕਪੂਰਥਲਾ ਜ਼ਿਲੇ ਦੇ ਪਿੰਡ ਅਟੱਲਗੜ੍ਹ ਦੇ ਭਾਈ ਲਾਲ ਸਿੰਘ ਨੇ 23 ਸਾਲ ਦੇ ਕਰੀਬ ਜੇਲ ਵਿਚ ਗੁਜ਼ਾਰੇ। ਇਸ ਤੋਂ ਪਹਿਲਾਂ ਵੀ ਕਈ ਵਾਰ ਪੈਰੋਲ 'ਤੇ ਬਾਹਰ ਆ ਚੁੱਕੇ ਹਨ।
ਤਿੰਨ ਪੰਥਕ ਨੇਤਾਵਾਂ ਨੇ ਦੇਰ ਰਾਤ ਤੱਕ ਕੀਤੀ ਬੁੜੈਲ ਜੇਲ ਵਿਚ ਕਾਗਜ਼ੀ ਕਾਰਵਾਈ ਪੂਰੀ : ਚੰਡੀਗੜ੍ਹ ਦੇ ਸੈਕਟਰ-45 ਵਿਖੇ ਸਥਿਤ ਬੁੜੈਲ ਜੇਲ ਵਿਚ ਨਜ਼ਰਬੰਦ ਭਾਈ ਲਖਵਿੰਦਰ ਸਿੰਘ ਵਾਸੀ ਗੁਰੂ ਨਾਨਕ ਨਗਰ, ਗੁਰਬਖਸ਼ ਕਾਲੋਨੀ ਪਟਿਆਲਾ, ਭਾਈ ਸਮਸ਼ੇਰ ਸਿੰਘ ਵਾਸੀ ਉਕਸੀ ਜੱਟਾਂ ਰਾਜਪੁਰਾ ਜ਼ਿਲਾ ਪਟਿਆਲਾ ਅਤੇ ਭਾਈ ਗੁਰਮੀਤ ਸਿੰਘ ਵਾਸੀ ਰਾਏਪੁਰ ਗੁਰੂ ਨਾਨਕ ਨਗਰ ਪਟਿਆਲਾ ਨੂੰ ਰਿਹਾਅ ਕਰਨ ਲਈ ਸਰਕਾਰ ਵਲੋਂ ਦੇਰ ਰਾਤ ਤੱਕ ਕਾਗਜ਼ੀ ਕਾਰਵਾਈ ਚਲਦੀ ਰਹੀ ਅਤੇ ਸੂਤਰਾਂ ਮੁਤਾਬਕ ਬੁੜੈਲ ਜੇਲ ਵਿਚ ਪੰਥਕ ਨੇਤਾ ਭਾਈ ਮੋਹਕਮ ਸਿੰਘ, ਐਡਵੋਕੇਟ ਅਮਰ ਸਿੰਘ ਚਹਿਲ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਕਾਗਜ਼ੀ ਕਾਰਵਾਈ ਕਰਨ ਵਿਚ ਜੁਟੇ ਰਹੇ। ਸੂਤਰਾਂ ਮੁਤਾਬਿਕ ਇਨ੍ਹਾਂ ਤਿੰਨ ਸਿੱਖ ਕੈਦੀਆਂ ਨੂੰ ਆਉਂਦੇ ਕਿਸੇ ਵੀ ਪਲ ਰਿਹਾਅ ਕਰਨ ਦੀ ਪੂਰੀ ਸੰਭਾਵਨਾ ਹੈ, ਜਦਕਿ ਭਾਈ ਗੁਰਦੀਪ ਸਿੰਘ ਖਹਿਰਾ ਅਤੇ ਵਰਿਆਮ ਸਿੰਘ ਨੂੰ ਵੀ ਸਰਕਾਰ ਵਲੋਂ ਰਿਹਾਅ ਕਰਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜ਼ਿਕਰਯੋਗ ਹੈ ਕਿ ਭੁੱਖ ਹੜਤਾਲ 'ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਹਨ ਕਿ 6 ਦੇ 6 ਸਿੱਖ ਕੈਦੀਆਂ ਨੂੰ ਰਿਹਾਅ ਕੀਤੇ ਜਾਣ ਤੱਕ ਇਹ ਸੰਘਰਸ਼ ਜਾਰੀ ਰਹੇਗਾ।

 
Top