ਨਛੱਤਰ ਗਿੱਲ ਨੂੰ ਭੇਜਿਆ ਜੇਲ

[JUGRAJ SINGH]

Prime VIP
Staff member
ਲੁਧਿਆਣਾ, (ਸਲੂਜਾ) - ਜਬਰ-ਜ਼ਨਾਹ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਗਾਇਕ ਨਛੱਤਰ ਗਿੱਲ, ਚਰਨਦੀਪ ਸਿੰਘ ਚੰਨੀ ਅਤੇ ਜਗਦੀਪ ਸਿੰਘ ਸੋਹੀ ਨੂੰ ਪੀ. ਏ. ਯੂ. ਦੀ ਪੁਲਸ ਨੇ ਅੱਜ ਡਿਊਟੀ ਮੈਜਿਸਟਰੇਟ ਦੀ ਕੋਰਟ ਵਿਚ ਪੇਸ਼ ਕੀਤਾ। ਮਾਣਯੋਗ ਜੱਜ ਨੇ ਇਨ੍ਹਾਂ ਤਿੰਨਾਂ ਕਥਿਤ ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਸ ਮਾਮਲੇ ਵਿਚ ਇਕ ਹੋਰ ਦੋਸ਼ੀ ਰਾਜਾ ਨੂੰ ਅਜੇ ਤੱਕ ਪੁਲਸ ਨੇ ਗ੍ਰਿਫਤਾਰ ਨਹੀਂ ਕੀਤਾ ਹੈ।

 
Top