ਪਾਕਿ ‘ਚ ਮਨੁੱਖੀ ਮਾਸ ਖਾਣ ਦੇ ਦੋਸ਼ ਵਿਚ 3 ਗ੍ਰਿਫਤਾਰ

ਇਸਲਾਮਾਬਾਦ, 4 ਅਪ੍ਰੈਲ (ਭਾਸ਼ਾ)¸ ਪਾਕਿਸਤਾਨੀ ਪੁਲਸ ਨੇ ਦੋ ਔਰਤਾਂ ਸਮੇਤ 3 ਲੋਕਾਂ ਨੂੰ ਉਨ੍ਹਾਂ ਦੇ ਘਰ ਤੋਂ ਇਕ ਔਰਤ ਦੀ ਕਾਫੀ ਖਰਾਬ ਹੋਈ ਲਾਸ਼ ਬਰਾਮਦ ਹੋਣ ‘ਤੇ ਮਨੁੱਖੀ ਮਾਸ ਖਾਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ।ਮੀਡੀਆ ਵਿਚ ਆਈਆਂ ਖਬਰਾਂ ਵਿਚ ਦੱਸਿਆ ਗਿਆ ਹੈ ਕਿ ਪੰਜਾਬ ਸੂਬੇ ਵਿਚ ਮੁਲਤਾਨ ਕੋਲ ਕਾਹਵਰ ਕਾਲਨ ਪਿੰਡ ਵਿਚ ਪੁਲਸ ਨੇ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ 24 ਸਾਲਾ ਸਾਇਰਾ ਪ੍ਰਵੀਨ ਨੂੰ ਦਫਨਾਏ ਜਾਣ ਤੋਂ ਇਕ ਦਿਨ ਬਾਅਦ ਉਸ ਦੀ ਕਬਰ ਪੁੱਟੀ ਹੋਈ ਸੀ ਜਿਸ ਵਿਚੋਂ ਲਾਸ਼ ਗਾਇਬ ਸੀ। ਪਰਿਵਾਰ ਵਾਲਿਆਂ ਨੇ ਪੁਲਸ ਕੋਲ ਕੇਸ ਦਰਜ ਕਰਵਾਇਆ। ਪੁਲਸ ਦੀ ਜਾਂਚ ਵਿਚ ਪਤਾ ਲੱਗਾ ਕਿ ਆਰਿਫ ਉਰਫ ਅਫਲ ਨਾਂ ਦੇ ਇਕ ਵਿਅਕਤੀ ਨੂੰ ਸ਼ਨੀਵਾਰ ਦੀ ਰਾਤ ਕਬਰਗਾਹ ਵਿਚ ਕਹੀ ਨਾਲ ਘੁੰਮਦੇ ਦੇਖਿਆ ਗਿਆ ਸੀ। ਪੁਲਸ ਨੇ ਆਰਿਫ ਦੇ ਘਰ ਛਾਪਾ ਮਾਰਿਆ ਅਤੇ ਇਕ ਬੰਦ ਕਮਰੇ ਦਾ ਤਾਲਾ ਖੋਲ੍ਹਣ ‘ਤੇ ਉਥੋਂ ਸਾਇਰਾ ਦੀ ਲਾਸ਼ ਮਿਲੀ ਜਿਸ ਵਿਚੋਂ ੋਇਕ ਪੈਰ ਗਾਇਬ ਸੀ। ਪੁਲਸ ਨੇ ਦੇਖਿਆ ਕਿ ਦੂਜੇ ਕਮਰੇ ਵਿਚ ਉਸ ਮੀਟ ਨੂੰ ਪਕਾਇਆ ਜਾ ਰਿਹਾ ਸੀ। ਪੁਲਸ ਨੇ ਮੌਕੇ ਤੋਂ ਹੋਰ ਸਾਮਾਨ ਵੀ ਬਰਾਮਦ ਕੀਤਾ ਅਤੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ।
 
Top