ਪੁਲਸ ਮੁਲਾਜ਼ਮਾਂ ਵਲੋਂ ਔਰਤ ਨਾਲ ਕੁੱਟਮਾਰ, ਹੰਗਾਮ&#262

[JUGRAJ SINGH]

Prime VIP
Staff member
ਬਠਿੰਡਾ (ਬਲਵਿੰਦਰ)- ਪਿੰਡ ਫੂਸ ਮੰਡੀ ਦੇ ਲੋਕਾਂ ਨੇ ਅੱਜ ਥਾਣਾ ਕੋਟਫੱਤਾ ਦਾ ਘਿਰਾਓ ਕੀਤਾ, ਜੋ ਦੋਸ਼ ਲਗਾ ਰਹੇ ਸਨ ਕਿ ਇਕ ਆਸ਼ਾ ਵਰਕਰ ਵਿਰੁੱਧ ਚੋਰੀ ਦਾ ਝੂਠਾ ਮੁਕੱਦਮਾ ਦਰਜ ਕਰ ਕੇ ਉਸਦੀ ਨਾਜਾਇਜ਼ ਕੁੱਟਮਾਰ ਕੀਤੀ ਗਈ। ਜਾਣਕਾਰੀ ਮੁਤਾਬਕ 27 ਦਸੰਬਰ ਨੂੰ ਪਿੰਡ ਫੂਸ ਮੰਡੀ ਦੀ ਆਸ਼ਾ ਵਰਕਰ ਸੁਰਜੀਤ ਕੌਰ ਤੇ ਉਸਦੇ ਪਤੀ ਗੁਰਮੀਤ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਗੁਆਂਢਣ ਆਸ਼ਾ ਵਰਕਰ ਅਮਰਜੀਤ ਕੌਰ ਨੇ ਉਨ੍ਹਾਂ ਦੇ ਘਰ 'ਚ ਦਾਖਲ ਹੋ ਕੇ 8 ਤੋਲੇ ਸੋਨਾ ਚੋਰੀ ਕਰ ਲਿਆ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਮਰਜੀਤ ਕੌਰ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਸੀ।
ਇਸੇ ਸੰਬੰਧ ਵਿਚ ਪਿੰਡ ਫੂਸ ਮੰਡੀ ਦੀ ਪੰਚਾਇਤ ਅਤੇ ਲੋਕਾਂ ਨੇ ਇਕੱਤਰ ਹੋ ਕੇ ਥਾਣਾ ਕੋਟਫੱਤਾ ਦਾ ਘਿਰਾਓ ਕੀਤਾ। ਧਰਨੇ ਵਿਚ ਮੌਜੂਦਾ ਸਰਪੰਚ ਤੋਂ ਇਲਾਵਾ ਸਾਰੇ ਸਾਬਕਾ ਸਰਪੰਚ ਵੀ ਸਨ। ਉਕਤ ਦੇ ਇਕ ਰਿਸ਼ਤੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਅਮਰਜੀਤ ਕੌਰ ਦੀ ਪੁਲਸ ਵਲੋਂ ਭਾਰੀ ਕੁੱਟਮਾਰ ਕੀਤੀ ਗਈ, ਜੋ ਹੁਣ ਚੱਲਣ-ਫਿਰਨ ਤੋਂ ਵੀ ਅਸਮਰੱਥ ਹੈ। ਉਸਨੂੰ ਕਈ ਤਰ੍ਹਾਂ ਦੀਆਂ ਅੰਦਰੂਨੀ ਸੱਟਾਂ ਵੀ ਲੱਗੀਆਂ ਹਨ, ਜਿਸ ਕਾਰਨ ਉਸ ਨੂੰ ਸਿਵਲ ਹਸਪਤਾਲ ਬਠਿੰਡਾ ਦਾਖਲ ਕਰਵਾਉਣਾ ਪਿਆ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਸੁਰਜੀਤ ਕੌਰ ਤੇ ਅਮਰਜੀਤ ਕੌਰ ਦੋਵਾਂ ਨੇ ਆਸ਼ਾ ਵਰਕਰਾਂ ਵਜੋਂ ਪੱਕੇ ਹੋਣ ਦਾ ਕੇਸ ਲਾਇਆ ਹੋਇਆ ਹੈ ਪਰ ਸੁਰਜੀਤ ਕੌਰ ਅਮਰਜੀਤ ਕੌਰ ਨੂੰ ਪਛਾੜਨਾ ਚਾਹੁੰਦੀ ਹੈ ਇਸੇ ਲਈ ਹੀ ਪੁਲਸ ਨਾਲ ਮਿਲੀਭੁਗਤ ਕਰ ਕੇ ਇਹ ਝੂਠਾ ਮਾਮਲਾ ਦਰਜ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਕੱਲ ਤੋਂ ਸੰਘਰਸ਼ ਵਿੱਢ ਦੇਣਗੇ।


 
Top