Punjab News ਮਾਣਕ ਦੀ ਪਤਨੀ ਸਣੇ 5 ਵਿਰੁੱਧ ਕੇਸ ਦਰਜ

[JUGRAJ SINGH]

Prime VIP
Staff member


ਮਾਮਲਾ ਕੁਲਦੀਪ ਮਾਣਕ ਦੀ ਕਬਰ ਪੁੱਟਣ ਦਾ
ਭਗਤਾ ਭਾਈ – ਬੀਤੀ ਰਾਤ ਪਿੰਡ ਜਲਾਲ ਵਿਖੇ ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ ਦੀ ਕਬਰ ਪੁੱਟਣ ਵਾਲਿਆਂ ਨੂੰ ਪੁਲਸ ਨੇ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਸੀ, ਜਿਨ੍ਹਾਂ ਵਿਰੁੱਧ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਐੱਸ. ਐੱਚ. ਓ. ਮਹਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੁਫੈਲ ਮੁਹੰਮਦ ਪੁੱਤਰ ਕਾਕਾ ਦੀਨ ਮੁਸਲਮਾਨ ਦੇ ਬਿਆਨਾਂ ਦੇ ਆਧਾਰ ‘ਤੇ ਗ੍ਰਿਫਤਾਰ ਕੀਤੇ ਸੁਰਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਲੁਧਿਆਣਾ, ਰਾਜਵਿੰਦਰ ਸਿੰਘ ਪੁੱਤਰ ਮੱਲ ਸਿੰਘ ਵਾਸੀ ਰਾਏ ਖਾਨਾ, ਬਿੰਦਰ ਰਾਮ ਪੁੱਤਰ ਸੇਵਕ ਰਾਮ ਵਾਸੀ ਉਗੋਕੇ ਅਤੇ ਗੁਰਦੀਪ ਸਿੰਘ ਪੁੱਤਰ ਅਜਾਇਬ ਸਿੰਘ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ, ਜਦੋਂਕਿ ਇਨ੍ਹਾਂ ਵਲੋਂ ਕਬਰ ਪੁੱਟਣ ਲਈ ਵਰਤੀ ਗਈ ਜੇ. ਸੀ. ਬੀ. ਮਸ਼ੀਨ ਵੀ ਕਬਜ਼ੇ ਵਿਚ ਲੈ ਲਈ ਗਈ ਹੈ। ਉਕਤ ਗ੍ਰਿਫਤਾਰ ਵਿਅਕਤੀਆਂ ਨੇ ਮੰਨਿਆ ਕਿ ਉਨ੍ਹਾਂ ਨੂੰ ਇਸ ਕਬਰ ‘ਚੋਂ ਮਾਣਕ ਦੀ ਲਾਸ਼ ਕੱਢ ਕੇ ਲੁਧਿਆਣਾ ਵਿਖੇ ਲਿਆਉਣ ਲਈ ਕੁਲਦੀਪ ਮਾਣਕ ਦੀ ਪਤਨੀ ਸਰਬਜੀਤ ਕੌਰ ਨੇ ਹੀ ਭੇਜਿਆ ਸੀ, ਜਿਸ ਕਰਕੇ ਪੁਲਸ ਨੇ ਸਰਬਜੀਤ ਕੌਰ ਵਿਰੁੱਧ ਵੀ ਪਰਚਾ ਦਰਜ ਕਰਕੇ ਉਸ ਦੀ ਭਾਲ ਆਰੰਭ ਦਿੱਤੀ ਹੈ। ਪਿੰਡ ਜਲਾਲ ਵਿਖੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕੁਲਦੀਪ ਮਾਣਕ ਦੀ ਕਬਰ ‘ਤੇ ਮੁੜ ਮਿੱਟੀ ਪਵਾ ਕੇ ਦੇਗ ਵੰਡ ਦਿੱਤੀ ਗਈ ਹੈ ਤਾਂ ਕਿ ਕਿਸੇ ਵੀ ਮੁਸਲਮਾਨ ਭਰਾ ਦੇ ਮਨ ਨੂੰ ਠੇਸ ਨਾ ਪਹੁੰਚੇ।
 
Top