ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ

[JUGRAJ SINGH]

Prime VIP
Staff member
ਅਬੋਹਰ, 13 ਜਨਵਰੀ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਦੇ ਪਿੰਡ ਬੁਰਜ ਮੁਹਾਰ ਕਾਲੋਨੀ ਵਿਚ ਪਤਨੀ ਵੱਲੋਂ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਕਥਿਤ ਤੌਰ 'ਤੇ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਭਰਾ ਸਤਪਾਲ ਸਿੰਘ ਪੁੱਤਰ ਪ੍ਰਭੂ ਸਿੰਘ ਵਾਸੀ ਪਿੰਡ ਬੁਰਜ ਮੁਹਾਰ ਕਾਲੋਨੀ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਰਾਹੀਂ ਦੱਸਿਆ ਕਿ ਉਸ ਦਾ ਭਰਾ ਤਰਸੇਮ ਸਿੰਘ ਪੁੱਤਰ ਪ੍ਰਭੂ ਸਿੰਘ ਬੀਤੇ 5-6 ਸਾਲ ਤੋਂ ਪਿੰਡ ਦੇ ਕਿਸਾਨ ਟੇਕ ਸਿੰਘ ਪੁੱਤਰ ਜੈ ਸਿੰਘ ਦੇ ਸੀਰੀ ਦਾ ਕੰਮ ਕਰਦਾ ਆ ਰਿਹਾ ਹੈ। ਕਿਸਾਨ ਟੇਕ ਸਿੰਘ ਤੇ ਤਰਸੇਮ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਦੇ ਵਿਚਕਾਰ ਬੀਤੇ ਕਾਫ਼ੀ ਸਮੇਂ ਤੋਂ ਪ੍ਰੇਮ ਸਬੰਧ ਸਨ। ਬੀਤੇ ਕੱਲ੍ਹ ਜਦੋਂ ਤਰਸੇਮ ਸਿੰਘ ਖੇਤ ਵਿਚ ਖਾਦ ਛਿੜਕ ਰਿਹਾ ਸੀ ਤਾਂ ਉਸ ਦੀ ਪਤਨੀ ਮਨਪ੍ਰੀਤ ਕੌਰ ਤੇ ਟੇਕ ਸਿੰਘ ਨੇ ਮਿਲ ਕੇ ਤਰਸੇਮ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ । ਉਸ ਤੋਂ ਬਾਅਦ ਧੱਕੇ ਨਾਲ ਉਸ ਦੇ ਮੂੰਹ ਵਿਚ ਕੀਟਨਾਸ਼ਕ ਸਪਰੇ ਪਾ ਦਿੱਤੀ ਤਾਂ ਕਿ ਇਹ ਲੱਗੇ ਕੇ ਉਸ ਨੇ ਸਪਰੇ ਪੀ ਕੇ ਆਤਮ ਹੱਤਿਆ ਕੀਤੀ ਹੈ। ਘਟਨਾ ਵਾਪਰਨ ਬਾਅਦ ਜਦੋਂ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨਗਰ ਥਾਣਾ ਇੱਕ ਦੀ ਪੁਲਸ ਵੱਲੋਂ ਮ੍ਰਿਤਕ ਦੇ ਭਰਾ ਸਤਪਾਲ ਦੇ ਬਿਆਨਾਂ 'ਤੇ ਮਨਪ੍ਰੀਤ ਕੌਰ 'ਤੇ ਪ੍ਰੇਮੀ ਟੇਕ ਸਿੰਘ ਖ਼ਿਲਾਫ਼ ਧਾਰਾ 302, 120 ਬੀ, 34 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ।
 
Top