'ਫੇਸਬੁੱਕ' 'ਤੇ ਆਪਣੀ ਅਸ਼ਲੀਲ ਪੋਸਟ ਵੇਖ ਕੇ ਔਰਤ ਵਲੋਂ

[JUGRAJ SINGH]

Prime VIP
Staff member
ਕੋਚੀ, 28 ਜਨਵਰੀ (ਏਜੰਸੀ) - ਕੇਰਲ ਦੇ ਕੋਚੀ ਵਿਚ ਜਦੋਂ ਇਕ ਔਰਤ ਨੇ ਸੋਸ਼ਲ ਵੈੱਬਸਾਈਟ 'ਫੇਸਬੁੱਕ' 'ਤੇ ਆਪਣੀ ਅਸ਼ਲੀਲ ਪੋਸਟ ਵੇਖੀ ਤਾਂ ਉਸ ਨੇ ਆਤਮ ਹੱਤਿਆ ਕਰ ਲਈ। ਦੋ ਬੱਚਿਆਂ ਦੀ ਮਾਂ ਨੂੰ ਰਠੀਸ਼ ਨਾਂਅ ਦਾ ਇਕ ਨੌਜਵਾਨ ਕਈ ਦਿਨਾਂ ਤੋਂ ਤੰਗ ਕਰ ਰਿਹਾ ਸੀ। ਰਠੀਸ਼ ਦੀਆਂ ਇਨ੍ਹਾਂ ਹਰਕਤਾਂ ਬਾਰੇ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਪਰ ਪੁਲਿਸ ਨੇ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਿਸ ਤੋਂ ਬਾਅਦ ਔਰਤ ਨੇ ਆਤਮ ਹੱਤਿਆ ਕਰ ਲਈ। ਵਿਜਿਸ਼ਾ ਨਾਂਅ ਦੀ ਇਸ ਔਰਤ ਨੂੰ ਥੋਟਾਪਲਜਲੀ ਦਾ ਰਠੀਸ਼ ਮੋਬਾਈਲ 'ਤੇ ਵੀ ਵਾਰ-ਵਾਰ ਮੈਸੇਜ ਕਰਕੇ ਤੰਗ ਕਰਦਾ ਰਹਿੰਦਾ ਸੀ। ਪੀੜਤਾ ਜਦੋਂ ਆਪਣੇ ਪਤੀ ਨਾਲ ਪੁਲਿਸ ਕੋਲ ਸ਼ਿਕਾਇਤ ਕਰਨ ਗਈ ਤਾਂ ਪੁਲਿਸ ਨੇ ਮਾਮਲਾ ਦਰਜ ਕਰਨ ਦੀ ਥਾਂ ਉਨ੍ਹਾਂ ਨਾਲ ਬੁਰਾ ਵਿਵਹਾਰ ਕੀਤਾ। ਦੋਸ਼ੀ ਰਠੀਸ਼ ਦੇ ਮ੍ਰਿਤਕ ਔਰਤ ਦੇ ਭਰਾ ਨਾਲ ਸਬੰਧ ਸਨ। ਸੂਤਰਾਂ ਅਨੁਸਾਰ ਦੋਸ਼ੀ ਦੇ ਸਥਾਨਕ ਨੇਤਾ ਨਾਲ ਸਬੰਧ ਹੋਣ ਕਰਕੇ ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ ਹਾਲਾਂਕਿ ਆਤਮ ਹੱਤਿਆ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
 
Top