ਪਿਆਰ,,,,

Parv

Prime VIP
ਕ ਦਿਨ ਇਕ ਔਰਤ ਆਪਣੇ ਘਰ ਦੇ ਬਾਹਰ ਆਈ ਅਤੇ ਉਸ ਨੇ 3 ਸੰਤਾਂ ਨੂੰ
ਆਪਣੇ ਘਰ ਦੇ ਸਾਹਮਣੇ ਦੇਖਿਆ।
ਉਹ ਉਨ੍ਹਾਂ ਨੂੰ ਜਾਣਦੀ ਨਹੀਂ ਸੀ।
ਔਰਤ ਨੇ ਕਿਹਾ,''ਕਿਰਪਾ ਕਰਕੇ ਅੰਦਰ ਆਓ ਅਤੇ ਭੋਜਨ ਕਰੋ।''
ਸੰਤ ਬੋਲੇ,''ਕੀ ਤੇਰਾ ਪਤੀ ਘਰ ਵਿਚ ਹੈ?'' ਔਰਤ ਨੇ
ਕਿਹਾ,''ਨਹੀਂ, ਉਹ ਅਜੇ ਬਾਹਰ ਗਿਆ ਹੋਇਆ ਹੈ।''
ਸੰਤ ਬੋਲੇ,''ਅਸੀਂ ਉਸ ਵੇਲੇ ਹੀ ਅੰਦਰ ਆਵਾਂਗੇ ਜਦੋਂ ਉਹ ਘਰ ਵਿਚ ਆ ਜਾਵੇ।''
ਸ਼ਾਮ ਨੂੰ ਉਸ ਔਰਤ ਦਾ ਪਤੀ ਘਰ ਆਇਆ ਅਤੇ ਔਰਤ ਨੇ ਉਸ ਨੂੰ ਇਹ ਸਭ ਦੱਸਿਆ।
ਔਰਤ ਦੇ ਪਤੀ ਨੇ ਕਿਹਾ,''ਜਾ ਤੇ ਉਨ੍ਹਾਂ ਨੂੰ ਕਹਿ ਕਿ ਮੈਂ ਘਰ ਆ ਗਿਆ ਹਾਂ।
ਉਨ੍ਹਾਂ ਨੂੰ ਆਦਰ ਨਾਲ ਅੰਦਰ ਲੈ ਆ।'' ਔਰਤ ਗਈ ਅਤੇ ਸੰਤਾਂ ਨੂੰ ਅੰਦਰ
ਆਉਣ ਲਈ ਕਿਹਾ।
ਸੰਤ ਬੋਲੇ,''ਅਸੀਂ ਸਾਰੇ ਕਿਸੇ ਵੀ ਘਰ ਵਿਚ ਇਕੱਠੇ ਨਹੀਂ ਜਾਂਦੇ।''
''ਪਰ ਕਿਉਂ?'' ਔਰਤ ਨੇ ਪੁੱਛਿਆ।
ਉਨ੍ਹਾਂ ਵਿਚੋਂ ਇਕ ਸੰਤ ਨੇ ਕਿਹਾ,''ਮੇਰਾ ਨਾਂ ਧਨ ਹੈ।'' ਫਿਰ ਦੂਜੇ
ਸੰਤਾਂ ਵੱਲ ਇਸ਼ਾਰਾ ਕਰਕੇ ਕਿਹਾ,''ਇਨ੍ਹਾਂ ਦੋਵਾਂ ਦੇ ਨਾਂ ਸਫਲਤਾ ਤੇ ਪਿਆਰ ਹਨ। ਸਾਡੇ ਵਿਚੋਂ ਕੋਈ ਇਕੋ ਅੰਦਰ ਜਾ ਸਕਦਾ ਹੈ। ਤੂੰ ਘਰਦੇ ਹੋਰਨਾਂ ਮੈਂਬਰਾਂ ਨਾਲ ਮਿਲ ਕੇ
ਸਲਾਹ ਕਰ ਲੈ ਕਿ ਅੰਦਰ ਕਿਸ ਨੂੰ ਲੈ ਕੇ ਜਾਣਾਹੈ।''
ਔਰਤ ਨੇ ਅੰਦਰ ਜਾ ਕੇ ਆਪਣੇ ਪਤੀ ਨੂੰ ਇਹ ਸਭ ਦੱਸਿਆ।
ਉਸਦਾ ਪਤੀ ਬਹੁਤ
ਪ੍ਰਸੰਨ ਹੋਇਆ ਅਤੇ ਬੋਲਿਆ,''ਜੇ ਅਜਿਹਾ ਹੈ ਤਾਂ ਸਾਨੂੰ ਧਨ ਨੂੰ ਅੰਦਰ ਆਉਣ ਲਈ
ਕਹਿਣਾ ਚਾਹੀਦਾ ਹੈ। ਸਾਡਾ ਘਰ ਖੁਸ਼ੀਆਂ ਨਾਲ ਭਰ ਜਾਵੇਗਾ।''
ਪਰ ਉਸ ਦੀ ਪਤਨੀ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਸਾਨੂੰ ਸਫਲਤਾ ਨੂੰ ਅੰਦਰ ਆਉਣ
ਲਈ ਕਹਿਣਾ ਚਾਹੀਦਾ ਹੈ।'' ਉਨ੍ਹਾਂ ਦੀ ਧੀ ਦੂਜੇ ਕਮਰੇ ਵਿਚ ਇਹ ਸਭ ਸੁਣ ਰਹੀ ਸੀ। ਉਹ ਉਨ੍ਹਾਂ ਕੋਲ ਆਈ ਅਤੇ ਬੋਲੀ,''ਮੈਨੂੰ ਲੱਗਦਾ ਹੈ ਕਿ ਸਾਨੂੰ ਪ੍ਰੇਮ ਨੂੰ ਅੰਦਰ ਆਉਣ ਲਈ
ਕਹਿਣਾ ਚਾਹੀਦਾ ਹੈ। ਪਿਆਰ ਤੋਂ ਵਧ ਕੇ ਕੁਝ ਵੀ ਨਹੀਂ।''
ਉਸ ਦੇ ਮਾਤਾ-ਪਿਤਾ ਨੇ ਕਿਹਾ,''ਤੂੰ ਠੀਕ ਕਹਿੰਦੀ ਏਂ ਧੀਏ,
ਸਾਨੂੰ ਪਿਆਰ ਨੂੰ ਹੀ ਅੰਦਰ
ਸੱਦਣਾ ਚਾਹੀਦਾ ਹੈ।''
ਪਿਆਰ ਘਰ ਵੱਲ ਵਧ ਚੱਲਿਆ। ਬਾਕੀ 2 ਸੰਤ ਵੀ ਉਸ ਦੇ ਪਿੱਛੇ
ਤੁਰਨ ਲੱਗੇ। ਔਰਤ ਨੇ ਹੈਰਾਨੀ ਨਾਲ ਉਨ੍ਹਾਂ ਦੋਵਾਂ ਨੂੰ ਪੁੱਛਿਆ,''ਮੈਂ ਤਾਂ ਸਿਰਫ ਪਿਆਰ ਨੂੰ
ਸੱਦਾ ਦਿੱਤਾ ਸੀ। ਤੁਸੀਂ ਵੀ ਅੰਦਰ ਕਿਉਂ ਜਾ ਰਹੇ ਹੋ?''
ਉਨ੍ਹਾਂ ਵਿਚੋਂ ਇਕ ਨੇ ਕਿਹਾ,''ਜੇ ਤੁਸੀਂ ਧਨ ਤੇ ਸਫਲਤਾ 'ਚੋਂ ਕਿਸੇ ਇਕ ਨੂੰ ਅੰਦਰ
ਬੁਲਾਇਆ ਹੁੰਦਾ ਤਾਂ ਸਿਰਫ ਉਹੋ ਅੰਦਰ ਜਾਂਦਾ। ਤੁਸੀਂ ਪਿਆਰ ਨੂੰ ਅੰਦਰ ਬੁਲਾਇਆ ਹੈ।
ਪਿਆਰ ਕਦੇ ਇਕੱਲਾ ਨਹੀਂ ਜਾਂਦਾ। ਪਿਆਰ ਜਿਥੇ ਵੀ ਜਾਂਦਾ ਹੈ, ਧਨ ਤੇ ਸਫਲਤਾ ਉਸ
ਦੇ ਪਿੱਛੇ ਜਾਂਦੇ ਹਨ।.
 

Singh-a-lion

Prime VIP
Acha :-?
Matlab hun loka de ghar vadan layi sant pyaar ji naam rakhiye :))

One thing more

Ah pyaar dhan safalta wale sant nu bibi te bharosa nai c jehda ohde ghar wale di wait kiti :p

Matlab eh sab mard de adheen hoye fer. Bibi kol na pyaar na safalta na dhan.
 
Top