ਕੀ ਸੋਚ ਕੇ ਤੁਸੀਂ ਕਿਸੇ ਦੀ ਮਦਦ ਕਰਦੇ ਹੋ

Parv

Prime VIP
ਇੱਕ ਵਾਰ ਜਰਮਨ ਦੇ ਪ੍ਰਸਿੱਧ ਵਿਚਾਰਕ ਓਬਰਲੀਨ ਕਿਤੇ ਜਾ ਰਹੇ ਸਨ ਕਿ ਰਸਤੇ 'ਚ ਗੜਿਆਂ ਦੇ ਨਾਲ ਤੇਜ਼ ਮੀਂਹ ਪੈਣ ਲੱਗ ਪਿਆ। ਇਸ ਭਿਆਨਕ ਮੌਸਮ ਦੀ ਲਪੇਟ 'ਚ ਆ ਕੇ ਉਹ ਬੇਹੋਸ਼ ਹੋ ਕੇ ਡਿੱਗ ਪਏ। ਜਦੋਂ ਤੂਫਾਨ ਸ਼ਾਂਤ ਹੋਇਆ ਤਾਂ ਉੱਥੋਂ ਲੰਘ ਰਹੇ ਇੱਕ ਕਿਸਾਨ ਨੇ ਓਬਰਲੀਨ ਨੂੰ ਦੇਖਿਆ ਅਤੇ ਉਨ੍ਹਾਂ ਨੂੰ ਚੁੱਕ ਕੇ ਆਪਣੇ ਘਰ ਲੈ ਆਇਆ ਅਤੇ ਉਸ ਦਾ ਇਲਾਜ ਕੀਤਾ। ਹੋਸ਼ 'ਚ ਆਉਣ ਤੋਂ ਬਾਅਦ ਆਪਣੇ-ਆਪ ਨੂੰ ਇੱਕ ਅਣਜਾਣ ਥਾਂ 'ਤੇ ਦੇਖ ਕੇ ਓਬਰਲੀਨ ਸਭ ਕੁਝ ਸਮਝ ਗਏ। ਉਨ੍ਹਾਂ ਨੇ ਕਿਸਾਨ ਨੂੰ ਕਿਹਾ ਕਿ ਤੁਸੀਂ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਮੇਰੀ ਇੱਛਾ ਹੈ ਕਿ ਇਸ ਦੇ ਬਦਲੇ ਮੈਂ ਤੈਨੂੰ ਕੋਈ ਤੋਹਫਾ ਦੇਵਾਂ।
ਕਿਸਾਨ ਨੇ ਕਿਹਾ ਕਿ ਤੁਸੀਂ ਮੈਨੂੰ ਇਨਾਮ ਕਿਸ ਗੱਲ ਦਾ ਦੇ ਰਹੋ ਹੋ। ਮੈਂ ਕੋਈ ਅਨੋਖਾ ਕੰਮ ਨਹੀਂ ਕੀਤਾ ਹੈ। ਮੈਂ ਜੋ ਵੀ ਕੀਤਾ ਹੈ ਇਨਸਾਨੀਅਤ ਦੇ ਨਾਤੇ ਹਰੇਕ ਨੂੰ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਮੈਨੂੰ ਇਨਾਮ ਦਿੱਤਾ ਤਾਂ ਇਨਸਾਨੀਅਤ ਮਰ ਜਾਵੇਗੀ।ਓਬਰਲੀਨ ਨੇ ਫਿਰ ਕਿਹਾ ਕੀ ਮੈਂ ਕੋਈ ਚੀਜ਼ ਦੇਣਾ ਚਾਹੁੰਦਾ ਹਾਂ।
ਕਿਸਾਨ ਨੇ ਕਿਹਾ ਜੇਕਰ ਕੁਝ ਦੇਣਾ ਚਾਹੁੰਦੇ ਹੋ ਤਾਂ ਇਹ ਵਚਨ ਦਿਓ ਕਿ ਕਿਸੇ ਨੂੰ ਸੰਕਟ 'ਚ ਦੇਖ ਕੇ ਉਸਦੀ ਸਹਾਇਤਾ ਜ਼ਰੂਰ ਕਰੋਗੇ। ਓਬਰਲੀਨ ਨੇ ਉਸ ਨੂੰ ਵਚਨ ਦਿੱਤਾ ਅਤੇ ਕਿਸਾਨ ਤੋਂ ਉਸ ਦਾ ਨਾਂ ਪੁੱਛਿਆ। ਕਿਸਾਨ ਨੇ ਕਿਹਾ ਨਾਮ 'ਚ ਕੀ ਰੱਖਿਆ ਹੈ । ਮੈਨੂੰ ਅਨਾਮ ਹੀ ਰਹਿਣ ਦਿਓ।
ਓਬਰਲੀਨ ਨੇ ਕਿਹਾ ਕਿ ਮੈਂ ਤੁਹਾਡੇ ਬਾਰੇ 'ਚ ਲੋਕਾਂ ਨੂੰ ਦੱਸਾਂਗਾਂ। ਉਸ ਨੇ ਕਿਹਾ ਇਹੀ ਤਾਂ ਮੈਂ ਨਹੀਂ ਚਾਹੁੰਦਾ।ਓਬਰਲੀਨ ਨੂੰ ਇਸ ਗੱਲ ਦੀ ਸਮਝ ਲੱਗ ਗਈ ਕਿ ਇਹ ਵਿਅਕਤੀ ਅਨਾਮ ਰਹਿ ਅਤੇ ਯਸ਼, ਪ੍ਰਸ਼ੰਸ਼ਾ ਤੋਂ ਦੂਰ ਪਰਉਪਕਾਰ ਕਰਦਾ ਹੈ। ਇਹੀ ਵਿਅਕਤੀ ਸੱਚੇ ਅਰਥਾਂ 'ਚ ਸਮਾਜਸੇਵੀ ਹੈ।
 
Top