ਪਾਣੀ ਸੰਬੰਧੀ ਤਰੀਕੇ ਨੂੰ ਅਪਣਾਅ ਕੇ ਕਰੋ ਗੁੱਸਾ ਦ&#26

Parv

Prime VIP
ਪਾਣੀ ਸੰਬੰਦੀ ਇਸ ਤਰੀਕੇ ਨੂੰ ਅਪਣਾਅ ਕੇ ਕਰੋ ਗੁਸਾੱ ਦੂਰ

ਸ਼ਾਂਤੀ ਨਾਮਕ ਇੱਕ ਔਰਤ ਬਹੁਤ ਹੀ ਜ਼ਿਆਦਾ ਗੁੱਸਖੋਰ ਸੁਭਾਅ ਦੀ ਸੀ। ਗੁੱਸੇ 'ਚ ਉਹ ਕੋਈ ਵੀ ਛੋਟਾ-ਵੱਡਾ ਨਹੀਂ ਦੇਖਦੀ ਸੀ ਅਤੇ ਜੋ ਮੂੰਹ ਆਉਂਦਾ ਸੀ, ਬੋਲ ਦਿੰਦੀ ਸੀ। ਉਸਦੇ ਅਜਿਹੀ ਆਦਤ ਕਰਾਨ ਉਸ ਦੇ ਪਰਿਵਾਰ ਵਾਲਿਆਂ ਤੋਂ ਲੈ ਕੇ ਉਸ ਦਾ ਪੂਰਾ ਮੁਹੱਲਾ ਪਰੇਸ਼ਾਨ ਰਹਿੰਦਾ ਸੀ। ਹਾਲਾਂਕਿ ਜਦੋਂ ਉਸ ਦਾ ਗੁੱਸਾ ਸ਼ਾਂਤ ਹੁੰਦਾ ਸੀ, ਉਸ ਨੂੰ ਆਪਣੇ ਵਿਵਹਾਰ 'ਤੇ ਕਾਫ਼ੀ ਪਛਤਾਵਾ ਹੁੰਦਾ ਸੀ।

ਸੰਜੋਗ ਨਾਲ ਸ਼ਾਂਤੀ ਦੇ ਨਗਰ 'ਚ ਇੱਕ ਸੰਤ ਦਾ ਆਗਮਨ ਹੋਇਆ। ਉਹ ਉਸ ਨੂੰ ਮਿਲਣ ਗਈ। ਸੰਤ ਨੂੰ ਉਸ ਨੇ ਕਿਹਾ, ''ਮਹਾਰਾਜ, ਗੁੱਸਾ ਕਰਨ ਦੀ ਆਦਤ ਨੇ ਮੈਨੂੰ ਸਾਰਿਆਂ ਤੋਂ ਦੂਰ ਕਰ ਦਿੱਤਾ ਹੈ। ਬਾਵਜੂਦ ਇਸ ਦੇ ਮੈਂ ਖ਼ੁਦ ਨੂੰ ਨਹੀਂ ਸੁਧਾਰ ਪਾ ਰਹੀ ਹਾਂ। ਤੁਸੀਂ ਹੀ ਮੈਨੂੰ ਕੋਈ ਰਸਤਾ ਦੱਸੋ।''

ਸੰਤ ਨੇ ਉਸ ਨੂੰ ਇੱਕ ਸ਼ੀਸ਼ੀ ਦਿੰਦੇ ਹੋਏ ਕਿਹਾ, ''ਇਸ ਦਵਾਈ ਨੂੰ ਪੀਣ ਨਾਲ ਸ਼ਰਤੀਆ ਹੀ ਤੇਰਾ ਗੁੱਸਾ ਚਲਾ ਜਾਵੇਗਾ। ਬਸ ਜਦੋਂ ਵੀ ਤੈਨੂੰ ਗੁੱਸਾ ਆਵੇ ਤਾਂ ਇਸ ਨੂੰ ਪੀਣਾ ਸ਼ੁਰੂ ਕਰ ਦੇਵੀ ਅਤੇ ਇਸ ਨੂੰ ਉਦੋਂ ਤੱਕ ਪੀਂਦੀ ਰਹੀ ਜਦੋਂ ਤੱਕ ਤੇਰਾ ਗੁੱਸਾ ਸ਼ਾਂਤ ਨਾ ਹੋ ਜਾਵੇ। ਇੱਕ ਹਫ਼ਤੇ ਦੇ ਅੰਦਰ-ਅੰਦਰ ਤੂੰ ਬਿਲਕੁਲ ਠੀਕ ਹੋ ਜਾਵੇਗੀ।''

ਸ਼ਾਂਤੀ ਨੇ ਸੰਤ ਦੇ ਕਹੇ ਮੁਤਾਬਕ ਗੁੱਸਾ ਆਉਣ 'ਤੇ ਉਸ ਦਵਾਈ ਪੀਣਾ ਸ਼ੁਰੂ ਕਰ ਦਿੱਤਾ। ਇੱਕ ਹਫ਼ਤੇ ਦੇ ਅੰਦਰ ਉਸ ਦਾ ਗੁੱਸਾ ਕਾਫ਼ੀ ਘੱਟ ਹੋ ਗਿਆ। ਇਸ ਤੋਂ ਬਾਅਦ ਉਸ ਨੇ ਸੰਤ ਦੇ ਕੋਲ ਜਾ ਕੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ, ''ਮਹਾਰਾਜ! ਤੁਹਾਡੀ ਚਮਤਕਾਰੀ ਦਵਾਈ ਨਾਲ ਮੇਰਾ ਗੁੱਸਾ ਅਸਲ 'ਚ ਗਾਇਬ ਹੀ ਹੋ ਗਿਆ ਹੈ। ਮੈਂ ਇਸ ਦਵਾਈ ਦਾ ਨਾਂ ਜਾਨਣਾ ਚਾਹੁੰਦੀ ਹੈ?''

ਸ਼ਾਂਤੀ ਦੀ ਗੱਲ ਸੁਣ ਕੇ ਸੰਤ ਨੇ ਹੱਸਦੇ ਹੋਏ ਉਸ ਨੂੰ ਸਮਝਾਇਆ, ''ਉਸ ਸ਼ੀਸ਼ੀ 'ਚ ਦੋਈ ਦਵਾਈ ਨਹੀਂ ਸੀ। ਅਸਲ 'ਚ ਗੁੱਸਾ ਆਉਣ 'ਤੇ ਤੇਰੀ ਜ਼ੁਬਾਨ ਨੂੰ ਚੁੱਪ ਰੱਖਣਾ ਸੀ, ਇਸ ਲਈ ਮੈਂ ਤੈਨੂੰ ਇਸ ਨੂੰ ਪੀਣ ਲਈ ਕਿਹਾ। ਕਿਉਂਕਿ ਸ਼ੀਸ਼ੀ ਦੇ ਤੇਰੇ ਮੂੰਹ 'ਚ ਰਹਿਣ ਨਾਲ ਤੂੰ ਬੋਲ ਨਹੀਂ ਸਕੇਗੀ ਅਤੇ ਸਾਹਮਣੇ ਵਾਲਾ ਤੇਰੀਆਂ ਬੁਰੀਆਂ ਗੱਲਾਂ ਤੋਂ ਬਚ ਜਾਵੇਗਾ।''

ਇਸ ਲਈ ਹਰ ਗੱਲ 'ਤੇ ਗੁੱਸਾ ਕਰਨਾ ਬਹੁਤ ਬੁਰੀ ਗੱਲ ਹੁੰਦੀ ਹੈ। ਗੁੱਸਾ ਹਰ ਥਾਂ 'ਤੇ ਬੁਰਾ ਨਹੀਂ ਹੁੰਦਾ, ਪਰ ਉਸ ਦੀ ਅੱਤ ਬਹੁਤ ਬੁਰੀ ਹੁੰਦੀ ਹੈ। ਇਸ ਲਈ ਆਪਣੀ ਸਮਝ ਨੂੰ ਜਾਗਰੂਕ ਕਰਦੇ ਹੋਏ ਹਰ ਗੱਲ 'ਤੇ ਗੁੱਸਾ ਨਾ ਕਰੋ, ਬਲਕਿ ਜਦੋਂ ਇਸ ਦੀ ਲੋੜ ਹੋਵੇ, ਉਦੋਂ ਹੀ ਗੁੱਸਾ ਕਰੋ।
 

kit walker

VIP
Staff member
Re: ਪਾਣੀ ਸੰਬੰਧੀ ਤਰੀਕੇ ਨੂੰ ਅਪਣਾਅ ਕੇ ਕਰੋ ਗੁੱਸਾ ਦ

Nice Share
 
Re: ਪਾਣੀ ਸੰਬੰਧੀ ਤਰੀਕੇ ਨੂੰ ਅਪਣਾਅ ਕੇ ਕਰੋ ਗੁੱਸਾ ਦ

nice aa ji
 
Re: ਪਾਣੀ ਸੰਬੰਧੀ ਤਰੀਕੇ ਨੂੰ ਅਪਣਾਅ ਕੇ ਕਰੋ ਗੁੱਸਾ ਦ

nice, Tfs
 

rinku444

Member
Re: ਪਾਣੀ ਸੰਬੰਧੀ ਤਰੀਕੇ ਨੂੰ ਅਪਣਾਅ ਕੇ ਕਰੋ ਗੁੱਸਾ ਦ

very good.....
 
Top