ਬੇਟੇ ਦੇ ਟੀਚਰ ਨੂੰ ਲਿੰਕਨ ਦਾ ਪੱਤਰ

Mandeep Kaur Guraya

MAIN JATTI PUNJAB DI ..
ਅਬ੍ਰਾਹਮ ਲਿੰਕਨ ਅਮੇਰਿਕਾ ਦੇ 16ਵੇਂ ਰਾਸ਼ਟਰਪਤੀ ਹੋਣ ਦੇ ਨਾਲ-ਨਾਲ ਇਕ ਮਹਾਨ ਵਿਚਾਰਕ-ਦਾਰਸ਼ਨਿਕ ਵੀ ਸਨ। ਉਨ੍ਹਾਂ ਨੇ ਸੰਵਿਧਾਨਕ, ਫੌਜੀ ਅਤੇ ਨੈਤਿਕ ਸੰਕਟ 'ਚ ਫਸੇ ਅਮੇਰਿਕਾ ਦੀ ਸਫਲ ਅਗਵਾਈ ਕੀਤੀ ਸੀ। ਉਨ੍ਹਾਂ ਨੇ ਇਹ ਪੱਤਰ ਆਪਣੇ ਬੇਟੇ ਦੇ ਸਕੂਲ ਦੇ ਪ੍ਰਿੰਸੀਪਲ ਨੂੰ ਲਿਖਿਆ ਸੀ। ਲਿੰਕਨ ਨੇ ਇਸ 'ਚ ਉਹ ਸਾਰੀਆਂ ਗੱਲਾਂ ਲਿਖੀਆਂ ਸਨ ਜੋ ਉਹ ਆਪਣੇ ਬੇਟੇ ਨੂੰ ਸਿਖਾਉਣਾ ਚਾਹੁੰਦੇ ਸਨ।
ਆਦਰਯੋਗ ਸਰ...
ਮੈਂ ਜਾਣਦਾ ਹਾਂ ਕਿ ਇਸ ਦੁਨੀਆ 'ਚ ਸਾਰੇ ਲੋਕ ਚੰਗੇ ਅਤੇ ਸੱਚੇ ਨਹੀਂ ਹਨ। ਇਹ ਗੱਲ ਮੇਰੇ ਬੇਟੇ ਨੂੰ ਵੀ ਸਿੱਖਣੀ ਹੋਵੇਗੀ ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸ ਨੂੰ ਇਹ ਦੱਸੋ ਕਿ ਹਰ ਬੁਰੇ ਆਦਮੀ ਦੇ ਕੋਲ ਵੀ ਚੰਗਾ ਹਿਰਦਾ ਹੁੰਦਾ ਹੈ। ਹਰ ਸਵਾਰਥੀ ਨੇਤਾ ਦੇ ਅੰਦਰ ਚੰਗਾ ਲੀਡਰ ਬਣਨ ਦੀ ਸਮਰੱਥਾ ਹੁੰਦੀ ਹੈ। ਮੈਂ ਚਾਹੁੰਦੀ ਹਾਂ ਕਿ ਤੁਸੀਂ ਉਸ ਨੂੰ ਸਿਖਾਓ ਕਿ ਹਰ ਦੁਸ਼ਮਣ ਦੇ ਅੰਦਰ ਇਕ ਦੋਸਤ ਬਣਨ ਦੀ ਸੰਭਾਵਨਾ ਵੀ ਹੁੰਦੀ ਹੈ। ਇਹ ਗੱਲਾਂ ਉਸ ਨੂੰ ਸਿੱਖਣ 'ਚ ਸਮਾਂ ਲੱਗੇਗਾ, ਮੈਂ ਜਾਣਦਾ ਹਾਂ ਪਰ ਤੁਸੀਂ ਉਸ ਨੂੰ ਸਿਖਾਓ ਕਿ ਮਿਹਨਤ ਨਾਲ ਕਮਾਇਆ ਗਿਆ ਇਕ ਰੁਪਿਆ, ਸੜਕ 'ਤੇ ਮਿਲਣ ਵਾਲੇ ਪੰਚ ਰੁਪਏ ਦੇ ਨੋਟ ਤੋਂ ਜ਼ਿਆਦਾ ਕੀਮਤੀ ਹੁੰਦਾ ਹੈ।
ਤੁਸੀਂ ਉਸ ਨੂੰ ਦੱਸੋ ਕਿ ਦੂਜਿਆਂ ਨਾਲ ਈਰਖਾ ਦੀ ਭਾਵਨਾ ਆਪਣੇ ਮਨ 'ਚ ਨਾ ਲਿਆਓ। ਨਾਲ ਹੀ ਇਹ ਵੀ ਕਿ ਖੁੱਲ੍ਹ ਕੇ ਹੱਸਦੇ ਹੋਏ ਵੀ ਸੱਭਿਅਕ ਦਿਸਣਾ ਕਿੰਨਾ ਜ਼ਰੂਰੀ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਉਸ ਨੂੰ ਦੱਸੋਗੇ ਕਿ ਦੂਜਿਆਂ ਨੂੰ ਡਰਾਉਣਾ-ਧਮਕਾਉਣਾ ਕੋਈ ਚੰਗੀ ਗੱਲ ਨਹੀਂ ਹੈ। ਇਸ ਕੰਮ ਤੋਂ ਉਸ ਨੂੰ ਦੂਰ ਰਹਿਣਾ ਚਾਹੀਦੈ।
ਤੁਸੀਂ ਉਸ ਨੂੰ ਕਿਤਾਬਾਂ ਪੜ੍ਹਨ ਲਈ ਤਾਂ ਕਹੋਗੇ, ਨਾਲ ਹੀ ਉਸ ਨੂੰ ਆਕਾਸ਼ 'ਚ ਉੱਡਦੇ ਪੰਛੀਆਂ ਨੂੰ ਧੁੱਪ, ਧੁੱਪ 'ਚ ਹਰੇ-ਭਰੇ ਮੈਦਾਨਾਂ 'ਚ ਖਿੜਦੇ ਫੁੱਲਾਂ 'ਤੇ ਮੰਡਰਾਉਂਦੀਆਂ ਤਿੱਤਲੀਆਂ ਨੂੰ ਨਿਹਾਰਨ ਦੀ ਯਾਦ ਵੀ ਦਿਵਾਉਂਦੇ ਰਹੋਗੇ। ਮੈਂ ਸਮਝਦਾ ਹਾਂ ਕਿ ਇਹ ਗੱਲਾਂ ਉਸ ਦੇ ਲਈ ਜ਼ਿਆਦਾ ਕੰਮ ਦੀਆਂ ਹਨ।
ਮੈਂ ਮੰਨਦਾ ਹਾਂ ਕਿ ਸਕੂਲ ਦੇ ਦਿਨਾਂ 'ਚ ਹੀ ਉਸ ਨੂੰ ਇਹ ਗੱਲ ਵੀ ਸਿੱਖਣੀ ਹੋਵੇਗੀ ਕਿ ਨਕਲ ਕਰਕੇ ਪਾਸ ਹੋਣ ਨਾਲੋਂ ਫੇਲ ਹੋਣਾ ਚੰਗਾ ਹੈ। ਚਾਹੇ ਦੂਜੇ ਉਸ ਨੂੰ ਗਲਤ ਕਹਿਣ, ਆਪਣੀ ਸੱਚੀ ਗੱਲ 'ਤੇ ਕਾਇਮ ਰਹਿਣ ਦਾ ਹੁਨਰ ਉਸ 'ਚ ਹੋਣਾ ਚਾਹੀਦੈ। ਦਿਆਲੂ ਲੋਕਾਂ ਦੇ ਨਾਲ ਨਿਮਰਤਾ ਨਾਲ ਪੇਸ਼ ਆਉਣਾ ਅਤੇ ਬੁਰੇ ਲੋਕਾਂ ਦੇ ਨਾਲ ਸਖਤੀ ਨਾਲ ਪੇਸ਼ ਆਉਣਾ ਚਾਹੀਦੈ। ਦੂਜਿਆਂ ਦੀਆਂ ਸਾਰੀਆਂ ਗੱਲਾਂ ਸੁਣਨ ਦੇ ਬਾਅਦ ਉਸ 'ਚੋਂ ਕੰਮ ਦੀਆਂ ਚੀਜ਼ਾਂ ਦੀ ਚੋਣ ਉਸ ਨੂੰ ਇਨ੍ਹਾਂ ਦਿਨਾਂ 'ਚ ਸਿੱਖਣੀ ਹੋਵੇਗੀ।
ਤੁਸੀਂ ਉਸ ਨੂੰ ਦੱਸਣਾ ਨਾ ਭੁੱਲੋ ਕਿ ਉਦਾਸੀ ਨੂੰ ਕਿਸ ਤਰ੍ਹਾਂ ਖੁਸ਼ੀ 'ਚ ਬਦਲਿਆ ਜਾ ਸਕਦਾ ਹੈ। ਉਸ ਨੂੰ ਇਹ ਵੀ ਦੱਸੋ ਕਿ ਜਦੋਂ ਕਦੇ ਰੋਣ ਨੂੰ ਮਨ ਕਰੇ ਤਾਂ ਰੋਣ 'ਚ ਸ਼ਰਮ ਬਿਲਕੁਲ ਨਾ ਕਰੋ। ਮੇਰਾ ਸੋਚਣਾ ਹੈ ਕਿ ਉਸ ਨੂੰ ਖੁਦ 'ਤੇ ਭਰੋਸਾ ਹੋਣਾ ਚਾਹੀਦੈ ਤੇ ਦੂਜਿਆਂ 'ਤੇ ਵੀ ਤਾਂ ਹੀ ਤਾਂ ਉਹ ਇਕ ਚੰਗਾ ਇਨਸਾਨ ਬਣ ਸਕੇਗਾ।
ਇਹ ਗੱਲਾਂ ਵੱਡੀਆਂ ਹਨ ਅਤੇ ਲੰਬੀਆਂ ਵੀ ਪਰ ਤੁਸੀਂ ਇਨ੍ਹਾਂ 'ਚੋਂ ਜਿੰਨੀਆਂ ਵੀ ਉਸ ਨੂੰ ਦੱਸੋ ਓਨੀਆਂ ਹੀ ਚੰਗੀਆਂ ਹਨ। ਫਿਰ ਅਜੇ ਮੇਰਾ ਬੇਟਾ ਬਹੁਤ ਛੋਟਾ ਹੈ ਅਤੇ ਬਹੁਤ ਪਿਆਰਾ ਵੀ।
 
Top