Palang Tod
VIP
ਭੈਣ-ਭਰਾ ਦੇ ਮੋਹ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਦਾ ਭਾਰਤੀ ਸੱਭਿਆਚਾਰ ’ਚ ਵਿਸ਼ੇਸ਼ ਸਥਾਨ ਹੈ, ਜਿਸ ਕਰਕੇ ਇਸ ਨੂੰ ਚਿਰ-ਕਾਲ ਤੋਂ ਮਨਾਇਆ ਜਾਂਦਾ ਹੈ। ਪ੍ਰੰਪਰਾ ਅਨੁਸਾਰ ਇਸ ਦਿਨ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਕੇ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੀਆਂ ਹਨ ਅਤੇ ਉਨ੍ਹਾਂ ਤੋਂ ਆਪਣੀ ਰੱਖਿਆ ਕਰਨ ਦਾ ਵਚਨ ਲੈਂਦੀਆਂ ਹਨ। ਭਰਾ ਵੀ ਉਨ੍ਹਾਂ ਦੀ ਇਸ ਭਾਵਨਾ ਦਾ ਸਤਿਕਾਰ ਕਰਕੇ ਆਪਣੀ ਸਮੱਰਥਾ ਅੁਨਸਾਰ ਤੋਹਫੇ ਜਾਂ ਨਕਦੀ ਦੇ ਕੇ ਉਨ੍ਹਾਂ ਦਾ ਮਾਣ ਰੱਖਣੇ ਹਨ ਅਤੇ ਨਾਲ ਹੀ ਉਨ੍ਹਾਂ ਦੀ ਰਾਖੀ ਕਰਨ ਦਾ ਵਚਨ ਦਿੰਦੇ ਹਨ। ਸ਼ਾਇਦ ਇਸੇ ਕਾਰਨ ਇਸ ਤਿਉਹਾਰ ਨੂੰ ‘ਰਖਸ਼ਾ ਬੰਧਨ’ ਦਾ ਤਿਉਹਾਰ ਵੀ ਆਖਿਆ ਜਾਂਦਾ ਹੈ।
ਬਦਲਦੇ ਹਾਲਤਾਂ ਅੁਨਸਾਰ ਭਾਰਤੀ ਤਿਉਹਾਰਾਂ ਦੇ ਪ੍ਰੰਪਰਾਗਤ ਅਰਥ ਨਹੀਂ ਰਹੇ, ਮਹੱਤਵ ਵੀ ਨਹੀਂ ਰਹੇ। ਰਿਸ਼ਤਿਆਂ ਦੇ ਹੋ ਰਹੇ ਆਧੁਨੀਕਰਨ ਅਤੇ ਆਰਥੀਕਰਨ ਕਾਰਨ ਇਨ੍ਹਾਂ ਦੀ ਮਿਠਾਸ ਘੱਟ ਰਹੀ ਹੈ। ਰੱਖੜੀ ਦਾ ਤਿਉਹਾਰ ਵੀ ਉਨ੍ਹਾਂ ‘ਚੋਂ ਹੀ ਹੈ। ਰਿਸ਼ਤਿਆਂ ’ਤੇ ਵਧ ਰਹੇ ਆਰਥਿਕ ਬੋਝ ਕਰਕੇ ਜਿਥੇ ਉਨ੍ਹਾਂ ’ਚ ਮਿਠਾਸ ਘਟੀ ਹੈ, ਉਥੇ ਉਨ੍ਹਾਂ ਦੀ ਪਵਿੱਤਰਤਾ ਵੀ ਘਟੀ ਹੈ। ਰਿਸ਼ਤਿਆਂ ’ਚ ਆ ਰਹੀਆਂ ਇਨ੍ਹਾਂ ਤਬਦੀਲੀਆਂ ਦਾ ਪ੍ਰਭਾਵ ਮਨਾਏ ਜਾਂਦੇ ਤਿਉਹਾਰਾਂ ’ਤੇ ਵੀ ਪਿਆ ਹੈ। ਭੈਣ ਭਰਾ ਦ ਮੋਹ ਪ੍ਰਗਾਟਾਵੇ ਦੇ ਪ੍ਰਤੀਕ ਇਸ ਤਿਉਹਾਰ ’ਤੇ ਪਏ ਇਸ ਪ੍ਰਭਾਵ ਨੂੰ ਪ੍ਰਤੱਖ ਦੇਖਿਆ ਜਾਂ ਸਕਦਾ ਹੈ। ਰੱਖੜੀ ਦਾ ਤਿਉਹਾਰ ਦਿਨੋਂ ਦਿਨ ਮਹਿਜ ਰਸਮ ਨਿਭਾਉਣ ਤੱਕ ਹੀ ਸੀਮਿਤ ਹੁੰਦਾ ਜਾ ਰਿਹਾ ਹੈ। ਜਿਥੇ ਭੈਣਾਂ ਵੱਲੋਂ ਫਰਜ਼ ਪੂਰਾ ਕੀਤਾ ਜਾਂਦਾ ਹੈ, ਉਥੇ ਭਰਾ ਵੀ ਉਵੇਂ ਹੀ ਵਿਖਾਵਾ ਕਰਦੇ ਹਨ। ਭੈਣ ’ਤੇ ਆਉਣ ਵਾਲੀ ਹਰ ਮੁਸੀਬਤ, ਬਿਪਤਾ ਨੂੰ ਅੱਗੇ ਵਧ ਕੇ ਆਪਣੇ ’ਤੇ ਲੈਣ ਅਤੇ ਉਸਦੀ ਰੱਖਿਆ ਕਰਨ ਦਾ ਵਚਨ ਲੈਣ ਵਾਲਾ ਭਰਾ ਅੱਜ ਅਣਖ ਖਾਤਰ ਉਸੇ ਭੈਣ ਨੂੰ ਬੇਰਹਿਮ ਬਣ ‘ਮੌਤ’ ਦੇ ਰਿਹਾ ਹੈ।
ਉਂਝ ਦੇਖਿਆ ਜਾਵੇ ਤਾਂ ਜਦੋਂ ਔਰਤ ਪ੍ਰਪੰਰਾਵਾਂ ਦੀਆਂ ਪੈਰੀਂ ਪਾਈਆਂ ਜ਼ੰਜੀਰਾਂ ਤੋੜ ਕੇ ਮਰਦ ਦੇ ਬਰਾਬਰ ਦਾ ਕਦਮ ਮੇਲ ਕੇ ਤੁਰਨ ਦੇ ਰਾਹ ਪੈ ਰਹੀ ਹੈ, ਬਰਾਬਰਤਾ ਦੇ ਰਾਹ ਪੈ ਰਹੀ ਔਰਤ ਨੂੰ ਮਨੋਵਿਗਿਆਨ ਤੌਰ ’ਤੇ ਇਹ ਅਹਿਸਾਸ ਕਰਾਉਣਾ ਕਿ ‘ਉਸ ਦੀ ਰਾਖੀ ਤਾਂ ਮਰਦ(ਇੱਥੇ ਅਰਥ ਭਰਾ) ਹੀ ਕਰ ਸਕਦਾ ਹੈ।’ ਉਸ ਦੇ ਅੰਦਰ ਪਏ ਆਤਮਹੀਣਤਾ, ਨਿਰਬਲ ਜਾਂ ਕਮਜ਼ੋਰ ਹੋਣ ਦੇ ਅਹਿਸਾਸ ਨੂੰ ਪੱਕਾ ਕਰਨਾ ਨਹੀਂ? ਬਰਾਬਰੀ ਵੱਲ ਵੱਧ ਰਹੇ ਉਸ ਦੇ ਕਦਮਾਂ ਨੂੰ ਇਸ ਮਨੋਵਿਗਿਆਨਕ ਛਲਾਵੇ ਦੀਆਂ ਜੰਜ਼ੀਰਾਂ ਪਾ ਕੇ ਰੋਕਣਾ ਨਹੀਂ ?
ਇਸ ਤੋਂ ਇਲਾਵਾ ਸਥਾਪਤ ਰਿਵਾਇਤਾਂ ਜਾਂ ਮਾਨਤਾਵਾਂ ਅੁਨਸਾਰ ਮਨੁੱਖ ਦੀ ਰੱਖਿਆ ਉਸ ਦੇ ਰੱਬ ‘ਹੱਥ’ ਹੈ। ਜੇ ਇਹ ਮਾਨਤਾਵਾਂ/ਧਾਰਨਾਵਾਂ ਸੱਚ ਹਨ ਤਾਂ ਮਰਦ ਦੀ ਤਾਂ ਆਪਣੀ ਸੁਰੱਖਿਆ ਵੀ ਉਸ ਦੇ ਹੱਥ ਨਹੀਂ, ਸਗੋਂ ਰੱਬ ਹੱਥ ਹੈ। ਫਿਰ ਇਸ ਹਾਲਤ ਵਿੱਚ ਉਸ ਨੂੰ ਕਿਵੇਂ ਇਹ ਅਧਿਕਾਰ ਦਿੱਤਾ ਜਾ ਸਕਦਾ ਹੈ ਕਿ ਉਹ ਔਰਤ ਦੀ ਰੱਖਿਆ ਕਰਨ ਦਾ ਜ਼ੁੰਮਾ ਆਪਣੇ ਆਪ ਚੁੱਕਦਾ ਫਿਰੇ। ਜਦੋਂ ਕਿ ਔਰਤ ਦੀ ਸੁਰੱਖਿਆ ਵੀ ਤਾਂ ਰੱਬ ਨੇ ਹੀ ਕਰਨੀ ਹੈ। ਰੱਖੜੀ ਬੰਨ੍ਹਣ ਦਾ ਅਰਥ ਰਿਸ਼ਤਿਆਂ ਦੀ ਗੰਢ ਨੂੰ ਹੋਰ ਮਜ਼ਬੂਤ ਕਰਨਾ ਹੈ ਅਤੇ ਇਕ-ਦੂਜੇ ਪ੍ਰਤੀ ਬਣਦੇ ਫਰਜ਼ਾਂ ਨੂੰ ਨਿਭਾਉਣ ਲਈ ਵਚਨ ਲੈਣਾ ਹੈ ਪਰ ਮਰਦ ਦੀ ਸੋੜੀ ਸੋਚ ਨੇ ਇਸ ਬੰਧਨ ਨੂੰ ‘ਵਿਚਾਰੀ ’ ਵਾਲੇ ਅਰਥ ਪ੍ਰਦਾਨ ਕੀਤੇ ਹਨ, ਜਿਸ ਦਾ ਭੈਣ ਅਤੇ ਭਰਾ ਵਿਚਲੇ ਵਿਤਕਰੇ ਨੂੰ ਜਨਮ ਦਿੱਤਾ ਹੈ। ਦਿਨੋਂ ਦਿਨ ਘੱਟ ਰਹੀ ਬਾਲੜੀਆਂ ਦੀ ਗਿਣਤੀ ਵੀ ਕਿਤੇ ਨਾ ਕਿਤੇ ਇਸ ਸੋੜੀ ਸੋਚ ਦਾ ਸ਼ਿਕਾਰ ਹੀ ਹੈ। ਹਰ ਵਾਰ ਭੈਣ ਹੀ ਕਿਉਂ ਕਹਿੰਦੀ ਹੈ ਕਿ ‘ਇਕ ਵੀਰ ਦੇਈਂ ਵੇ ਰੱਬਾ ’ ਭਰਾ ਕਿਉਂ ਨਹੀਂ ਕਹਿੰਦਾ ਕਿ ਇਕ ਭੈਣ ਦੇਈ ਵੇ ਰੱਬਾ ਸੁੰਹ ਖਾਣ ਨੂੰ ’?
ਇਸ ਲਈ ਲੋੜ ਹੈ ਤਿਉਹਾਰ ਦੀ ਪਵਿੱਤਰਤਾ ਅਤੇ ਇਸ ਦੇ ਅਰਥਾਂ ਦੇ ਸਤਿਕਾਰ ਲਈ ਇਸ ਨੂੰ ਬਦਲਦੀਆਂ ਹਾਲਤਾਂ ਅੁਨਸਾਰ ਅਰਥ ਦੇਣ ਦੀ। ਇਸ ਤਿਉਹਾਰ ਨੂੰ ਪ੍ਰੰਪਾਰਗਤ ਅਰਥ ਅਤੇ ਮਾਨਤਾਵਾਂ ਤੋਂ ਤੋੜਕੇ ਆਧੁਨਿਕ ਅਰਥ ਦੇ ਕੇ ਪਵਿੱਤਰਤਾ ਬਣਾਈ ਰੱਖਣ ਅਤੇ ਇਸ ’ਚ ਵਾਧਾ ਕਰਨ ਲਈ ਤਰਕ ਵਿਹੂਣੀਆ ਮਾਨਤਾਵਾਂ ਅਤੇ ਸੋਚਣੀ ਤੋਂ ਪਿੱਛਾ ਛੁਡਵਾਉਣ ਦੀ। ਔਰਤ ਅੰਦਰ ਆਤਮਹੀਣਤਾ ਅਤੇ ਸਵੈ-ਭਰੋਸੇ ਦੀ ਬੇ-ਭਰੋਸੇਗੀ ਨੂੰ ਦੂਰ ਕਰਕੇ ਸਵੈਮਾਣ ਅਤੇ ਸਵੈ-ਭਰੋਸੇ ਦੀ ਭਾਵਨਾ ਪੈਦਾ ਕਰਨ ਦੀ, ਜਿਸ ਦੀ ਵਰਤੋਂ ਕਰਕੇ ਹੋ ਰਹੇ ਸਮਾਜਕ ਜਬਰ ਤੋਂ ਉਹ ਆਪਣੀ ਰੱਖਿਆ ਕਰ ਸਕਣ।
ਇਸ ਦੇ ਨਾਲ ਹੀ ਜ਼ਰੂਰਤ ਹੈ ਇਸ ਤਿਉਹਾਰ ਨੂੰ ਹੋ ਰਹੇ ਆਰਥੀਕਰਣ ਤੋਂ ਬਚਾਉਣ ਦੀ। ਲੈਣ-ਦੇਣ ਦੇ ਰਸਮੀ ਰੀਤੀ ਰਿਵਾਜ਼ਾਂ ਤੋਂ ਉਪਰ ਉੱਠਕੇ ਸੱਚਮੁਚ ਦੇ ਪਿਆਰ ਦੇ ਰਿਸ਼ਤੇ ਦੇ ਅਰਥਾਂ ਨੂੰ ਸਾਕਾਰ ਕਰਨ ਦੀ। ਤਾਂ ਹੀ ਰੱਖੜੀ ਦੇ ਤਿਉਹਾਰ ਦੇ ਅਰਥਾਂ ਦਾ ਸਤਿਕਾਰ ਕੀਤਾ ਜਾ ਸਕੇਗਾ।