ਕਾਬਿਲ ਇਨਸਾਨ

Yaar Punjabi

Prime VIP
ਇੱਕ ਵਾਰ ਇੱਕ ਮੁੰਡਾ ਜਿਸਦਾ ਨਾਮ Paul ਸੀ, ਜਦੋਂ ਸਕੂਲ ਤੋਂ Graduate ਹੋਇਆ ਤਾਂ ਉਸ ਦੇ ਵੱਡੇ ਭਰਾ ਨੇ ਉਸ ਨੂੰ ਨਵੀਂ ਕਾਰ ਲੈ ਕੇ ਦਿੱਤੀ, ਜਦੋਂ ਬੰਦੇ ਨੂੰ ਆਪਣੀ ਪਹਿਲੀ ਗੱਡੀ ਮਿਲਦੀ ਹੈ ਤਾਂ ਉਸਨੂੰ ਆਪਣੇ ਦੋਸਤਾਂ ਨੂੰ ਦਿਖਾਉਣ ਨੂੰ ਬਹੁਤ ਦਿਲ ਕਰਦਾ ਹੈ, ਤੇ ਜੇ ਫੇਰ ਓਹ ਗੱਡੀ ਨਵੀਂ ਹੋਵੇ ਤਾਂ ਹੋਰ ਵੀ...
Paul ਵੀ ਆਪਣੇ ਸਾਰੇ ਦੋਸਤਾਂ ਕੋਲ ਚੱਕਰ ਮਾਰ ਕੇ ਆਇਆ, ਕਿਸੇ ਨੇ ਕਿਹਾ ''ਕਾਸ਼ ਮੇਰਾ dad ਵੀ ਅਮੀਰ ਹੁੰਦਾ'' ਕਿਸੇ ਨੇ ਕਿਹਾ ਕਿ ''ਕਾਸ਼ ਮੇਰਾ ਵੀ ਕੋਈ ਵੱਡਾ ਭਰਾ ਹੁੰਦਾ'' ਕਿਸੇ ਨੇ ਕਿਹਾ ਕਿ ''ਕਾਸ਼ ਮੇਰਾ ਵੱਡਾ ਭਰਾ ਵੀ ਅਮੀਰ ਹੁੰਦਾ''
Paul ਹਰ ਕਿਸੇ ਦੇ comment ਦਾ ਆਨੰਦ ਮਾਣਦਾ ਰਿਹਾ, ਘਰ ਜਾਣ ਤੋਂ ਪਹਿਲਾਂ ਉਸ ਨੇ ਸੋਚਿਆ ਕਿ ਕਿਉਂ ਨਾ ਓਹ ਆਪਣੇ ਸਟੋਰ 'ਤੇ ਵੀ ਇੱਕ ਚੱਕਰ ਮਾਰ ਆਵੇ, ਸਟੋਰ ਦੇ ਬਾਹਰ ਉਸ ਨੂੰ ਓਹ ਮੁੰਡਾ ਮਿਲਿਆ ਜੋ ਸਟੋਰ ਤੇ ਕੰਮ ਕਰਦਾ ਸੀ, ਕਾਰ ਦੇਖ ਕੇ ਜਿਵੇਂ ਉਸ ਦੇ ਚਹਿਰੇ 'ਤੇ ਚਮਕ ਜਿਹੀ ਆ ਗਈ, ਉਸ ਨੇ Paul ਨੂੰ ਪੁੱਛਿਆ, ''ਤੂੰ ਇਹ ਗੱਡੀ ਨਵੀਂ ਲਈ ਹੈ ?''
Paul ਨੇ ਦੱਸਿਆ ਕਿ ''ਉਸ ਦੇ ਭਰਾ ਨੇ ਲੈ ਕੇ ਦਿੱਤੀ ਹੈ''
ਉਸ ਮੁੰਡੇ ਦੇ ਮੂੰਹ 'ਚੋਂ ਵੀ ਓਹੀ ਸ਼ਬਦ ਨਿੱਕਲੇ ''ਕਾਸ਼ !''
ਤੇ Paul ਨੇ ਸੋਚਿਆ ਹੁਣ ਇਹਨੇ ਆਪਣਾ ਰੋਣਾ ਸ਼ੁਰੂ ਕਰ ਦੇਣਾ ਹੈ, ਪਰ ਫੇਰ ਵੀ ਉਸ ਨੇ ਕਿਹਾ ''ਕਾਸ਼ ਕੀ ?''
ਓਹ ਮੁੰਡਾ ਕਹਿੰਦਾ ''ਕਾਸ਼ ਇੱਕ ਦਿਨ ਮੈਂ ਤੇਰੇ ਭਰਾ ਜਿੰਨਾ ਕਾਬਲ ਹੋ ਜਾਵਾਂ ਤੇ ਆਪਣੇ ਭਰਾ ਨੂੰ ਇਹੋ ਜਿਹੀ ਹੀ ਕਾਰ ਲੈ ਕੇ ਦੇਵਾਂ''
Paul ਹੈਰਾਨੀ ਜਿਹੀ ਨਾਲ ਉਸ ਮੁੰਡੇ ਵੱਲ ਦੇਖਣ ਲੱਗਿਆ, ਉਸ ਨੂੰ ਪਤਾ ਸੀ ਕਿ ਉਸ ਮੁੰਡੇ ਦਾ ਘਰ ਉਸ ਦੇ ਰਸਤੇ ਵਿੱਚ ਹੈ ਕਿਉਂਕਿ bus stand 'ਤੇ ਖੜੇ ਉਸ ਮੁੰਡੇ ਨੂੰ ਉਸ ਨੇ ਕਈ ਵਾਰ ਦੇਖਿਆ ਸੀ...

Paul ਨੇ ਉਸ ਮੁੰਡੇ ਨੂੰ ਲਿਫਟ ਦੇਣ ਦੀ ਪੇਸ਼ਕਸ਼ ਕੀਤੀ ਤੇ ਮੁੰਡਾ ਖੁਸ਼ੀ ਖੁਸ਼ੀ ਉਸ ਦੀ ਕਾਰ ਵਿੱਚ ਬੈਠ ਗਿਆ, ਜਦੋਂ bus stand 'ਤੇ ਉਸ ਨੂੰ ਉਤਾਰਨ ਲੱਗਿਆ ਤਾਂ ਮੁੰਡਾ ਕਹਿੰਦਾ ''ਕੀ ਇਹ ਸੰਭਵ ਹੈ ਕਿ ਤੂੰ ਮੈਨੂੰ ਮੇਰੇ ਘਰ ਦੇ ਸਾਹਮਣੇ ਉਤਾਰ ਆਵੇਂ ?''
Paul ਮੰਨ ਗਿਆ ਤੇ ਸੋਚਣ ਲੱਗਿਆ ''ਹੁਣ ਅਸਲੀਅਤ ਸਾਹਮਣੇ ਆਈ ਹੈ, ਇਹ ਵੀ ਮੇਰੇ ਵਰਗਾ ਫੁਕਰਾ ਹੀ, ਆਪਣੇ ਗੁਆਂਢੀਆਂ ਨੂੰ show off ਕਰਨਾ ਚਾਹੁੰਦਾ ਹੈ''

ਘਰ ਸਾਹਮਣੇ ਜਾ ਕੇ ਮੁੰਡੇ ਨੇ ਉਸ ਨੂੰ ਦੋ ਮਿੰਟ ਰੁੱਕਣ ਲਈ ਕਿਹਾ ਤੇ ਅੰਦਰ ਜਾ ਕੇ ਆਪਣੇ ਅਪਾਹਜ ਭਰਾ ਨੂੰ ਚੱਕ ਕੇ ਬਾਹਰ ਲਿਆਇਆ ਤੇ ਕਾਰ ਦੇ ਸ਼ੀਸ਼ਿਆਂ ਨੂੰ ਹੱਥ ਲਗਾ ਕੇ ਕਿਹਾ ''ਇੱਕ ਦਿਨ ਮੈਂ ਅਮੀਰ ਬਣਾਂਗਾ ਤੇ ਤੇਰੇ ਲਈ ਇਹੋ ਜਿਹੀ ਕਾਰ ਖਰੀਦਾਂਗਾ, ਫੇਰ ਤੂੰ ਵੀ ਮੂਹਰਲੀ ਸੀਟ ਤੇ ਬੈਠ ਕੇ ਸ਼ਹਿਰ ਦੀਆਂ lights ਦੇਖ ਕੇ ਆਇਆ ਕਰੀ''
ਸੋ ਸਾਥਿਓਂ, ਸਦਾ ਆਪਣੇ ਤੋਂ ਕਾਬਿਲ ਇਨਸਾਨ ਵਾਂਗ ਬਣਨ ਦੀ ਕੋਸ਼ਿਸ਼ ਕਰਿਆ ਕਰੀਏ, ਨਾ ਕੇ 'ਕਾਸ਼' ਕਹਿਕੇ ਸੁਪਨੇ ਦੇਖੀਏ ਜਾਂ ਕਾਮਯਾਬ ਇਨਸਾਨ ਨੂੰ ਆਪਣੇ ਬਰਾਬਰ ਲਿਆਉਣ 'ਤੇ ਜੋਰ ਲਗਾਗੀਏ ਜਾਂ ਫ਼ਿਰ ਦੇਖਕੇ ਮਨ ਹੀ ਮਨ ਝੂਰੀਏ...
 
Top