ਗਿਆ ਰਵਾ ਮੈਂਨੂੰ

Yaar Punjabi

Prime VIP
ਨਾ ਜੀਣ ਦੇਵੇ ਨਾ ਮਰਨ ਦੇਵੇ ਕੈਸੀ ਦੇ ਗਈ ਸਜਾਂ ਮੈਨੂੰ
ਜਦੋ ਦੀ ਕਹਿ ਗਈ ਭੁੱਲਜਾ ਮੈਨੂੰ
ਪਰ ਕਿਵੇ ਭੁੱਲ ਜਾਵਾ ਮੈ ,ਭੁੱਲੇਗੀ ਤੂੰ ਉਦੋ ਹੀ
ਜਦੋ ਆ ਗਈ ਕਜਾਂ ਮੈਨੂੰ
ਉਹ ਕਹਿੰਦੀ ਕਿਉ ਤੇਰੀ ਯਾਦ ਆਵੇ
ਕਿਉ ਤੜਫਾਵੇ ਬੇਵਜਾ ਮੈਨੂੰ
ਵੇ ਆਪਾ ਇਕ ਹੋ ਨਹੀ ਸਕਦੇ
ਛੱਡ ਜਾ ਦੇ ਕੇ ਦਗਾ ਮੈਨੂੰ
ਵੇ ਇਸ ਮਰਜ ਦਾ ਇਲਾਜ ਨਾ ਕੋਈ
ਨਾ ਰਚਾ ਵਿੱਚ ਰਗਾਂ ਮੈਨੂੰ
ਕਿੰਜ ਆਖਾ ਉਸ ਕਮਲੀ ਨੂੰ
ਤੇਰਾ ਪਿਅਾਰ ,ਤੇਰਾ ਦਰਦ ਬਸ ਰਹਿਣ ਦੇ ਇਹ ਰਜਾ ਮੈਨੂੰ
ਕਹਿੰਦੀ ਕਿੰਜ ਜੀਵੇਗਾ ਬਿਨ ਮੇਰੇ
ਇਹ ਵੀ ਤਾ ਸਿਖਾ ਮੈਨੂੰ
ਮੈ ਵੀ ਕਿਹਾ ਕਿੰਜ ਹੱਸੇਗੀ ਬਿਨ ਮੇਰੇ
ਹੱਸਕੇ ਤਾ ਦਿਖਾ ਮੈਂਨੂੰ
ਮਨਦੀਪ ਤੂੰ ਕਦੇ ਕਹਿੰਦਾ ਸੀ ਤੈਨੁੰ ਰੋਣ ਨੀ ਦੇਣਾ
ਅੱਜ ਗਿਆ ਦਗੇਬਾਜਾ ਰਵਾ ਮੈਂਨੂੰ

 
Top