ਬਹੁਤ ਹੀ ਯਾਦ ਆਇਐ ਇਸ ਵਰ੍ਹੇ ਪਰ ਦਾ ਸਫਰ ਮੈਨੂੰ

gurpreetpunjabishayar

dil apna punabi
ਡੁਬੋ ਸਕਿਆ ਥਲ ਦਾ ਨਾ ਸਮੁੱਦਰ ਦਾ ਸਫਰ ਮੈਨੂੰ
ਹੈ ਲੈ ਡੁੱਬਾ ਮਗਰ ਆਪਣੇ ਹੀ ਅੰਦਰ ਦਾ ਸਫਰ ਮੈਨੂੰ

ਜਵਾਨੀ ਲੁਟ ਗਈ ਮਾਰ ਮਾਰ ਗੇੜੀਆ ਤੇਰੇ ਨਗਰ ਅੰਦਰ
ਬਢਾਪੇ ਤੀਕ ਲੈ ਆਇਆ ਹੈ ਦਫਤਰ ਦਾ ਸਫਰ ਮੈਨੂੰ

ਪਹਾੜੀ ਸ਼ਾਮ ਤੇਰਾ ਸਾਥ ਰੁਕ ਰੁਕ ਬਰਸਦਾ ਸਾਵਣ
ਬਹੁਤ ਹੀ ਯਾਦ ਆਇਐ ਇਸ ਵਰ੍ਹੇ ਪਰ ਦਾ ਸਫਰ ਮੈਨੂੰ

ਸੀ ਉਦੋਂ ਵਕਤ ਮੇਰੇ ਆਲ੍ਹਣੇ ਦੀ ਸੋਚਦਾ ਕੁਝ ਤੂੰ
ਜਦੋ ਤੂੰ ਬਖਸ਼ਿਆ ਸੀ ਜਿਦਗੀ ਭਰ ਸਫਰ ਮੈਨੂੰ

ਨਾ ਮੈਨੂੰ ਹੌਸਲਾ ਮਿਲਦੈ ਦਰਖਤਾ ਦੀ ਕਦੇ ਛਾਂ ਤੋਂ
ਨਾ ਥਲ ਦੀ ਧੁੱਪ ਮਾਯੂਸ ਹੈ ਕਰਦਾ ਸਫਰ ਮੈਨੂੰ
 
Top