ਮੇਰੇ ਹਰਫ਼ ਵੀ ਹੁਣ ਤਾਂ ਹਫ਼ ਗਏ ਨੇ

ਮੇਰੇ ਹਰਫ਼ ਵੀ ਹੁਣ ਤਾਂ ਹਫ਼ ਗਏ ਨੇ
ਕਿਦਾਂ ਕਰੂੰ ਮੈਂ ਪੂਰੀ ਕਖਾਣੀ ਨੀ
ਤੂੰ ਉਸ ਕੰਢੇ ਮੈਂ ਇੱਸ ਕੰਡੇ
ਵਿੱਚ ਵਗਦਾ ਏ ਜ਼ਾਲਮ ਪਾਣੀ ਨੀ​

ਹੁਣ ਬਦਲੇ ਖਿਆਲ ਹਵਾਵਾਂ ਨੇ
ਇੱਕ ਸ਼ੋਕ ਸੁਨੇਹਾ ਘੱਲਿਆ ਏ
ਦਹਿਲੀਜ਼ ਤੋਂ ਮਾਹੀ ਮੁੱੜ ਚੱਲਿਆ
ਬੂਹਾ ਆਣ ਗਮਾਂ ਨੇ ਮੱਲਿਆ ਏ​

ਸਾਨੂੰ ਅੱਗ ਰਾਖਵੀਂ ਦੇ ਦਿੱਤੀ
ਇਹਨੂੰ ਬੁਝਨੋ ਰਾਖੀ ਕੋਣ ਕਰੇ
ਜੋ ਧੁੱਖਦੀ ਰਹਿੰਦੀ ਦਿੱਲ ਮੇਰੇ
ਸੇਕ ਉੱਸਦਾ ਹੁਣ ਭਲਾ ਕੋਣ ਜਰੇ​

ਤੇਰੇ ਨੈਣਾਂ ਨੇ ਵੀ ਸੁਣਾ ਦਿੱਤੀ
ਕੁਝ ਕਹਿ ਕੇ ਗੱਲ ਮੁਕਾ ਦਿੱਤੀ
ਪਰ ਅਜੇ ਵੀ ਤੇਰੇ ਹੋਕਿਆਂ ਨੇ
ਸਾਡੇ ਮੇਲ ਦੀ ਤਾਂਗ ਵਧਾ ਦਿੱਤੀ​

ਜੇ ਨਜਰ ਤੇਰੀ ਮਨਜੂਰ ਹੋਵਾਂ
ਤੇਰੇ ਕਦਮਾਂ ਦੇ ਵਿੱਚ ਚੂਰ ਹੋਵਾਂ
ਮੈਂ ਕਰ ਲਾਂ ਪੂਰੀ ਕਖਾਣੀ ਨੂੰ
ਤੇਰੇ ਕੋਲੋਂ ਨਾ ਕਦੇ ਦੂਰ ਹੋਵਾਂ​

ਆਰ.ਬੀ.ਸੋਹਲ
progress-1.gif
 
Top